ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਬੀ.ਫਾਰਮ ਕਲਾਸ ਰਿਪ੍ਰਜ਼ੈਂਟੇਟਿਵਜ਼ ਨਾਲ ਮੀਟਿੰਗ
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਬੀ.ਫਾਰਮ ਕਲਾਸ ਰਿਪ੍ਰਜ਼ੈਂਟੇਟਿਵਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਇਸ ਮੌਕੇ ਡੀਨ ਸਟੂਡੈਂਟ ਵੈਲਫੇਅਰ ਡਾ. ਜੀ.ਐਸ. ਸ਼ਰਮਾ ਨੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਦਾ ਸਵਾਗਤ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਲਾਸ ਰਿਪ੍ਰਜ਼ੈਂਟੇਟਿਵ ਦੀ ਭੂਮਿਕਾ ਅਤੇ ਇਸ ਦੀ ਮਹੱਤਤਾ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਵਿਚ ਲੀਡਰਸ਼ਿਪ ਗੁਣਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਕ ਵਿਦਿਆਰਥੀ ਦਾ ਕਲਾਸ ਰਿਪ੍ਰਜ਼ੈਂਟੇਟਿਵ ਬਣਨਾ ਉਸ ਦੀ ਲੀਡਰਸ਼ਿਪ ਯਾਤਰਾ ਦੀ ਪਹਿਲੀ ਪੌੜੀ ਹੈ, ਜਿੱਥੇ ਉਹ ਪੂਰੀ ਕਲਾਸ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ, ਸਹਿਯੋਗ ਕਰਨ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕਲਾ ਸਿੱਖਦਾ ਹੈ। ਡਾ. ਗੁਪਤਾ ਨੇ ਕਿਹਾ ਕਿ ਕਲਾਸ ਰਿਪ੍ਰਜ਼ੈਂਟੇਟਿਵਜ਼ ਨੂੰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸੰਸਥਾ ਤੱਕ ਪਹੁੰਚਾਉਣ ਦੇ ਨਾਲ-ਨਾਲ ਗੁਣਵੱਤਾ ਪੂਰਨ ਸਿੱਖਿਆ ਅਤੇ ਰਿਸਰਚ ਲਈ ਵੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿਚ ਵਿਦਿਆਰਥੀਆਂ ਨੂੰ ਸਹੀ, ਰਚਨਾਤਮਿਕ ਅਤੇ ਗਤੀਸ਼ੀਲ ਦਿਸ਼ਾ ਦੇਣ ਲਈ ਤਕਨਾਲੋਜੀ ਦੀ ਜਾਣਕਾਰੀ ਅਤੇ ਇਸ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ। ਮੀਟਿੰਗ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਸੁਝਾਅ ਅਤੇ ਸਮੱਸਿਆਵਾਂ ਸੰਸਥਾ ਦੇ ਡਾਇਰੈਕਟਰ ਸਾਹਮਣੇ ਰੱਖੀਆਂ ਗਈਆਂ। ਡਾ. ਗੁਪਤਾ ਨੇ ਵਿਦਿਆਰਥੀਆਂ ਦੇ ਸੁਝਾਵਾਂ ਦਾ ਵਿਧੀਵਤ ਜਵਾਬ ਦਿੰਦਿਆਂ ਉਨ੍ਹਾਂ ਦੇ ਹੱਲ ਅਤੇ ਸੁਝਾਵਾਂ ਨੂੰ ਲਾਗੂ ਕਰਨ ਲਈ ਤੁਰੰਤ ਪ੍ਰਭਾਵ ਨਾਲ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਬੀ.ਫਾਰਮ ਪਹਿਲੇ ਸਾਲ ਦੇ ਕਲਾਸ ਰਿਪ੍ਰਜ਼ੈਂਟੇਟਿਵ ਮਨਜੋਤ ਸਿੰਘ, ਕਮਲਜੀਤ ਕੌਰ, ਰੋਹਿਤ ਭਾਰਦਵਾਜ, ਵੰਸ਼ਿਕਾ, ਬੀ.ਫਾਰਮ ਦੂਜੇ ਸਾਲ ਦੇ ਆਯੂਸ਼ ਸ਼ਰਮਾ, ਹਿਆ ਖਹਿਰਾ, ਸ਼ਿਵਾਂਸ਼ ਸ਼ਰਮਾ, ਰਿਧਿਮਾ ਸਿੰਗਲਾ, ਬੀ.ਫਾਰਮ ਤੀਜੇ ਸਾਲ ਦੇ ਗੌਰਵ ਸਿੰਘ, ਭੂਮਿਕਾ, ਪ੍ਰਕਾਸ਼, ਨੰਦਨੀ ਵਰਮਾ ਅਤੇ ਬੀ.ਫਾਰਮ ਚੌਥੇ ਸਮੈਸਟਰ ਦੇ ਧੰਜੇ ਸਿੰਘ, ਡੋਲਵੀ, ਰਜਤ ਮਹੰਤੀ ਅਤੇ ਪ੍ਰਾਚੀ ਨੇ ਭਾਗ ਲਿਆ। ਅੰਤ ਵਿਚ ਡਾ. ਜੀ.ਐਸ. ਸ਼ਰਮਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।