ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਕੌਮੀ ਲੋਕ ਨਾਚ ਪ੍ਰੋਗਰਾਮ ਕਰਵਾਇਆ
ਸਾਦਿਕ, 22 ਸਤੰਬਰ (ਗੁਰਭੇਜ ਸਿੰਘ ਚੌਹਾਨ, ਆਰ. ਐਸ.
ਸਾਦਿਕ, 22 ਸਤੰਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕੌਮੀ ਲੋਕ ਨਾਚ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਕਰਵਾਇਆ ਗਿਆ। ਇਸ ਸੱਭਿਆਚਾਰਕ ਪ੍ਰੋਗਰਾਮ ਦੇ ਮੁੱਖ ਮਹਿਮਾਨ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ, ਭਾਈ ਦਲੇਰ ਸਿੰਘ ਡੋਡ ਉਮੀਦਵਾਰ ਹਲਕਾ ਫ਼ਰੀਦਕੋਟ ਅਕਾਲੀ ਦਲ ਵਾਰਿਸ ਪੰਜਾਬ ਦੇ, ਬੀਰ ਇੰਦਰ ਸਿੰਘ ਸੰਧਵਾਂ ਭਰਾਤਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸਨ। ਇਸ ਸਮਾਗਮ ਦੀ ਖਿੱਚ ਦਾ ਕੇਂਦਰ ਕਸ਼ਮੀਰੀ ਡਾਂਸ ਅਤੇ ਉੱਤਰਾਖੰਡ ਦਾ ਡਾਂਸ ਰਿਹਾ। ਇਸ ਪ੍ਰੋਗਰਾਮ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਟੀਮਾਂ ਵਲੋਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦਾ ਆਨੰਦ ਵੱਖ ਵੱਖ ਸਕੂਲਾਂ ਦੇ ਅਹੁਦੇਦਾਰਾਂ ਅਤੇ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੁਆਰਾ ਵੱਡੀ ਗਿਣਤੀ ਵਿਚ ਪਹੁੰਚ ਕੇ ਮਾਣਿਆ । ਇਸ ਮੌਕੇ ਇਸ ਸਮਾਗਮ ਵਿਚ ਰਜਿੰਦਰ ਦਾਸ ਰਿੰਕੂ ਸਮਾਧਾਂ ਵਾਲਾਂ, ਵੀਰਪਾਲ ਕੌਰ ਚੇਅਰਪਰਸਨ ਜੈਤੋ, ਜੀ ਜੀ ਐਸ ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਅਨਿਲ ਸ਼ਰਮਾ ਪ੍ਰਿੰਸੀਪਲ, ਗੁਰਜੀਤ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ ਮਨਾਵਾਂ ਸਕੂਲ ਮੈਨੇਜਮੈਂਟ, ਬਲਜਿੰਦਰ ਸਿੰਘ ਔਲਖ ਸਰਪੰਚ ਦੀਪ ਸਿੰਘ ਵਾਲਾ, ਸ਼ਾਮ ਲਾਲ ਬਜਾਜ ਸਾਬਕਾ ਸਰਪੰਚ, ਦਵਿੰਦਰ ਸ਼ਰਮਾ ਦੀਪ ਸਿੰਘ ਵਾਲਾ, ਸੰਦੀਪ ਸਿੰਘ ਧਾਲੀਵਾਲ, ਜਗਜੀਤ ਸਿੰਘ ਜੱਗੀ, ਚਾਨਣ ਸਿੰਘ ਮਨਾਵਾਂ, ਬਲਦੇਵ ਸਿੰਘ ਸਾਬਕਾ ਸਰਪੰਚ ਸੇਖਵਾਂ, ਕੁਲਵੰਤ ਸਿੰਘ ਵਿਰਕ, ਚੇਅਰਮੈਨ ਪ੍ਰਗਟ ਸਿੰਘ ਬੁੱਟਰ, ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ, ਚੇਅਰਮੈਨ ਕੰਵਰ ਹਰਿੰਦਰ ਸਿੰਘ ਕਾਕਾ ਸੰਧੂ, ਪ੍ਰਿੰਸੀਪਲ ਹਰਮੀਕ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ ਮਾਨੀਵਾਲਾ ਆਦਿ ਵੀ ਹਾਜ਼ਰ ਸਨ।