01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਿਸ਼ਕਾਮ ਸੇਵਾ ਭਾਵ ਸੰਸਥਾ ਮੋਗਾ ਨੇ 94 ਬੱਚਿਆਂ ਨੂੰ ਵਜ਼ੀਫ਼ੇ ਵੰਡੇ

ਮੋਗਾ, 31 ਅਗਸਤ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਸੰਸਥਾ ਮੋਗਾ ਵਲੋਂ ਨਿਊਰੋ ਥੈਰੇਪੀ ਦੇ ਜਨਮ ਦਾਤਾ ਡਾ. ਲਾਜਪਤ ਰਾਏ ਮੇਹਰਾ ਦੇ 67ਵਾਂ ਜਨਮ ਦਿਨ ਤੇ ਵਜ਼ੀਫ਼ਾ ਵੰਡ ਸਮਾਗਮ ਸ਼ਹੀਦੀ ਪਾਰਕ, ਮੋਗਾ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ 94 ਲੋੜਵੰਦ ਬੱਚਿਆਂ ਨੂੰ ਵਜ਼ੀਫ਼ੇ ਮੁੱਖ ਮਹਿਮਾਨ ਆਯੁਸ਼ ਅਰੋੜਾ ਰਿੰਕੀ, ਪ੍ਰਧਾਨ ਬੋਧਰਾਜ ਮਜੀਠੀਆ ਸੀਨੀਅਰ ਐਡਵੋਕੇਟ, ਨਿਊਰੋਥੈਰੇਪਿਸਟ ਮੁਕੇਸ਼ ਕੋਚਰ, ਜਨਰਲ ਸਕੱਤਰ ਚਰਨਜੀਤ ਸਿੰਘ ਝੰਡੇਆਣਾ, ਖ਼ਜ਼ਾਨਚੀ ਜਸਪਾਲ ਸਿੰਘ ਮੋਗਾ ਨੇ ਵੰਡ।

Ad Position 21
No active advertisement
ਅਜੀਤ ਡੈਸਕ 01-09-2026
ਮੋਗਾ, 31 ਅਗਸਤ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਸੰਸਥਾ ਮੋਗਾ ਵਲੋਂ ਨਿਊਰੋ ਥੈਰੇਪੀ ਦੇ ਜਨਮ ਦਾਤਾ ਡਾ. ਲਾਜਪਤ ਰਾਏ ਮੇਹਰਾ ਦੇ 67ਵਾਂ ਜਨਮ ਦਿਨ ਤੇ ਵਜ਼ੀਫ਼ਾ ਵੰਡ ਸਮਾਗਮ ਸ਼ਹੀਦੀ ਪਾਰਕ, ਮੋਗਾ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ 94 ਲੋੜਵੰਦ ਬੱਚਿਆਂ ਨੂੰ ਵਜ਼ੀਫ਼ੇ ਮੁੱਖ ਮਹਿਮਾਨ ਆਯੁਸ਼ ਅਰੋੜਾ ਰਿੰਕੀ, ਪ੍ਰਧਾਨ ਬੋਧਰਾਜ ਮਜੀਠੀਆ ਸੀਨੀਅਰ ਐਡਵੋਕੇਟ, ਨਿਊਰੋਥੈਰੇਪਿਸਟ ਮੁਕੇਸ਼ ਕੋਚਰ, ਜਨਰਲ ਸਕੱਤਰ ਚਰਨਜੀਤ ਸਿੰਘ ਝੰਡੇਆਣਾ, ਖ਼ਜ਼ਾਨਚੀ ਜਸਪਾਲ ਸਿੰਘ ਮੋਗਾ ਨੇ ਵੰਡ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਭਾਵ ਸੰਸਥਾ ਵਲੋਂ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਕੀਤੀ ਜਾ ਰਹੀ ਸੇਵਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਨਿਸ਼ਕਾਮ ਸੇਵਾ ਭਾਵ ਸੰਸਥਾ ਪਿਛਲੇ 20 ਸਾਲਾਂ ਤੋਂ ਲਗਾਤਾਰ ਬੱਚਿਆਂ ਨੂੰ ਵਜ਼ੀਫ਼ੇ ਦੇ ਰਹੀ ਹੈ। ਚਰਨਜੀਤ ਸਿੰਘ ਝੰਡੇਆਣਾ ਨੇ ਸੰਸਥਾ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਵੱਖ-ਵੱਖ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਵ: ਮਨੋਹਰ ਲਾਲ ਦੇ ਪਰਿਵਾਰ ਵਲੋਂ 21,000 ਦੀ ਸੇਵਾ ਰਾਸ਼ੀ ਸੰਸਥਾ ਨੂੰ ਭੇਟ ਕੀਤੀ। ਇਸ ਮੌਕੇ ਪ੍ਰਵੀਨ ਕੁਮਾਰ ਪੀਨਾ ਸਾਬਕਾ ਮੇਅਰ ਨਗਰ ਨਿਗਮ ਮੋਗਾ, ਕ੍ਰਿਸ਼ਨ ਕੁਮਾਰ ਹਾਂਡਾ, ਵਿਨੋਦ ਕੁਮਾਰ ਨੌਰੀਆ, ਚੰਚਲ ਪੋਪਲੀ, ਸਤਵੀਰ ਸਿੰਘ ਬੱਬੂ, ਖ਼ਜ਼ਾਨਚੀ ਜਸਪਾਲ ਸਿੰਘ ਮੋਗਾ, ਨਵਨੀਤ ਟੰਡ, ਜਸਬੀਰ, ਡਾ. ਕਮਲਜੀਤ ਸਿੰਘ ਐਮ.ਡੀ. ਫੋਰੈਂਸਿਕ ਸਮੇਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ’ਚ ਹਲਕਾ ਧਰਮਕੋਟ ਦੇ ਪਿੰਡ ਮਹਿਲ ’ਚ ਹੋਇਆ ਵਿਸ਼ਾਲ ਇਕੱਠ ਬਾਪੂ ਤਰਸੇਮ ਸਿੰਘ ਤੇ ਮੈਂਬਰ... ਅਗਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੀਆਂ ਵਿਦਿਆਰਥਣਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਸਰਟੀਫਿਕੇਟ ਵੰਡੇ
Ad Position 24