02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਖਿਡਾਰੀ ਕਿੱਕ ਬਾਕਸਿੰਗ ਅਤੇ ਵੁਸੂ ਮੁਕਾਬਲਿਆਂ ’ਚ ਜ਼ਿਲ੍ਹੇ ਵਿਚ ਜੇਤੂ ਰਹੇ

ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਨਾਮਵਰ ਅਤੇ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਕਿੱਕ ਬਾਕਸਿੰਗ ਵਿਚ 9 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ ਵੁਸੂ ਮੁਕਾਬਲਿਆਂ ਵਿਚ 7 ਗੋਲਡ ਮੈਡਲ ਹਾਸਲ ਕੀਤੇ। ਅੰਡਰ-14 ਗਰੁੱਪ ਲੜਕਿਆਂ ਵਿਚ ਯੁਵਕਰਨ ਸਿੰਘ (ਭਾਰ 32 ਕਿੱਲੋ), ਜਸਮਨਵੀਰ ਸਿੰਘ (ਭਾਰ 37 ਕਿੱਲੋ), ਲਵਪ੍ਰੀਤ ਸਿੰਘ (ਭਾਰ 42 ਕਿੱਲੋ), ਨਵਦੀਪ ਸਿੰਘ (ਭਾਰ 52 ਕਿੱਲੋ), ਏਕਮਵੀਰ ਸਿੰਘ (ਭਾਰ 57 ਕਿੱਲੋ), ਸ਼ਿਵਾਂਸ ਛਾਬੜਾ (ਭਾਰ 60 ਕਿੱਲੋ) ਜ਼ਿਲ੍ਹਾ ਪੱਧਰ ਤੇ ਜੇਤੂ ਰਹੇ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਨਾਮਵਰ ਅਤੇ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਕਿੱਕ ਬਾਕਸਿੰਗ ਵਿਚ 9 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ ਵੁਸੂ ਮੁਕਾਬਲਿਆਂ ਵਿਚ 7 ਗੋਲਡ ਮੈਡਲ ਹਾਸਲ ਕੀਤੇ। ਅੰਡਰ-14 ਗਰੁੱਪ ਲੜਕਿਆਂ ਵਿਚ ਯੁਵਕਰਨ ਸਿੰਘ (ਭਾਰ 32 ਕਿੱਲੋ), ਜਸਮਨਵੀਰ ਸਿੰਘ (ਭਾਰ 37 ਕਿੱਲੋ), ਲਵਪ੍ਰੀਤ ਸਿੰਘ (ਭਾਰ 42 ਕਿੱਲੋ), ਨਵਦੀਪ ਸਿੰਘ (ਭਾਰ 52 ਕਿੱਲੋ), ਏਕਮਵੀਰ ਸਿੰਘ (ਭਾਰ 57 ਕਿੱਲੋ), ਸ਼ਿਵਾਂਸ ਛਾਬੜਾ (ਭਾਰ 60 ਕਿੱਲੋ) ਜ਼ਿਲ੍ਹਾ ਪੱਧਰ ਤੇ ਜੇਤੂ ਰਹੇ। ਇਸੇ ਤਰ੍ਹਾਂ ਅੰਡਰ-17 ਗਰੁੱਪ ਲੜਕਿਆਂ ਕਿੱਕ ਬਾਕਸਿੰਗ ਵਿਚ ਨਵਦੀਪ ਸਿੰਘ (ਭਾਰ 65 ਕਿੱਲੋ), ਗੁਰਸੀਰਤ ਸਿੰਘ (ਭਾਰ 75 ਕਿੱਲੋ) ਜ਼ਿਲ੍ਹਾ ਜੇਤੂ ਰਹੇ। ਅੰਡਰ-14 ਗਰੁੱਪ ਲੜਕੀਆਂ ਵਿਚ ਤ੍ਰਿਪਤੀ (ਭਾਰ 46 ਕਿੱਲੋ), ਸੁਰਭੀ (ਭਾਰ 42 ਕਿੱਲੋ) ਨੇ ਜ਼ਿਲ੍ਹਾ ਪੱਧਰ ਤੇ ਜਿੱਤ ਹਾਸਲ ਕੀਤੀ ਅਤੇ ਗੋਲਡ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਅੰਡਰ-17 ਗਰੁੱਪ ਲੜਕੀਆਂ ਵਿਚ ਜਸਰੀਤ ਕੌਰ (ਭਾਰ -60 ਕਿੱਲੋ), ਆਂਚਲ (ਭਾਰ 60 ਕਿੱਲੋ) ਨੇ ਗੋਲਡ ਮੈਡਲ ਜਿੱਤੇ। ਅੰਡਰ-17 ਗਰੁੱਪ ਵਿਚ ਹੀ ਹਰਨੂਰ ਕੌਰ ਨੇ (ਭਾਰ 40 ਕਿੱਲੋ) ਵਿਚ ਕਾਂਸੀ ਪਦਕ ਜਿੱਤਿਆ। ਵੁਸੂ ਖੇਡ ਵਿਚ ਅੰਡਰ-17 ਗਰੁੱਪ ਲੜਕੀਆਂ ਵਿਚ ਹਰਨੂਰ ਕੌਰ (ਭਾਰ 40 ਕਿੱਲੋ), ਸੁਰਭੀ (ਭਾਰ 45 ਕਿੱਲੋ), ਤ੍ਰਿਪਤੀ (ਭਾਰ 48 ਕਿੱਲੋ), ਆਂਚਲ (ਭਾਰ 56 ਕਿੱਲੋ) ਅਤੇ ਜਸਰੀਤ ਕੌਰ (ਭਾਰ 65 ਕਿੱਲੋ) ਜ਼ਿਲ੍ਹਾ ਪੱਧਰ ਤੇ ਜਿੱਤ ਹਾਸਲ ਕਰਕੇ ਗੋਲਡ ਮੈਡਲ ਜਿੱਤੇ। ਵੁਸੂ ਖੇਡ ਵਿਚ ਅੰਡਰ-17 ਗਰੁੱਪ ਲੜਕਿਆਂ ਵਿਚ ਨਵਤਾਜ ਸਿੰਘ (ਭਾਰ 45 ਕਿੱਲੋ), ਨਵਦੀਪ ਸਿੰਘ (ਭਾਰ 65 ਕਿੱਲੋ) ਵਿਚ ਜ਼ਿਲ੍ਹਾ ਪੱਧਰ ਤੇ ਜਿੱਤ ਹਾਸਲ ਕਰਕੇ ਗੋਲਡ ਮੈਡਲ ਜਿੱਤੇ। ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਅਗਜੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੁਆਰਡੀਨੇਟਰ ਇੰਦਰਪ੍ਰਤਾਪ ਸਿੰਘ ਤੇ ਡਾ. ਦੀਪਿਕਾ ਦਾਨੀ ਉੱਘੇ ਸਾਇੰਸਦਾਨਾਂ ਨੇ ਕੋਚ ਰਾਜਵੀਰ ਕੌਰ, ਡੀ.ਪੀ.ਈ. ਰਮਨਦੀਪ ਕੌਰ, ਸਮੂਹ ਸਟਾਫ਼, ਮਾਤਾ ਪਿਤਾ, ਖਿਡਾਰਨਾਂ ਤੇ ਵਿਦਿਆਰਥੀਆਂ ਨੂੰ ਇਸ ਸਫਲਤਾ ਤੇ ਵਧਾਈ ਦਿੱਤੀ। ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਨੈਸ਼ਨਲ ਕਾਨਵੈਂਟ ਸਕੂਲ ਵਿਚ ਹਰੇਕ ਬੱਚੇ ਵੱਲ ਵਿਅਕਤੀਗਤ ਧਿਆਨ ਦੇ ਕੇ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਬਣਾ ਕੇ ਉਸ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ ਅਤੇ ਚੰਗੀਆਂ ਆਦਤਾਂ ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਗਿਆ ਖੇਡ ਦਿਵਸ ਅਗਲੀ ਖ਼ਬਰ ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਵਿਖੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24