ਕੈਨੇਡਾ ਦੇ ਐਮ.ਪੀ. ਅਮਨਦੀਪ ਸੋਢੀ ਨੇ ਸਾਧੂ ਰਾਮ ਲੰਗੇਆਣਾ ਦੀ ਪੁਸਤਕ ‘ਚਿੜੀਆਂ ਬੋਲ ਪਈਆਂ’ ਲੋਕ ਅਰਪਣ
ਸਮਾਲਸਰ, 3 ਸਤੰਬਰ (ਗੁਰਜੰਟ ਕਲਸੀ ਲੰਡੇ)-ਮੋਗਾ ਜ਼ਿਲ੍ਹੇ ਦੇ ਸ਼ਹਿਰ ਬਾਘਾ ਪੁਰਾਣਾ ਦੇ ਸੋਢੀ ਘਰਾਣੇ ਪਰਿਵਾਰ ਨਾਲ ਸਬੰਧਿਤ ਅਮਨਦੀਪ ਸੋਢੀ ਜੋ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਐਮ. ਪੀ.
ਸਮਾਲਸਰ, 3 ਸਤੰਬਰ (ਗੁਰਜੰਟ ਕਲਸੀ ਲੰਡੇ)-ਮੋਗਾ ਜ਼ਿਲ੍ਹੇ ਦੇ ਸ਼ਹਿਰ ਬਾਘਾ ਪੁਰਾਣਾ ਦੇ ਸੋਢੀ ਘਰਾਣੇ ਪਰਿਵਾਰ ਨਾਲ ਸਬੰਧਿਤ ਅਮਨਦੀਪ ਸੋਢੀ ਜੋ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਐਮ.ਪੀ. ਹਨ ਵਲੋਂ ਬਰੈਂਪਟਨ ਦੇ ਇੰਗਲਿਸ਼ ਸਟਰੀਟ ਪਾਰਕ ਵਿਖੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਲੋਕਾਂ ਵਾਸਤੇ ਆਈਸ ਕਰੀਮ ਦੀ ਮੁਫਤ ਸੇਵਾ ਕੀਤੀ ਗਈ ਸੀ| ਇਸ ਸਮੇਂ ਐਮ.ਪੀ. ਅਮਨਦੀਪ ਕੌਰ ਸੋਢੀ ਵਲੋਂ ਸਾਹਿਤ ਸਭਾ ਰਜਿ. ਬਾਘਾ ਪੁਰਾਣਾ ਦੇ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸਭਾ ਬਰੈਂਪਟਨ (ਕੈਨੇਡਾ) ਦੇ ਮਾਲਵਾ ਜ਼ੋਨ ਸਕੱਤਰ ਡਾ. ਸਾਧੂ ਰਾਮ ਲੰਗੇਆਣਾ ਜੋ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਗਏ ਹੋਏ ਹਨ ਦੀ ਬਾਲ ਕਹਾਣੀ ਸੰਗ੍ਰਹਿ ਪੁਸਤਕ ‘ਚਿੜੀਆਂ ਬੋਲ ਪਈਆਂ’ ਨੂੰ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ ਅਤੇ ਲੇਖਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਾਸਤੇ ਬਾਲ ਸਾਹਿਤ ਲਿਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਜੋ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਵਾਸਤੇ ਸਮਾਜ ਦੀਆਂ ਚੰਗੀਆਂ ਮਾੜੀਆਂ ਨੀਤੀਆਂ ਲਈ ਅਸਲੀ ਰਾਹ ਦਸੇਰਾ ਬਣਦੇ ਹਨ| ਇਸ ਮੌਕੇ ਪੁਸਤਕ ਦੇ ਲੇਖਕ ਡਾ. ਸਾਧੂ ਰਾਮ ਲੰਗੇਆਣਾ ਵਲੋਂ ਐਮ.ਪੀ. ਅਮਨਦੀਪ ਸੋਢੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨੀਲਮ ਰਾਣੀ ਸ਼ਰਮਾ, ਫੂਡ ਇੰਸਪੈਕਟਰ ਨਵਦੀਪ ਸ਼ਰਮਾ, ਸ਼ਿਫਾਲੀ ਸ਼ਰਮਾ, ਗੋਲਡੀ ਸ਼ਰਮਾ, ਮਨਪ੍ਰੀਤ ਸ਼ਰਮਾ ਵੀ ਹਾਜ਼ਰ ਸਨ।