01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਗਜ਼ਟਿਡ ਛੁੱਟੀ ਦੀ ਮੰਗ ਲਈ ਸੌਂਪਿਆ ਮੰਗ ਪੱਤਰ

ਬਾਘਾ ਪੁਰਾਣਾ, 1 ਸਤੰਬਰ (ਟਿੰਕੂ)-ਰੰਘਰੇਟਾ ਪਾਰਲੀਮੈਂਟ ਪੰਜਾਬ ਦੇ ਸੱਦੇ ’ਤੇ ਅੱਜ ਬਾਘਾ ਪੁਰਾਣਾ ਇਲਾਕੇ ਦੀਆਂ ਸਮੂਹ ਰੰਘਰੇਟਾ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 5 ਸਤੰਬਰ ਨੂੰ ਆ ਰਹੇ ਜਨਮ ਦਿਹਾੜੇ ਦੇ ਸਬੰਧ ਵਿਚ ਪੰਜਾਬ ਸਰਕਾਰ ਤੋਂ ਸਰਕਾਰੀ (ਗਜ਼ਟਿਡ) ਛੁੱਟੀ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪ੍ਰਗਟ ਸਿੰਘ ਰਾਜੇਆਣਾ, ਅਵਤਾਰ ਸਿੰਘ ਨੱਥੋਕੇ, ਗੁਰਪ੍ਰੀਤ ਸਿੰਘ ਬਬਲੂ ਰੋਡੇ, ਵੀਰਪਾਲ ਸਿੰਘ ਕਲਿਆਣ, ਛਿੰਦਾ ਸਿੰਘ ਮੱਲ ਕੇ, ਇੰਦਰਜੀਤ ਸਿੰਘ ਸੇਖਾ, ਗੁਰਪ੍ਰੀਤ ਸਿੰਘ ਸੇਖਾ, ਸੀਤਾ ਰਾਜੇਆਣਾ, ਕੁਲਵੰਤ ਸਿੰਘ ਬਿੱਟੂ ਆਲਮਵਾਲਾ, ਭੁਪਿੰਦਰ ਸਿੰਘ ਭਿੰਦਾ, ਪ੍ਰਧਾਨ ਫੂਲਾ ਸਿੰਘ ਰਾਜੇਆਣਾ, ਬਿੰਦਰ ਸਿੰਘ ਸਾਬਕਾ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਾਘਾ ਪੁਰਾਣਾ, 1 ਸਤੰਬਰ (ਟਿੰਕੂ)-ਰੰਘਰੇਟਾ ਪਾਰਲੀਮੈਂਟ ਪੰਜਾਬ ਦੇ ਸੱਦੇ ’ਤੇ ਅੱਜ ਬਾਘਾ ਪੁਰਾਣਾ ਇਲਾਕੇ ਦੀਆਂ ਸਮੂਹ ਰੰਘਰੇਟਾ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 5 ਸਤੰਬਰ ਨੂੰ ਆ ਰਹੇ ਜਨਮ ਦਿਹਾੜੇ ਦੇ ਸਬੰਧ ਵਿਚ ਪੰਜਾਬ ਸਰਕਾਰ ਤੋਂ ਸਰਕਾਰੀ (ਗਜ਼ਟਿਡ) ਛੁੱਟੀ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪ੍ਰਗਟ ਸਿੰਘ ਰਾਜੇਆਣਾ, ਅਵਤਾਰ ਸਿੰਘ ਨੱਥੋਕੇ, ਗੁਰਪ੍ਰੀਤ ਸਿੰਘ ਬਬਲੂ ਰੋਡੇ, ਵੀਰਪਾਲ ਸਿੰਘ ਕਲਿਆਣ, ਛਿੰਦਾ ਸਿੰਘ ਮੱਲ ਕੇ, ਇੰਦਰਜੀਤ ਸਿੰਘ ਸੇਖਾ, ਗੁਰਪ੍ਰੀਤ ਸਿੰਘ ਸੇਖਾ, ਸੀਤਾ ਰਾਜੇਆਣਾ, ਕੁਲਵੰਤ ਸਿੰਘ ਬਿੱਟੂ ਆਲਮਵਾਲਾ, ਭੁਪਿੰਦਰ ਸਿੰਘ ਭਿੰਦਾ, ਪ੍ਰਧਾਨ ਫੂਲਾ ਸਿੰਘ ਰਾਜੇਆਣਾ, ਬਿੰਦਰ ਸਿੰਘ ਸਾਬਕਾ ਐਸ.ਡੀ.ਓ. ਅਤੇ ਹੋਰਨਾਂ ਆਗੂਆਂ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਆਖਿਆ ਕਿ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਅਦੁੱਤੀ ਕੁਰਬਾਨੀ ਮੁੱਖ ਰੱਖਦਿਆਂ 5 ਸਤੰਬਰ ਨੂੰ ਪੂਰੇ ਪੰਜਾਬ ਵਿਚ ਸਰਕਾਰੀ ਛੁੱਟੀ ਐਲਾਨੀ ਜਾਣੀ ਚਾਹੀਦੀ ਹੈ| ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਮੰਗ ਪੱਤਰ ਜਲਦ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਊ ਟਾਊਨ ਦੀਆਂ ਟੁੱਟੀਆਂ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ’ਚ ਸਵੱਛਤਾ ਪੰਦ੍ਹਰਵਾੜਾ ਸ਼ੁਰੂ
Ad Position 24