ਅਜੀਤਵਾਲ ਕਾਲਜ ਦੇ 15 ਵਿਦਿਆਰਥੀਆਂ ਦੀ ਰਾਸ਼ਟਰੀ ਕੈਡੇਟ ਕੋਰਸ ਲਈ ਚੋਣ
ਅਜੀਤਵਾਲ, 9 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਵਲੋਂ ਐਨ. ਸੀ.
ਅਜੀਤਵਾਲ, 9 ਸਤੰਬਰ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਵਲੋਂ ਐਨ.ਸੀ.ਸੀ. ਭਰਤੀ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਲੜਕੇ ਅਤੇ ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਕਰਨਲ ਰਿਸ਼ੀ ਖੋਸਲਾ, ਲੈਫ਼ਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸੂਬੇਦਾਰ ਸਤਵਿੰਦਰ ਸਿੰਘ ਅਤੇ ਹੌਲਦਾਰ ਹਰਦੀਪ ਸਿੰਘ ਦੁਆਰਾ ਸੀਨੀਅਰ ਵਿੰਗ ਦੀ ਚੋਣ ਭਰਤੀ ਕੈਂਪ ਦੌਰਾਨ ਮਾਪਦੰਡਾਂ ਦੀ ਪੂਰਤੀ ਵਿਚੋਂ ਮੈਰਿਟ ਅਧਾਰ ਤੇ ਐਨ.ਸੀ.ਸੀ ਸਿਖਲਾਈ ਲਈ 15 ਕੈਂਡਿਟਸ ਦੀ ਚੋਣ ਹੋਈ। ਇਹ ਚੋਣ ਲਈ ਐਨ.ਸੀ.ਸੀ. ਵਿਚ ਭਰਤੀ ਹੋਣ ਲਈ ਸਿੱਖਿਆਰਥੀਆਂ ਦੇ ਕਈ ਤਰਾਂ ਦੇ ਲਿਖਤੀ ਟੈੱਸਟ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਜਰਨਲ ਨੌਲਿਜ਼ ਦਾ ਟੈੱਸਟ ਵੀ ਲਿਆ ਗਿਆ, ਨਾਲ ਹੀ ਵਿਦਿਆਰਥੀਆਂ ਦੇ ਪ੍ਰਮਾਣ ਪੱਤਰ, ਸਰੀਰਕ ਪਰਖ ਆਦਿ ਠੀਕ ਪਾਏ ਜਾਣ ਉਪਰੰਤ ਹੀ 15 ਵਿਦਿਆਰਥੀ ਚੁਣੇ ਗਏ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਚੁਣੇ ਗਏ ਸਿੱਖਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਵਿਚ ਹੋਰ ਵੀ ਹੋਣ ਵਾਲੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਐਨ.ਸੀ.ਸੀ. ਇੰਚਾਰਜ ਸੁਖਜਿੰਦਰ ਸਿੰਘ ਗਿੱਲ, ਹਰਮੇਲ ਸਿੰਘ ਅਤੇ ਕਾਲਜ ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਵੀ ਹਾਜਿਰ ਰਹੇ।