ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਨੈਸ਼ਨਲ ਫਾਰਮੇਸੀ ਵੀਕ-2026 ਦਾ ਸ਼ਾਨਦਾਰ ਆਗਾਜ਼
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਵਲੋਂ ਸਾਂਝੇ ਤੌਰ ‘ਤੇ ਨੈਸ਼ਨਲ ਫਾਰਮੇਸੀ ਵੀਕ-2026 ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਨੈਸ਼ਨਲ ਫਾਰਮੇਸੀ ਵੀਕ ਦੇ ਨੋਡਲ ਅਫ਼ਸਰ ਅਤੇ ਫਾਰਮ.ਡੀ. ਦੇ ਮੁਖੀ ਡਾ. ਸੌਰਭ ਕੋਸੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਅਤੇ ਸਮੂਹ ਫੈਕਲਟੀ ਸਟਾਫ਼ ਵਲੋਂ ਦੀਪ ਪ੍ਰਜਵਲਿਤ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੈਸ਼ਨਲ ਫਾਰਮੇਸੀ ਵੀਕ ਆਈ.ਐਸ.ਐਫ.ਸੀ.ਪੀ. ਅਤੇ ਆਈ.ਐਸ.ਐਫ.ਸੀ.ਪੀ.ਆਰ. ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਥੀਮ ‘ਸਵੱਛ ਭਾਰਤ ਅਤੇ ਰੋਗਾਣੂਨਾਸ਼ਕ ਦਵਾਈਆਂ ਪ੍ਰਤੀ ਵਧ ਰਹੀ ਰੋਧਕ ਸਮਰੱਥਾ ਨਾਲ ਮੁਕਾਬਲਾ ‘ਤੇ ਆਧਾਰਿਤ ਹੈ। ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਦੱਸਿਆ ਕਿ ਫਾਰਮੇਸੀ ਵੀਕ ਦੌਰਾਨ ਦੋਵਾਂ ਸੰਸਥਾਵਾਂ ਵੱਲੋਂ ਵੱਖ-ਵੱਖ ਅਤੇ ਸਾਂਝੇ ਤੌਰ ‘ਤੇ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚ ਪੋਸਟਰ ਮੁਕਾਬਲਾ, ਫਾਰਮਾਕੁਇਜ਼, ਰੀਲ ਮੇਕਿੰਗ, ਲੀਫਲੈਟ ਮੇਕਿੰਗ, ਨੁੱਕੜ ਨਾਟਕ, ਜਾਗਰੂਕਤਾ ਰੈਲੀ ਅਤੇ ਪੈਨਲ ਡਿਸਕਸ਼ਨ ਸ਼ਾਮਲ ਹਨ। ਮੁਕਾਬਲਿਆਂ ਵਿਚ ਸਫਲ ਰਹਿਣ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਾਰਿਆਂ ਦਾ ਧੰਨਵਾਦ ਡਾ. ਸੌਰਭ ਕੋਸੇ ਵੱਲੋਂ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਨੈਸ਼ਨਲ ਫਾਰਮੇਸੀ ਵੀਕ ਦੇ ਸ਼ਾਨਦਾਰ ਆਗਾਜ਼ ਲਈ ਸਮੂਹ ਪ੍ਰਬੰਧਕਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।