22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮਾਤਾ ਗੁਰਦੇਵ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਉੱਘੇ ਵਿੱਦਿਆ ਸ਼ਾਸਤਰੀ ਮੇਜਰ ਪ੍ਰਦੀਪ ਕੁਮਾਰ, ਇੰਜੀ. ਹਰਦੀਪ ਕੁਮਾਰ ਹੈਰੀ ਬਿਲਡਰ, ਸਿਮਰਜੀਤ ਸੋਨਿਕ ਦੇ ਪੂਜਨੀਕ ਮਾਤਾ ਅਤੇ ਬਬੀਤਾ ਸ਼ੀਂਹ, ਰੰਜਨਾ ਸ਼ੀਂਹ ਅਤੇ ਡਾ.

Ad Position 21
No active advertisement
ਅਜੀਤ ਡੈਸਕ 22-09-2026
ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਉੱਘੇ ਵਿੱਦਿਆ ਸ਼ਾਸਤਰੀ ਮੇਜਰ ਪ੍ਰਦੀਪ ਕੁਮਾਰ, ਇੰਜੀ. ਹਰਦੀਪ ਕੁਮਾਰ ਹੈਰੀ ਬਿਲਡਰ, ਸਿਮਰਜੀਤ ਸੋਨਿਕ ਦੇ ਪੂਜਨੀਕ ਮਾਤਾ ਅਤੇ ਬਬੀਤਾ ਸ਼ੀਂਹ, ਰੰਜਨਾ ਸ਼ੀਂਹ ਅਤੇ ਡਾ. ਵਰਿੰਦਰ ਕੁਮਾਰ ਦੇ ਸਤਿਕਾਰਯੋਗ ਸੱਸ ਮਾਂ ਸਰਦਾਰਨੀ ਗੁਰਦੇਵ ਕੌਰ ਪਤਨੀ ਰਮੇਸ਼ ਕੁਮਾਰ ਸਾਬਕਾ ਬੀ.ਪੀ.ਈ. ਓ. ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਬੀਬੀ ਭਗਵਾਨ ਕੌਰ ਵਿਖੇ ਅੰਤਿਮ ਅਰਦਾਸ ਵਿਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਸ਼ਿਰਕਤ ਕਰਕੇ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਉੱਥੇ ਮਾਤਾ ਗੁਰਦੇਵ ਕੌਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਮਨਜੀਤ ਸਿੰਘ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦਿਆਂ ਜੀਵਨ ਤੇ ਮੌਤ ਦੇ ਫ਼ਲਸਫ਼ੇ ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਕਰਦਿਆਂ ਸਾਬਕਾ ਇੰਸਪੈਕਟਰ ਤੇ ਉੱਘੀ ਧਾਰਮਿਕ ਸ਼ਖ਼ਸੀਅਤ ਹਰਬੰਸ ਸਿੰਘ ਨੇ ਮਾਤਾ ਗੁਰਦੇਵ ਕੌਰ ਦੇ ਜੀਵਨ ਤੋ ਜਾਣੂੰ ਕਰਵਾਇਆ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮਾਤਾ ਗੁਰਦੇਵ ਕੌਰ ਨੇ ਜਿੱਥੇ ਬਤੌਰ ਅਧਿਆਪਕ ਅਧਿਆਪਨ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਉੱਥੇ ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਗੁਰਮਤਿ ਦੇ ਧਾਰਨੀ ਸਨ ਤੇ ਉਨ੍ਹਾਂ ਵਲੋਂ ਪੜ੍ਹਾਏ ਬੱਚੇ ਅੱਜ ਉਚ ਅਹੁਦਿਆਂ ‘ਤੇ ਬਿਰਾਜਮਾਨ ਹੈ।ਕਾਮਰੇਡ ਸੁਰਜੀਤ ਸਿੰਘ ਗਗੜਾ ਨੇ ਸੰਗਤਾਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ । ਇਸ ਸਮੇਂ ਵੱਖ ਵੱਖ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਇਸ ਮੌਕੇ ਹੋਰਨਾਂ ਤੋ ਇਲਾਵਾ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੋਗਾ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਡਾ. ਹਰਜੋਤ ਕਮਲ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ ਮੋਗਾ, ਸੰਤ ਬਾਬਾ ਗੁਰਜੰਟ ਸਿੰਘ ਸਲੀਣੇ ਵਾਲੇ, ਡਾ. ਪ੍ਰੇਮ ਸਿੰਘ ਚੇਅਰਮੈਨ ਪ੍ਰੇਮ ਹਸਪਤਾਲ ਮੋਗਾ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਐਮ.ਡੀ. ਗੋਲਡਨ ਟਰੈਵਲ, ਗੁਰਦਰਸ਼ਨ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਉੱਘੇ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ, ਉੱਘੇ ਸਮਾਜ ਸੇਵੀ ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਡੀ.ਆਈ.ਜੀ. ਸਰਬਜੀਤ ਸਿੰਘ, ਵਿਨੇਪਾਲ ਕੌਰ ਦੌਧਰੀਆ ਮੇਅਰ ਨਗਰ ਨਿਗਮ ਮੋਗਾ, ਪ੍ਰੋ. ਸਵਰਨਜੀਤ ਸਿੰਘ, ਸਾਬਕਾ ਕੌਂਸਲਰ ਦੀਪਇੰਦਰਪਾਲ ਸਿੰਘ ਸੰਧੂ, ਰਜਿੰਦਰ ਸਿੰਘ ਡੱਲਾ ਪੀ.ਏ.ਸੀ. ਮੈਂਬਰ ਤੇ ਚੇਅਰਮੈਨ ਮੈਕਰੋ ਗਲੋਬਲ, ਸਾਬਕਾ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਐਡਵੋਕੇਟ ਅਰੁਣ ਸੂਦ, ਇੰਸ: ਪੁਸ਼ਪਿੰਦਰ ਸਿੰਘ ਪੱਪੀ, ਡਾ. ਵਰਿੰਦਰ ਕੁਮਾਰ, ਡਾ. ਰੋਹਿਨ ਸਚਦੇਵਾ ਚੇਅਰਮੈਨ ਐਲ.ਐਲ.ਆਰ. ਸੰਸਥਾਵਾਂ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ., ਏ.ਆਈ.ਜੀ. ਖਹਿਰਾ, ਡੀ.ਐਸ.ਪੀ. ਸਤਵਿੰਦਰ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਮਹਿੰਦਰ ਸਿੰਘ ਬਰਾੜ, ਸਾਬਕਾ ਕੌਂਸਲਰ ਦਰਸ਼ਨ ਕੌਰ, ਸੁਰਜੀਤ ਸਿੰਘ ਰੱਖੜਾ, ਪ੍ਰੋ. ਬਲਵਿੰਦਰ ਸਿੰਘ ਦੌਲਤਪੁਰ, ਸਾਬਕਾ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਪ੍ਰਿੰਸੀਪਲ ਜਤਿੰਦਰਪਾਲ ਸਿੰਘ ਭੋਲਾ, ਉੱਘੇ ਸਮਾਜ ਸੇਵੀ ਮਾ. ਸਰਬਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਸਹਿਗਲ, ਰਣਬੀਰ ਸਿੰਘ ਲਾਲੀ ਸਾਬਕਾ ਪ੍ਰਧਾਨ ਆੜ੍ਹਤੀ ਐਸੋ., ਕੌਂਸਲਰ ਗੋਵਰਧਨ ਪੋਪਲੀ, ਜ਼ਿਲ੍ਹਾ ਅਟਾਰਨੀ ਐਡ. ਅਮਨਦੀਪ ਸਿੰਘ ਆਦੀਵਾਲ, ਭੁਪਿੰਦਰ ਸਿੰਘ ਬਬਲੂ ਕੰਡਾ, ਹੈਪੀ ਘਈ ਐਮ.ਡੀ. ਮੈਜਿਸਟਿਕ ਰਿਜ਼ਾਰਟ, ਰਜਿੰਦਰ ਕੁਮਾਰ ਐਲ.ਆਈ.ਸੀ., ਸਾਬਕਾ ਕੌਂਸਲਰ ਕ੍ਰਿਸ਼ਨ ਸੂਦ, ਸੁਖਚੈਨ ਸਿੰਘ ਰਾਮੂਵਾਲੀਆ ਸੀ. ਅਕਾਲੀ ਆਗੂ, ਪ੍ਰਿੰਸੀਪਲ ਜਗਰੂਪ ਸਿੰਘ, ਐਡਵੋਕੇਟ ਤੇ ਸਮਾਜ ਸੇਵੀ ਵਿਜੇ ਧੀਰ, ਡਾ. ਚਿਮਨ ਲਾਲ ਸਚਦੇਵਾ ਡਾਇਰੈਕਟਰ ਐਲ.ਐਲ.ਆਰ ਸੰਸਥਾਵਾਂ, ਸਾਬਕਾ ਡਿਪਟੀ ਮੇਅਰ ਅਸ਼ੋਕ ਧਮੀਜਾ, ਕੁਲਵਿੰਦਰ ਸਿੰਘ ਚੱਕੀਆਂ ਸਾਬਕਾ ਕੌਂਸਲਰ, ਗੁਰਪ੍ਰੀਤ ਸਿੰਘ ਸਿੱਧੂ ਚੇਅਰਮੈਨ ਆਕਸਫੋਰਡ ਸਕੂਲ ਮੋਗਾ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਡਾ. ਅਸ਼ੋਕ ਸਿੰਗਲਾ ਨੇ ਸਿਵਲ ਹਸਪਤਾਲ ਮੋਗਾ ਦੀ ਚੈਕਿੰਗ ਕੀਤੀ ਅਗਲੀ ਖ਼ਬਰ ਭਿੰਡਰ ਦੇ ਖੇਡ ਮੇਲੇ ਵਿਚ ਹੇਜ਼ ਕਬੱਡੀ ਕਲੱਬ ਨੇ ਜਿੱਤਿਆ ਇਕ ਲੱਖ ਦਾ ਪਹਿਲਾ ਇਨਾਮ
Ad Position 24