01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ (ਰਜਿ: 127) ਦੇ ਮੈਂਬਰਾਂ ਨੇ ਕੀਤੀ ਪਵਿੱਤਰ ਜੋਤ ਦੀ ਵਿਦਾਈ ਮਾਤਾ ਜਵਾਲਾ ਜੀ ਦੀ ਪਾਵਨ ਜੋਤ ਲੈ ਕੇ 22 ਸ਼ਰਧਾਲੂਆਂ ਦਾ ਜਥਾ ਜਵਾਲਾ ਜੀ ਧਾਮ ਲਈ ਰਵਾਨਾ

ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ (ਰਜਿ: 127) ਦੇ ਮੈਂਬਰਾਂ ਵਲੋਂ ਮਾਤਾ ਜਵਾਲਾ ਜੀ ਦੀ ਪਾਵਨ ਅਖੰਡ ਜੋਤ ਨੂੰ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਸ੍ਰੀ ਜਵਾਲਾ ਜੀ ਧਾਮ ਪਹੁੰਚਾਉਣ ਲਈ 22 ਸ਼ਰਧਾਲੂਆਂ ਦਾ ਜਥਾ ਮੋਗਾ ਤੋਂ ਰਵਾਨਾ ਹੋਇਆ। ਜਥੇ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਰਸਮਾਂ ਅਤੇ ਆਰਤੀ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ (ਰਜਿ: 127) ਦੇ ਮੈਂਬਰਾਂ ਵਲੋਂ ਮਾਤਾ ਜਵਾਲਾ ਜੀ ਦੀ ਪਾਵਨ ਅਖੰਡ ਜੋਤ ਨੂੰ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਸ੍ਰੀ ਜਵਾਲਾ ਜੀ ਧਾਮ ਪਹੁੰਚਾਉਣ ਲਈ 22 ਸ਼ਰਧਾਲੂਆਂ ਦਾ ਜਥਾ ਮੋਗਾ ਤੋਂ ਰਵਾਨਾ ਹੋਇਆ। ਜਥੇ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਰਸਮਾਂ ਅਤੇ ਆਰਤੀ ਕੀਤੀ ਗਈ। ਇਸ ਉਪਰੰਤ ਸ਼ਰਧਾਲੂਆਂ ਨੇ ਮਾਤਾ ਜਵਾਲਾ ਜੀ ਦਾ ਆਸ਼ੀਰਵਾਦ ਲੈ ਕੇ ਪਵਿੱਤਰ ਜੋਤ ਸਮੇਤ ਜਵਾਲਾ ਜੀ ਧਾਮ ਲਈ ਯਾਤਰਾ ਸ਼ੁਰੂ ਕੀਤੀ। ਇਸ ਮੌਕੇ ਸ਼ਰਧਾਲੂਆਂ ਨੇ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਇਲਾਕੇ ਨੂੰ ਗੂੰਜਾ ਦਿੱਤਾ। ਸ਼ਰਧਾਲੂ ਪਵਿੱਤਰ ਜੋਤ ਨੂੰ ਸ੍ਰੀ ਮਾਤਾ ਜਵਾਲਾ ਜੀ ਦੇ ਮੁੱਖ ਦਰਬਾਰ ਵਿਚ ਪਹੁੰਚਾ ਕੇ ਵਿਧੀਵਤ ਅਰਪਿਤ ਕਰਨਗੇ। ਇਸ ਮੌਕੇ ਕ੍ਰਿਸ਼ਨ ਤਾਇਲ, ਰਾਕੇਸ਼ ਗੋਇਲ, ਰਮਨ ਬੱਬਰ, ਗਗਨਦੀਪ ਮਿੱਤਲ, ਅਮਿਤ ਮਿੱਤਲ, ਦਿਨੇਸ਼ ਜਿੰਦਲ, ਰਮਨ ਮੱਕੜ, ਮੋਹਨ ਲਾਲ, ਮੰਗਤ ਰਾਏ ਬਾਂਸਲ, ਸੋਹਮ ਬੰਸਲ, ਰਾਘਵ, ਗੁਰਪ੍ਰੀਤ, ਮੋਨਾ ਜੈਨ, ਸੋਨੀਆ ਮਿੱਤਲ, ਸੁਸ਼ਮਾ ਗੋਇਲ, ਜੌਲੀ ਬੱਬਰ, ਰਿਤੂ, ਨਿਸ਼ਾ, ਵੀਣਾ, ਪ੍ਰਾਂਜਲ ਅਤੇ ਨਿਕਿਤਾ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ। ਸ਼ਰਧਾਲੂਆਂ ਨੇ ਮਾਤਾ ਜਵਾਲਾ ਜੀ ਦੇ ਚਰਨਾਂ ਵਿਚ ਇਲਾਕਾ ਵਾਸੀਆਂ ਅਤੇ ਦੇਸ਼ ਵਾਸੀਆਂ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਸਮ੍ਰਿੱਧੀ ਲਈ ਅਰਦਾਸ ਕੀਤੀ। ਸਥਾਨਕ ਸ਼ਰਧਾਲੂਆਂ ਨੇ ਜਥੇ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਯਾਤਰਾ ਦੀ ਸਫਲਤਾ ਅਤੇ ਮੰਗਲਮਈ ਹੋਣ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 9 ਸਤੰਬਰ ਦੀ ਰੈਲੀ ’ਚ ਵੱਡੀ ਗਿਣਤੀ ਨਾਲ ਸ਼ਿਰਕਤ ਕਰਾਂਗੇ-ਅਕਾਲੀ ਆਗੂ ਅਗਲੀ ਖ਼ਬਰ ਮਨਜੀਤ ਮਾਨ ਦੀਆਂ ਮੋਗਾ ਹਲਕੇ ਦੇ ਪਿੰਡਾਂ ਅੰਦਰ ਮੀਟਿੰਗਾਂ ਜਾਰੀ ਪਿੰਡ ਝੰਡੇਵਾਲਾ ’ਚ ਕੀਤੀ ਕਾਂਗਰਸੀ ਵਰਕਰਾਂ ਨਾਲ ਮੀਟਿ...
Ad Position 24