10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲੇਖ ਮੁਕਾਬਲਾ ਕਰਵਾਇਆ

ਮੋਗਾ, 10 ਸਤੰਬਰ (ਜਸਪਾਲ ਸਿੰਘ ਬੱਬੀ)-ਡੀ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੋਗਾ, 10 ਸਤੰਬਰ (ਜਸਪਾਲ ਸਿੰਘ ਬੱਬੀ)-ਡੀ.ਐਮ. ਕਾਲਜ ਮੋਗਾ ਵਿਖੇ ਸ਼੍ਰੀ ਮਥਰਾ ਦਾਸ ਪਾਹਵਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਕਾਲਜ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਲੇਖ ਮੁਕਾਬਲਾ ਕਰਵਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ. ਲਲਿਤ ਮੋਹਨ ਗਰਗ ਨੇ ਵਿਦਿਆਰਥੀਆਂ ਨੂੰ ਲੇਖ ਮੁਕਾਬਲੇ ਦੀ ਮਹੱਤਤਾ ਤੇ ਕਲਾ ਬਾਰੇ ਦੱਸਿਆ। ਉਨ੍ਹਾਂ ਨੇ ਡਾ. ਮਥਰਾ ਦਾਸ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀ ਕਦੇ ਕਦੇ ਹੀ ਦੁਨੀਆਂ ਵਿਚ ਆਉਂਦੇ ਨੇ ਤੇ ਇੱਥੇ ਆ ਕੇ ਆਪਣੇ ਕਰਮਾਂ ਨਾਲ ਦੁਨੀਆਂ ਲਈ ਰੌਸ਼ਨੀ ਬਣ ਕੇ ਰਾਹ ਦਸੇਰੇ ਦਾ ਕੰਮ ਕਰਦੇ ਹਨ। ਉਹ ਅਜਿਹੀ ਪਿਰਤ ਪਾ ਜਾਂਦੇ ਹਨ ਜੋ ਯੁੱਗਾਂ ਤੱਕ ਰਹਿੰਦੀ ਹੈ ਅਤੇ ਉਸ ਰਸਤੇ ‘ਤੇ ਚਲਦੇ ਹੋਏ ਹੋਰ ਵੀ ਬਹੁਤ ਲੋਕ ਆਪਣਾ ਯੋਗਦਾਨ ਪਾਉਂਦੇ ਹਨ। ਇਸ ਲੇਖ ਮੁਕਾਬਲੇ ਦੇ ਨਤੀਜੇ ਵਿਚ ਪਹਿਲਾ ਸਥਾਨ ਭਵਿਆ ਗੋਇਲ, ਦੂਜਾ ਸਥਾਨ ਯਸ਼ਪ੍ਰੀਤ ਸ਼ਰਮਾ ਅਤੇ ਤੀਜਾ ਸਥਾਨ ਅਕਿਰਤੀ ਨੇ ਪ੍ਰਾਪਤ ਕੀਤਾ। ਇਸ ਲੇਖ ਮੁਕਾਬਲੇ ਨੂੰ ਕਰਵਾਉਣ ਵਿਚ ਪੰਜਾਬੀ ਵਿਭਾਗ ਵਲੋਂ ਅਹਿਮ ਭੂਮਿਕਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀਆਂ ਰੈਲੀਆਂ ਦਾ ਇਕੱਠ ਦੱਸਦਾ ਹੈ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣੇਗੀ- ਸਨੀ ਗਿੱਲ ਅਗਲੀ ਖ਼ਬਰ ਧਰਮਕੋਟ ਦੀ ਪੰਜਾਬ ਬਚਾਓ ਰੈਲੀ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਦਾ ਧੰਨਵਾਦ- ਪ੍ਰਧਾਨ ਪਰਮਿੰਦਰ ਸਿੰਘ ਭੁੱਲਰ
Ad Position 24