ਆਪਣੀ ਤਾ-ਉਮਰ ਲੋਕਾਂ ਲੇਖੇ ਲਾ ਗਿਆ ਕਾਮਰੇਡ ਦਲਜੀਤ ਸਿੰਘ ਰੋਡੇ
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਅਤੇ ਸੀ. ਪੀ.
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਅਤੇ ਸੀ.ਪੀ.ਆਈ. ਐਮ.ਐਲ. (ਨਿਊ ਡੈਮੋਕਰੇਸੀ) ਦੇ ਮੈਂਬਰ ਦਲਜੀਤ ਸਿੰਘ ਸੈਕਟਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਪੇਂਡੂ ਮਜ਼ਦੂਰ ਯੂਨੀਅਨ ਉਨ੍ਹਾਂ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਵੈਰੋਕੇ, ਜਗਤਾਰ ਸਿੰਘ ਰਾਮਾ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਜ਼ਿੰਦਗੀ ਵਿਚ ਮਾਰਕਸਵਾਦੀ ਇਨਕਲਾਬੀ ਵਿਚਾਰਾਂ ਨੇ ਨਵਾਂ ਮੋੜ ਲਿਆਂਦਾ। ਉਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਇਨਕਲਾਬੀ ਲਹਿਰ ਵਿਚ ਕੰਮ ਕੀਤਾ, ਜਿਸ ਦਾ ਸਫ਼ਰ ਉਨ੍ਹਾਂ ਪੇਂਡੂ ਮਜ਼ਦੂਰ ਯੂਨੀਅਨ ਦਾ ਹਿੱਸਾ ਬਣ ਕੇ ਕੀਤਾ। ਮਜ਼ਦੂਰਾਂ ਦੇ ਹਿਤਾਂ ਲਈ ਘੋਲ ਕਰਦਿਆਂ ਉਨ੍ਹਾਂ ਨੇ ਜੇਲ੍ਹਾਂ ਅਤੇ ਸਰਕਾਰਾਂ ਦੇ ਤਸ਼ੱਦਦ ਝੱਲੇ। ਅੱਜ ਜਦੋਂ ਕੇਂਦਰ ਤੇ ਸੂਬਾ ਸਰਕਾਰ ਕਿਰਤ ਕਾਨੂੰਨ ਖ਼ਤਮ ਕਰ ਕੇ ਚਾਲ ਲੇਬਲ ਕੋਡ ਲਿਆ ਕੇ ਮਜ਼ਦੂਰ ਜਮਾਤ ਉੱਪਰ ਵੱਡਾ ਹਮਲਾ ਵਿੱਢਿਆ ਹੈ ਤਾਂ ਅਜਿਹੇ ਸਮੇਂ ਦਲਜੀਤ ਸਿੰਘ ਜਿਹੇ ਪ੍ਰਤੀਬੱਧ ਸਾਥੀ ਦਾ ਤੁਰ ਜਾਣਾ ਮਜ਼ਦੂਰ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਲੁਟੇਰੇ ਨਿਜ਼ਾਮ ਨੂੰ ਉਲਟਾ ਕੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਲਹਿਰ ਲਈ ਲਹਿਰ ਵਿਚ ਕੰਮ ਕਰਨਾ ਹੀ ਅਖੀਰ ਤੱਕ ਉਸ ਦੀ ਜ਼ਿੰਦਗੀ ਦਾ ਕਾਰਜ ਬਣਿਆ ਰਿਹਾ। ਅਸੀਂ ਉਨ੍ਹਾਂ ਦੀ ਨਿਭਾਈ ਸੇਵਾ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਨੂੰ ਲਾਲ ਸਲਾਮ ਆਖਦੇ ਹਾਂ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 9 ਸਤੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਹਰਨਰਾਇਣ ਪੱਤੀ ਰਾਇਆ ਪਿੰਡ ਰੋਡੇ ਵਿਖੇ ਹੋਵੇਗਾ। 03 ਮੋਗਾ57 ਸਵ: ਕਾਮਰੇਡ ਦਲਜੀਤ ਸਿੰਘ ਰੋਡੇ ਦੀ ਤਸਵੀਰ।