21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ ਦੇ ਵਿਦਿਆਰਥੀਆਂ ਵਲੋਂ ਟੂਰ ਲਾਇਆ

ਨਿਹਾਲ ਸਿੰਘ ਵਾਲਾ, 21 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਦੇ ਪ੍ਰਧਾਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਭਾਗੀਰਥ ਸਿੰਘ ਗਿੱਲ ਲੋਪੋ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ ਲਾਇਆ ਗਿਆ। ਸੰਸਥਾ ਦੇ ਵਿੱਦਿਅਕ ਡਾਇਰੈਕਟਰ ਡਾ.

Ad Position 21
No active advertisement
ਅਜੀਤ ਡੈਸਕ 22-09-2026
ਨਿਹਾਲ ਸਿੰਘ ਵਾਲਾ, 21 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਦੇ ਪ੍ਰਧਾਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਭਾਗੀਰਥ ਸਿੰਘ ਗਿੱਲ ਲੋਪੋ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ ਲਾਇਆ ਗਿਆ। ਸੰਸਥਾ ਦੇ ਵਿੱਦਿਅਕ ਡਾਇਰੈਕਟਰ ਡਾ. ਗੋਬਿੰਦ ਸਿੰਘ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਵਲੋਂ ਟੂਰ ਵਾਲੀ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਵਿੱਦਿਅਕ ਟੂਰ ਦੀ ਅਗਵਾਈ ਕਰਨ ਵਾਲੇ ਮੈਡਮ ਹਰਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਦਾਸਤਾਨ ਏ ਸ਼ਹਾਦਤ ਚਮਕੌਰ ਸਾਹਿਬ, ਹਿਮਾਚਲ ਦੇ ਸ਼ਹਿਰ ਮੰਡੀ, ਮਨੀਕਰਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉੱਥੋਂ ਦੇ ਸਾਰੇ ਪ੍ਰਾਚੀਨ ਮੰਦਰਾਂ ਦੇ ਵੀ ਦਰਸ਼ਨ ਕੀਤੇ। ਇਸ ਤੋਂ ਬਾਅਦ ਕਸੌਲ ਪਹੁੰਚ ਕੇ ਵਿਦਿਆਰਥੀਆਂ ਨੇ ਇਕ ਬੜਾ ਹੀ ਵਧੀਆ ਚਲਾਲ ਵਿਲੇਜ਼ ਦੇਖਿਆ ਅਤੇ ਪਾਰਕ ਵੀ ਦੇਖਿਆ। ਉਸ ਤੋਂ ਬਾਅਦ ਵਾਪਸ ਮੁੜਦੇ ਹੋਏ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ ਅਤੇ ਬੱਚਿਆਂ ਨੇ ਵੱਖ-ਵੱਖ ਥਾਵਾਂ ਨੂੰ ਦੇਖਦੇ ਹੋਏ ਯਾਦਗਾਰੀ ਤਸਵੀਰਾਂ ਕੀਤੀਆਂ। ਵਾਪਸੀ ਸਮੇਂ ਲੁਧਿਆਣਾ ਦੇ ਵੇਵ ਮੌਲ ‘ਚ ਰੁਕੇ ਉੱਥੋਂ ਬੱਚਿਆਂ ਨੇ ਖ਼ਰੀਦਦਾਰੀ ਕਰਦਿਆਂ ਅਤੇ ਵਾਪਸ ਲੋਪੋ ਕਾਲਜ ਪੁੱਜੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਟੂਰ ਦਾ ਬਹੁਤ ਜ਼ਿਆਦਾ ਆਨੰਦ ਮਾਣਿਆ ਅਤੇ ਇਹ ਟੂਰ ਉਨ੍ਹਾਂ ਲਈ ਯਾਦਗਾਰੀ ਹੋ ਨਿਬੜਿਆ।
Ad Position 22
No active advertisement
ਪਿਛਲੀ ਖ਼ਬਰ ਤੀਰਥ ਸਿੰਘ ਨੇ ਮੁੱਖ ਮੁਨਸ਼ੀ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਸ੍ਰੀ ਵਿਸ਼ਵਕਰਮਾ ਮੂਰਤੀ ਵਿਸਰਜਨ
Ad Position 24