22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੰਦ ਪਈ ਕੋਠੀ ਵਿਚ ਚੋਰੀ ਕਰਨ ਆਏ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ

ਬਾਘਾ ਪੁਰਾਣਾ, 21 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਸ਼ਹਿਰ ਅੰਦਰ ਚਿੱਟੇ ਨਸ਼ੇ ਦੇ ਕਾਰਨ ਵਿਗੜੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਚਿੱਟੇ ਦਿਨ ਚੋਰੀਆਂ ਕਰਨ ਲਈ ਮਜਬੂਰ ਹਨ ਇਸ ਦੀ ਤਾਜਾ ਮਿਸਾਲ ਉਸ ਸਮੇਂ ਮਿਲੀ ਜਦੋਂ ਦਿਨ ਦਿਹਾੜੇ ਇਕ ਘਰ ’ਚ ਚੋਰੀ ਕਰਨ ਆਏ ਨੌਜਵਾਨ ਨੂੰ ਆਂਢ-ਗੁਆਂਢ ਰਹਿੰਦੇ ਲੋਕਾਂ ਨੇ ਕਾਬੂ ਕਰ ਲਿਆ| ਮਿਲੀ ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਸ਼ਹਿਰ ਅੰਦਰ ਮਹਿੰਦਰਾ ਪੈਲੇਸ ਦੇ ਮਗਰ ਬਣੀ ਰੋਜ਼ ਐਵਿਨਿਊ ਕਾਲੋਨੀ ’ਚ ਲਾਲ ਸਿੰਘ ਬਰਾੜ ਪੁੱਤਰ ਦਲੀਪ ਸਿੰਘ ਬਰਾੜ ਜੋ ਕਿ ਵਿਦੇਸ਼ ਰਹਿੰਦੇ ਹਨ ਦੀ ਕੋਠੀ ਵਿਚ ਇਕ ਅਣਪਛਾਤਾ ਨੌਜਵਾਨ ਚੋਰੀ ਕਰਨ ਦੇ ਮਨੋਰਥ ਤਹਿਤ ਸਵੇਰੇ 8 ਵਜੇ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ| ਇਸ ਦੀ ਭਿਣਕ ਆਂਢ-ਗੁਆਂਢ ਰਹਿੰਦੇ ਲੋਕਾਂ ਨੂੰ ਲੱਗ ਗਈ ਅਤੇ ਸਾਰੇ ਲੋਕਾਂ ਨੇ ਏਕਤਾ ਵਿਖਾਉਂਦੇ ਹੋਏ ਉਕਤ ਚੋਰ ਨੂੰ ਭਾਰੀ ਮਸ਼ੱਕਤ ਬਾਅਦ ਕਾਬੂ ਕਰ ਲਿਆ| ਉਕਤ ਨੌਜਵਾਨ ਘਰ ਅੰਦਰ ਖੜ੍ਹੇ ਜਨਰੇਟਰ ਦੇ ਹੈਂਡਲ ਨਾਲ ਸ਼ੀਸ਼ਾ ਤੋੜ ਕੇ ਲੋਹੇ ਦੀ ਗਰਿੱਲ ਨੂੰ ਚੌੜਾ ਕਰਕੇ ਕਮਰੇ ’ਚ ਅੰਦਰ ਦਾਖਲ ਹੋ ਗਿਆ ਸੀ| ਉਸ ਨੇ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਇਹ ਚੋਰੀ ਦੀ ਗੱਲ ਕਬੂਲ ਕੀਤੀ| ਉਕਤ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ|

Ad Position 21
No active advertisement
ਅਜੀਤ ਡੈਸਕ 22-09-2026

Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਲਗਾਤਾਰ ਕਾਰਵਾਈ
Ad Position 24