01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਰਸੀ ਸਮਾਗਮਾਂ ਸੰਬੰਧੀ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਆਰੰਭ

ਕਿਸ਼ਨਪੁਰਾ ਕਲਾਂ, 1 ਸਤੰਬਰ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਪਰਉਪਕਾਰੀ ਸੰਤ ਸਿਪਾਹੀ 108 ਸੰਤ ਬਾਬਾ ਵਿਸਾਖਾ ਸਿੰਘ ਦੀ 58ਵੀ ਬਰਸੀ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਮੋਗਾ ਵਿਖੇ ਮਿਤੀ 15, 16 ਅਤੇ 17 ਸਤੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ, ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਕਿਸ਼ਨਪੁਰਾ ਕਲਾਂ, 1 ਸਤੰਬਰ (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਪਰਉਪਕਾਰੀ ਸੰਤ ਸਿਪਾਹੀ 108 ਸੰਤ ਬਾਬਾ ਵਿਸਾਖਾ ਸਿੰਘ ਦੀ 58ਵੀ ਬਰਸੀ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਮੋਗਾ ਵਿਖੇ ਮਿਤੀ 15, 16 ਅਤੇ 17 ਸਤੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਨਿਵਾਸੀ, ਐਨ.ਆਰ.ਆਈ., ਵੀਰਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਈ ਜਾ ਰਹੀ ਹੈ, ਅੱਜ 35 ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਗੁਰੂ ਚਰਨਾ ਵਿਚ ਅਰਦਾਸ ਬੇਨਤੀ ਕਰਦੇ ਅਰੰਭ ਕੀਤੀ ਜਿਨ੍ਹਾਂ ਦੇ ਭੋਗ 3 ਸਤੰਬਰ ਵੀਰਵਾਰ ਨੂੰ ਪਾਏ ਜਾਣਗੇ ਉਪਰੰਤ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਣਗੇ। ਸੇਵਾਦਾਰਾਂ ਨੇ ਦੱਸਿਆ ਪਿੰਡ ਵਾਸੀ, ਇਲਾਕਾ ਨਿਵਾਸੀ ਤੇ ਨੌਜਵਾਨਾਂ ਅੰਦਰ ਬਰਸੀ ਸਮਾਗਮਾਂ ਲਈ ਭਾਰੀ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਪ੍ਰਧਾਨ ਅਜਮੇਰ ਸਿੰਘ ਮਾਨ, ਗਊਸ਼ਾਲਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਮਾਸਟਰ ਸੁਦਰਸ਼ਨ ਸਿੰਘ ਮਾਨ, ਅੰਗਰੇਜ਼ ਸਿੰਘ ਮਾਣੀਆਂ, ਪੰਚ ਅਵਤਾਰ ਸਿੰਘ ਮਾਨ, ਗੁਰਮੀਤ ਸਿੰਘ ਲਾਡੀ, ਜਸਪ੍ਰੀਤ ਸਿੰਘ ਜੱਸੀ, ਡਾ. ਹਰਮਿੰਦਰ ਸਿੰਘ ਮਾਨ, ਅਜੀਤ ਸਿੰਘ ਸਾਗੂ, ਜਗਤਾਰ ਸਿੰਘ ਸਾਗੂ, ਰਸਨਦੀਪ ਸਿੰਘ ਮਾਨ, ਦਰਸ਼ਨ ਸਿੰਘ ਮਾਨ, ਸੁਖਦੀਪ ਸਿੰਘ, ਗੁਰਮੀਤ ਸਿੰਘ ਭਲਵਾਨ, ਬਲਜਿੰਦਰ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ‘ਚ ਨਗਰ ਨਿਵਾਸੀ, ਸੇਵਾਦਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 9 ਸਤੰਬਰ ਦੀ ਧਰਮਕੋਟ ਰੈਲੀ ਇਤਿਹਾਸਕ ਹੋਵੇਗੀ-ਪ੍ਰਧਾਨ ਪਰਮਿੰਦਰ ਸਿੰਘ ਭੁੱਲਰ ਅਗਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਮਾਣੂੰਕੇ ਦੇ ਯੂਥ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24