ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਇਨੋਵੇਸ਼ਨ ਅਤੇ ਐਂਟਰਪ੍ਰਿਨਿਊਰਸ਼ਿਪ ’ਤੇ ਵਿਖਿਆਨ ਦਾ ਆਯੋਜਨ
ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ 23 ਨੂੰ
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.
ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਆਈ.ਆਈ.ਸੀ. ਵਲੋਂ ਇਨੋਵੇਸ਼ਨ ਅਤੇ ਐਂਟਰਪ੍ਰਿਨਿਊਰਸ਼ਿਪ ਵਿਸ਼ੇ ‘ਤੇ ਵਿਸ਼ੇਸ਼ ਵਿਖਿਆਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੋਆਰਡੀਨੇਟਰ ਅਤੇ ਹੈੱਡ, ਡਿਪਾਰਟਮੈਂਟ ਆਫ਼ ਕਿਊ.ਏ. ਐਂਡ ਆਰ.ਏ. ਡਾ. ਬਾਲਕ ਦਾਸ ਕੁਰਮੀ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਬੁਲਾਰੇ ਡਾ. ਭੀਮਾਕਿਰਣ ਨੇ “ਡ੍ਰੀਮਰ ਟੂ ਡੂਅਰਐਨ ਇੰਸਪਾਇਰਿੰਗ ਇਨੋਵੇਸ਼ਨ ਸਟੋਰੀ” ਵਿਸ਼ੇ ‘ਤੇ ਪ੍ਰੇਰਨਾਦਾਇਕ ਵਿਖਿਆਨ ਦਿੱਤਾ। ਡਾ. ਭੀਮਾਕਿਰਣ ਨੇ ਵਿਦਿਆਰਥੀਆਂ ਨਾਲ ਇਨੋਵੇਸ਼ਨ, ਨਵੀਂ ਤਕਨੀਕ ਅਤੇ ਐਂਟਰਪ੍ਰਿਨਿਊਰਸ਼ਿਪ ਨਾਲ ਸਬੰਧਿਤ ਕਈ ਮਹੱਤਵਪੂਰਨ ਬਿੰਦੂ ਸਾਂਝੇ ਕੀਤੇ। ਉਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨਵੀਆਂ ਸੋਚਾਂ ਅਤੇ ਖ਼ੁਦ ਕੁਝ ਨਵਾਂ ਕਰਨ ਦਾ ਜਜ਼ਬਾ ਪੈਦਾ ਕਰਨਾ ਸੀ, ਤਾਂ ਜੋ ਉਹ ਨਵੀਂ ਤਕਨੀਕ ਦਾ ਉਪਯੋਗ ਕਰਦੇ ਹੋਏ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਣ ਅਤੇ ਦੂਜਿਆਂ ਲਈ ਵੀ ਰੋਜ਼ਗਾਰ ਦੇ ਮੌਕੇ ਸਿਰਜਣ ਵਾਲੇ ਬਣਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਨਵੀਨਤਮ ਵਿਚਾਰਾਂ ਨੂੰ ਅਮਲੀ ਰੂਪ ਦੇ ਕੇ ਆਪਣੇ ਹੁਨਰ ਅਤੇ ਗਿਆਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਨੌਜਵਾਨ ਨਾ ਸਿਰਫ਼ ਆਪਣੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ, ਸਗੋਂ ਦੇਸ਼ ਦੇ ਵਿਕਾਸ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਤਕਨੀਕ ਅਤੇ ਨਵੀਨਤਾ ਦਾ ਸਹੀ ਉਪਯੋਗ ਕਰਦੇ ਹੋਏ ਸਵੈ-ਰੋਜ਼ਗਾਰ ਅਤੇ ਐਂਟਰਪ੍ਰਿਨਿਊਰਸ਼ਿਪ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸੋਚ, ਹੁਨਰ ਅਤੇ ਤਕਨੀਕੀ ਗਿਆਨ ਦੇ ਸੁਮੇਲ ਨਾਲ ਨੌਜਵਾਨ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡਾ. ਸ਼ੁਭਮ ਠਾਕੁਰ, ਡਾ. ਸ਼ੁਭਮ ਸਿੰਘ, ਕਰਿਸ਼ਮਾ ਅਗਰਵਾਲ ਸਮੇਤ ਫੈਕਲਟੀ ਮੈਂਬਰ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿਚ ਕੋਆਰਡੀਨੇਟਰ ਡਾ. ਬਾਲਕ ਦਾਸ ਕੁਰਮੀ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਵਿਖਿਆਨ ਦੇ ਸਫਲ ਆਯੋਜਨ ਲਈ ਸਮੂਹ ਟੀਮ ਨੂੰ ਵਧਾਈ ਦਿੱਤੀ।