02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਪ੍ਰਧਾਨ ਬਾਲ ਕ੍ਰਿਸ਼ਨ ਗਰਗ ਬਾਲੀ ਨੇ ਸ਼ੋਭਾ ਯਾਤਰਾ ਦਾ ਕੀਤਾ ਉਦਘਾਟਨ

ਮੋਗਾ, 1 ਸਤੰਬਰ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਵਿਖੇ ਵਿੱਦਿਅਕ ਸਕੱਤਰ ਸੁਖਮਿੰਦਰ ਸਿੰਘ, ਲੋਕਲ ਕਮੇਟੀ ਦੇ ਐਡੀਸ਼ਨਲ ਸਕੱਤਰ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ . ਗੁਰਿੰਦਰਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਦੀ ਅਜ਼ੀਮ ਲੇਖਕਾ ਅੰਮ੍ਰਿਤਾ ਪ੍ਰੀਤਮ ਦੇ 107ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਵਿਚ ਕਾਵਿ ਉਚਾਰਨ ਅਤੇ ਭਾਸ਼ਣ ਮੁਕਾਬਲਾ ਕਰਵਾਇਆ| ਇਸ ਮੁਕਾਬਲੇ ਵਿਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ| ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੋਗਾ, 1 ਸਤੰਬਰ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਵਿਖੇ ਵਿੱਦਿਅਕ ਸਕੱਤਰ ਸੁਖਮਿੰਦਰ ਸਿੰਘ, ਲੋਕਲ ਕਮੇਟੀ ਦੇ ਐਡੀਸ਼ਨਲ ਸਕੱਤਰ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ . ਗੁਰਿੰਦਰਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਦੀ ਅਜ਼ੀਮ ਲੇਖਕਾ ਅੰਮ੍ਰਿਤਾ ਪ੍ਰੀਤਮ ਦੇ 107ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਵਿਚ ਕਾਵਿ ਉਚਾਰਨ ਅਤੇ ਭਾਸ਼ਣ ਮੁਕਾਬਲਾ ਕਰਵਾਇਆ| ਇਸ ਮੁਕਾਬਲੇ ਵਿਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ| ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੀਤ ਕੌਰ ਨੇ ਕੀਤੀ| ਇਸ ਮੌਕੇ ਪ੍ਰਿੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਹਿਤ ਇਕ ਅਜਿਹੀ ਵਿੱਦਿਆ ਹੈ ਜੋ ਇਨਸਾਨ ਅੰਦਰ ਸਮਾਜ ਨੂੰ ਸਮਝਣ ਅਤੇ ਪਰਖਣ ਦੀ ਦ੍ਰਿਸ਼ਟੀ ਪੈਦਾ ਕਰਦੀ ਹੈ| ਇਸ ਲਈ ਤੁਸੀਂ ਆਪਣੇ ਸਿਲੇਬਸ ਵਿਚ ਨਿਰਧਾਰਤ ਪੁਸਤਕਾਂ ਤੋਂ ਇਲਾਵਾ ਸਾਹਿਤ ਦੀਆਂ ਚੰਗੀਆਂ ਪੁਸਤਕਾਂ ਨੂੰ ਵੱਧ ਤੋਂ ਵੱਧ ਪੜੋ੍ਹ ਤਾਂ ਕਿ ਤੁਹਾਡੀ ਸ਼ਖਸੀਅਤ ਵਿਚ ਨਿਖਾਰ ਆ ਸਕੇ| ਉਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਡਾ. ਗੁਰਮੀਤ ਕੌਰ ਨੇ ਪੰਜਾਬੀ ਸਾਹਿਤ ਦੀ ਅਜ਼ੀਮ ਲੇਖਿਕਾ ਅੰਮ੍ਰਿਤਾ ਪ੍ਰੀਤਮ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਜਗਤ ਦੀ ਪ੍ਰਸਿੱਧ ਲੇਖਿਕਾ ਨੇ ਆਪਣੀ ਕਲਮ ਨਾਲ ਪੰਜਾਬੀ ਅਦਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਦਿਵਾਈ ਅਤੇ 100 ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ| ਉਨ੍ਹਾਂ ਦੀਆਂ ਕਈ ਲਿਖਤਾਂ ਹੱਦਾਂ ਸਰਹੱਦਾਂ ਤੋਂ ਪਾਰ ਵਿਸ਼ਵ ਪੱਧਰ ’ ਤੇ ਪ੍ਰਸਿੱਧ ਹੋਈਆਂ| ਇਸ ਮੌਕੇ ਕਾਵਿ ਉਚਾਰਨ ਮੁਕਾਬਲੇ ਵਿਚੋਂ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਜਸਵਿੰਦਰ ਸਿੰਘ ਨੇ ਪਹਿਲਾ ਸਥਾਨ, ਖੁਸ਼ਪਿੰਦਰ ਕੌਰ ਬੀ.ਏ. ਭਾਗ ਪਹਿਲਾ ਨੇ ਦੂਸਰਾ ਸਥਾਨ, ਕਰਨਵੀਰ ਸਿੰਘ ਬੀ.ਏ. ਭਾਗ ਤੀਜਾ ਨੇ ਤੀਸਰਾ ਸਥਾਨ ਅਤੇ ਖੁਸ਼ੀ ਬੀ.ਏ. ਭਾਗ ਤੀਸਰਾ ਨੇ ਹੌਸਲਾ ਅਫਜਾਈ ਸਥਾਨ ਪ੍ਰਾਪਤ ਕੀਤਾ| ਭਾਸ਼ਣ ਮੁਕਾਬਲੇ ਵਿਚੋਂ ਸਟੀਵਨ ਨੇ ਪਹਿਲਾ ਸਥਾਨ, ਬਲਜਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਹਰਮਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ| ਡਾ. ਸਿਮਰਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਜੋ ਕਾਲਜ ਵਿਚ ਸਹਿ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਉਨ੍ਹਾਂ ਵਿਚ ਵਧ ਚੜ੍ਹ ਕੇ ਭਾਗ ਲਿਆ ਕਰੋ|
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਟੀ. ਐਲ. ਐਫ. ਸਕੂਲ ਦੇ ਖਿਡਾਰੀਆਂ ਨੇ ਲਹਿਰਾਇਆ ਪਰਚਮ ਅਗਲੀ ਖ਼ਬਰ ਰੱਖੜੀ ਮੌਕੇ ਰੁੱਖਾਂ ਨੂੰ ਰੱਖੜੀਆਂ ਬੰਨ੍ਹ ਕੇ ਵਿਦਿਆਰਥਣਾਂ ਨੇ ਦਿੱਤਾ ਕੁਦਰਤ ਸੰਭਾਲ ਦਾ ਵਿਲੱਖਣ ਸੰਦੇਸ਼
Ad Position 24