08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ

ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ ਲੈਕਚਰਾਰ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਵਿਖੇ ਹੋਈ। ਮੀਟਿੰਗ ਕਾਰਵਾਈ ਜ਼ਿਲ੍ਹਾ ਸਕੱਤਰ ਸਰਬਜੀਤ ਦੌਧਰ ਨੇ ਬਾਖ਼ੂਬੀ ਨਿਭਾਈ।

Ad Position 21
repet_subhas-goyals [Copy P29]
ਮੋਗਾ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਅਹੁਦੇਦਾਰ ਤੇ ਮੈਂਬਰ ਮੀਟਿੰਗ ਕਰਦੇ ਹੋਏ। ਤਸਵੀਰਾਂ : ਹਰਜੀਤ ਸਿੰਘ 08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ ਲੈਕਚਰਾਰ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਵਿਖੇ ਹੋਈ। ਮੀਟਿੰਗ ਕਾਰਵਾਈ ਜ਼ਿਲ੍ਹਾ ਸਕੱਤਰ ਸਰਬਜੀਤ ਦੌਧਰ ਨੇ ਬਾਖ਼ੂਬੀ ਨਿਭਾਈ। ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਅਨੁਸਾਰ ਮਹਿੰਗਾਈ ਭੱਤੇ ਦੀ ਅਦਾਇਗੀ 31 ਅਗਸਤ ਤੱਕ ਲਾਗੂ ਨਾ ਕਰ ਕੇ ਅਤੇ ਸੁਪਰੀਮ ਕੋਰਟ ਵਿਚ ਐਸ.ਐਲ.ਪੀ. ਪਾ ਕੇ ਪੰਜਾਬ ਦੇ ਮੁਲਾਜ਼ਮਾਂ/ਪੈਨਸ਼ਨਰਾਂ ਦੀ ਮਹਿੰਗਾਈ ਭੱਤੇ ਸਬੰਧੀ ਸੰਵਿਧਾਨਕ ਮੰਗ ਨੂੰ ਟਾਲਣ ਅਤੇ ਲੰਮਾ ਪਾਉਣ ਦੀ ਚਾਲ ਚੱਲੀ ਹੈ ਜਿਸ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੀਆਂ ਰਹਿੰਦੀਆਂ ਸਿਫ਼ਾਰਸ਼ਾਂ ਤੁਰੰਤ ਲਾਗੂ ਕਰ ਕੇ 2.59 ਦਾ ਗੁਣਾਂਕ ਜਨਵਰੀ 2016 ਤੋਂ ਪਹਿਲੇ ਪੈਨਸ਼ਨਰਾਂ ‘ਤੇ ਲਾਗੂ ਕੀਤਾ ਜਾਵੇ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਪਿਛਲੇ ਸਮੇਂ ਚੱਲੇ ਸਾਂਝੇ ਸੰਘਰਸ਼ਾਂ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕੀਤੀ ਅਤੇ ਸੂਬਾ ਕਮੇਟੀ ਦੀ ਮੀਟਿੰਗ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਦੀ ਪ੍ਰੈੱਸ ਕਾਨਫ਼ਰੰਸ ਨੂੰ ਮੁਲਾਜ਼ਮਾਂ ਵਿਰੁੱਧ ਝੂਠੇ ਅਤੇ ਕੂੜ ਪ੍ਰਚਾਰ ਨੂੰ ਹਾਸੋਹੀਣਾ ਕਰਾਰ ਦਿੱਤਾ ਕਿ ਪੰਜਾਬ ਦੇ ਮੁਲਾਜ਼ਮ ਕੇਂਦਰ ਅਤੇ ਦੂਜੇ ਰਾਜਾਂ ਨਾਲੋਂ ਵੱਧ ਤਨਖ਼ਾਹਾਂ ਅਤੇ ਤੱਤੇ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮ ਤਿੰਨ ਸਾਲ ਕੇਵਲ ਬੇਸਿਕ ਪੇ 19900 ‘ਤੇ ਹੀ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਕੋਈ ਮਹਿੰਗਾਈ ਭੱਤਾ ਜਾਂ ਹੋਰ ਭੱਤੇ ਨਹੀਂ ਮਿਲਦੇ ਜਦੋਂ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਭਰਤੀ ਹੋਣ ਤੋਂ ਹੀ ਪੂਰੀ ਤਨਖ਼ਾਹ ਅਤੇ ਭੱਤੇ ਮਿਲਦੇ ਹਨ। ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ ਨੇ ਬੀਬੀ ਬਲਜੀਤ ਕੌਰ ਕੈਬਨਿਟ ਮੰਤਰੀ ਦੇ ਉਸ ਬਿਆਨ ਨੂੰ, ਕਿ ਕੇਂਦਰ ਮੁਤਾਬਿਕ ਮਹਿੰਗਾਈ ਭੱਤਾ ਦੇਣਾ ਸਾਡੀ ਪੰਜਾਬ ਦੀ ਖ਼ੁਦ ਮੁਖ਼ਤਿਆਰੀ ਦੇ ਉਲਟ ਹੈ, ਬਹੁਤ ਹੀ ਮੰਦਭਾਗਾ ਅਤੇ ਤੱਥਾਂ ਤੋਂ ਉਲਟ ਹੈ। ਇਸ ਮੌਕੇ ਨਾਇਬ ਸਿੰਘ, ਬਿੱਕਰ ਸਿੰਘ ਮਾਛੀਕੇ, ਤੇਜਾ ਸਿੰਘ ਘੱਲ ਕਲਾਂ, ਬਲਬੀਰ ਸਿੰਘ ਮੋਗਾ, ਬਲਵਿੰਦਰ ਸਿੰਘ ਗਿੱਲ, ਪ੍ਰੇਮ ਕੁਮਾਰ ਨੇ ਕਿਹਾ ਕਿ 12 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦ ੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਲਗਾਏ ਜਾ ਰਹੇ ਧਰਨੇ ਵਿਚ ਮੋਗਾ ਜ਼ਿਲ੍ਹੇ ਤੋਂ ਲਗ-ਪਗ 150 ਸਾਥੀ ਤਿੰਨ ਬੱਸਾਂ ਰਾਹੀਂ ਕੂਚ ਕਰਨਗੇ। ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਪੈਨਸ਼ਨਰਜ਼, ਕਿਸਾਨ ਮਜ਼ਦੂਰ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨਗੇ। ਮੀਟਿੰਗ ਵਿਚ ਭੁਪਿੰਦਰ ਸਿੰਘ, ਜਗਦੀਪ ਸਿੰਘ ਕੈਂਥ, ਗੁਰਦੀਪ ਸਿੰਘ ਦੌਧਰ, ਸ਼ਮਸ਼ੇਰ ਸਿੰਘ, ਕਰਮਜੀਤ ਸਿੰਘ, ਕੇਵਲ ਸਿੰਘ, ਜ਼ੋਰਾਵਰ ਸਿੰਘ, ਬਲੌਰ ਸਿੰਘ, ਅਮਰ ਸਿੰਘ ਰਣੀਆਂ, ਇੰਦਰਜੀਤ ਸਿੰਘ, ਰਾਜ ਕਪੂਰ ਮੋਗਾ, ਜੀਵਨ ਸਿੰਘ ਮਨਾਵਾਂ, ਜਗਿੰਦਰਪਾਲ ਅਜੀਤਵਾਲ, ਬ੍ਰਿਜ ਲਾਲ, ਮਨਜੀਤ ਸਿੰਘ, ਗੁਰਦਿਆਲ ਸਿੰਘ ਰੌਲੀ, ਪ੍ਰੀਤਮ ਸਿੰਘ ਕੈਂਥ, ਬਚਿੱਤਰ ਸਿੰਘ ਮਟਵਾਣੀ, ਮਿਹਰ ਸਿੰਘ ਮੋਗਾ ਅਤੇ ਪੈਨਸ਼ਨਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੇਖਾ ਕਲਾਂ ਵਿਖੇ ਲਾਈਫ਼ ਕੇਅਰ ਫਾਊਂਡੇਸ਼ਨ ਦੀ 245ਵੀਂ ਲੈਬਾਰਟਰੀ ਦਾ ਉਦਘਾਟਨ ਅਗਲੀ ਖ਼ਬਰ ਆ ਰਹੀਆਂ 2027 ਵਿਧਾਨ ਸਭਾ ਚੋਣਾਂ ’ਚ ‘ਆਪ’ ਦੁਬਾਰਾ ਸਰਕਾਰ ਬਣਾਏਗੀ-ਬਰਿੰਦਰ ਸ਼ਰਮਾ ਮਧੇਕੇ ਕਿਹਾ-ਪੰਜਾਬ ਦੇ ਲੋਕ ਮਾਨ ਸਰ...
Ad Position 24