ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਵਲੋਂ ਐਸ. ਆਈ. ਆਰ. ਦੀ ਨੋਟਿਸ ਸੁਣਵਾਈ ਸੰਬੰਧੀ ਮੀਟਿੰਗ
ਨਿਹਾਲ ਸਿੰਘ ਵਾਲਾ, 9 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਐਸ. ਡੀ.
ਨਿਹਾਲ ਸਿੰਘ ਵਾਲਾ, 9 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਐਸ.ਡੀ.ਐਮ. ਗਗਨਦੀਪ ਵਲੋਂ ਐਸ.ਆਈ.ਆਰ. ਦੇ ਚੱਲ ਰਹੇ ਕੰਮ ਦੀ ਪਾਰਦਰਸ਼ਤਾ ਅਤੇ 100 ਫ਼ੀਸਦੀ ਸਹੀ ਕੰਮ ਪੂਰਾ ਕਰਨ ਲਈ ਬੂਥ ਪੱਧਰ ‘ਤੇ ਬੀ.ਐਲ.ਓ. ਅਤੇ ਬੀ.ਐਲ.ਏ.-2 ਦੀ ਆਪਸੀ ਸਹਿਮਤੀ ਅਤੇ ਵੋਟਰਾਂ ਦੀ ਸਹੀ ਪਹਿਚਾਣ ਤਾਂ ਜੋ ਕੋਈ ਵੀ ਯੋਗ ਵੋਟ ਐਸ.ਆਈ.ਆਰ. ਦੀ ਵੋਟਰ ਸੂਚੀ ‘ਚ ਆਉਣ ਤੋਂ ਰਹਿ ਨਾ ਜਾਵੇ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਬੀ.ਐਲ.ਏ.-1 ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਗਗਨਦੀਪ ਨਿਹਾਲ ਸਿੰਘ ਵਾਲਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੂਥ ਪੱਧਰ ਤੇ ਆ ਰਹੀਆਂ ਸਮੱਸਿਆਵਾਂ ਬੀ.ਐਲ.ਏ.-2 ਦੇ ਸਹਿਯੋਗ ਨਾਲ ਜਾਰੀ ਕੀਤੇ ਨੋਟਿਸ ਦੀ ਸੁਣਵਾਈ ਦੌਰਾਨ ਗ਼ੈਰਹਾਜ਼ਰ ਅਤੇ ਸਹੀ ਡਾਕੂਮੈਂਟ ਅਪਲੋਡ ਕੀਤੇ ਜਾਣ ਸੰਬੰਧੀ ਸਹੀ ਤਰਤੀਬ ਨਾਲ ਕੰਮ ਪੂਰਾ ਕੀਤਾ ਜਾ ਸਕੇ। ਉਨ੍ਹਾਂ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਨਾਲ ਹੁਣ ਤੱਕ ਕੀਤੇ ਅਤੇ ਕੀਤੇ ਜਾ ਰਹੇ ਕੰਮ ਦੇ ਅੰਕੜੇ ਵੀ ਸ਼ੇਅਰ ਕੀਤੇ। ਇਸ ਸੰਬੰਧੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਬੀ.ਐਲ.ਏ.-1 ਨੇ ਐਸ.ਡੀ.ਐਮ. ਗਗਨਦੀਪ ਵਲੋਂ ਸਾਂਝੀ ਕੀਤੀ ਜਾਣਕਾਰੀ ਉੱਪਰ ਸਹਿਮਤੀ ਦਿੰਦਿਆਂ ਸਹਿਯੋਗ ਕਰਨ ਦੀ ਦੀ ਵਚਨਬੱਧਤਾ ਪ੍ਰਗਟਾਈ।