ਸਮਾਧ ਭਾਈ ਦੇ ਇੱਛਾ ਪੂਰਨ ਮੰਦਰ ’ਚ ਜਨਮ ਅਸ਼ਟਮੀ ਮਨਾਈ
ਸਮਾਧ ਭਾਈ, 7 ਸਤੰਬਰ (ਜਗਰੂਪ ਸਿੰਘ ਸਰੋਆ)-ਇੱਛਾ ਪੂਰਨ ਸਨਾਤਨ ਬਾਲਾ ਜੀ ਮੰਦਰ ਸਮਾਧ ਭਾਈ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਤਾ ਜਵਾਲਾ ਜੀ ਦੇ ਦਰਬਾਰ ਤੋਂ ਲਿਆਂਦੀ ਜੋਤ ਨੂੰ ਮੰਦਰ ਦੇ ਪੁਜਾਰੀ ਪੰਡਿਤ ਅਸ਼ੋਕ ਕੁਮਾਰ ਹਰੀਤਵਾਲ ਅਤੇ ਮੱਖਣ ਸ਼ਰਮਾ ਨੇ ਸਮਾਗਮ ’ਚ ਸਜਾਇਆ।
ਸਮਾਧ ਭਾਈ, 7 ਸਤੰਬਰ (ਜਗਰੂਪ ਸਿੰਘ ਸਰੋਆ)-ਇੱਛਾ ਪੂਰਨ ਸਨਾਤਨ ਬਾਲਾ ਜੀ ਮੰਦਰ ਸਮਾਧ ਭਾਈ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਤਾ ਜਵਾਲਾ ਜੀ ਦੇ ਦਰਬਾਰ ਤੋਂ ਲਿਆਂਦੀ ਜੋਤ ਨੂੰ ਮੰਦਰ ਦੇ ਪੁਜਾਰੀ ਪੰਡਿਤ ਅਸ਼ੋਕ ਕੁਮਾਰ ਹਰੀਤਵਾਲ ਅਤੇ ਮੱਖਣ ਸ਼ਰਮਾ ਨੇ ਸਮਾਗਮ ’ਚ ਸਜਾਇਆ। ਇਸ ਸਮੇਂ ਕਰਨਲ ਦਰਸ਼ਨ ਸਿੰਘ ਤੇ ਪੁਜਾਰੀ ਅਸ਼ੋਕ ਕੁਮਾਰ ਨੇ ਰੀਬਨ ਕੱਟ ਕੇ ਸਮਾਗਮ ਸ਼ੁਰੂਆਤ ਕੀਤੀ। ਇਸ ਮੌਕੇ ਕਰਨਲ ਦਰਸ਼ਨ ਸਿੰਘ ਨੇ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਡੇ ਸਾਰੇ ਧਰਮ ਮਾਨਵਤਾ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਸ੍ਰੀ ਕ੍ਰਿਸ਼ਨ ਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਗੋਬਿੰਦ ਸਮਾਲਸਰ, ਕੀਰਤ ਮਾਨ ਲੁਧਿਆਣਾ, ਸਤਪਾਲ ਕਿੰਗਰਾ, ਰਮਨ ਰਿਆਜ਼ ਦੀਆਂ ਭਜਨ ਮੰਡਲੀਆਂ ਨੇ ਗੁਣਗਾਨ ਕਰਦਿਆਂ ਸ੍ਰੀ ਕ੍ਰਿਸ਼ਨ ਜੀ ਅਤੇ ਮਾਤਾ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੁਜਾਰੀ ਅਸ਼ੋਕ ਕੁਮਾਰ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸੀਨੀਅਰ ਅਕਾਲੀ ਆਗੂ ਤੀਰਥ ਸਿੰਘ ਮਾਹਲਾ, ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਯੂਥ ਆਗੂ ਕਮਲਜੀਤ ਸਿੰਘ ਬਰਾੜ, ਐਡਵੋਕੇਟ ਧਰਮਪਾਲ ਸਿੰਘ ਡੀ.ਪੀ., ਜਸਵੰਤ ਸਿੰਘ ਸ਼ਰਮਾ, ਬਲਾਕ ਸੰਮਤੀ ਮੈਂਬਰ ਲਖਵਿੰਦਰ ਲੱਖੀ, ਡਾ. ਪਵਨਦੀਪ ਸਿੰਘ, ਰਛਪਾਲ ਬਾਗੜੀ, ਜਗਵੀਰ ਬਾਗੜੀ, ਦੇਵੀ ਦਿਆਲ ਸ਼ਰਮਾ, ਦਰਸ਼ਨ ਸਿੰਘ ਧਾਲੀਵਾਲ, ਸਰਪੰਚ ਜਸਪਾਲ ਸਿੰਘ, ਸਰਪੰਚ ਰਣਜੀਤ ਸਿੰਘ, ਤਰਸੇਮ ਸੰਗਮ, ਪ੍ਰਧਾਨ ਅਵਤਾਰ ਸਿੰਘ ਖੋਖਰ, ਮੇਸੀ ਸ਼ਰਮਾ, ਦੀਪੂ ਸ਼ਰਮਾ, ਬਹਾਦਰ ਗੰਢੂ, ਜੱਸਾ ਕਿੰਗਰਾ, ਗੁਰਦੀਪ ਸ਼ਰਮਾ, ਕਰਮਜੀਤ ਸੋਹਲ, ਸਰਪੰਚ ਗੁਰਪ੍ਰੀਤ ਸਿੰਘ, ਅਵੀ ਸ਼ਰਮਾ, ਭਿੰਦਰ ਸ਼ਰਮਾ, ਧੀਰਜ ਸ਼ਰਮਾ, ਜਗਰੂਪ ਕਲੇਰ, ਨਰੇਸ਼ ਕੁਮਾਰ, ਕਾਕਾ ਗਰਗ, ਧੰਨਾ ਗੰਢੂ, ਪੱਪੂ ਸ਼ਰਮਾ, ਸਾਧੂ ਸ਼ਰਮਾ, ਮੱਖਣ ਕਲੇਰ, ਅਮਨ ਸ਼ਰਮਾ, ਸੋਨੀ ਸ਼ਰਮਾ, ਹਰੀ ਸ਼ਰਮਾ, ਮੰਗੂ ਸ਼ਰਮਾ, ਭੋਲਾ ਸਿੰਘ ਸ਼ਰਮਾ, ਦਿਲਬਾਗ ਸ਼ਰਮਾ, ਅਨਮੋਲ ਸ਼ਰਮਾ, ਅਮਨ ਕੁਮਾਰ, ਪੰਚ ਰਘੁਵੀਰ ਭਾਊ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।