23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੋਟਰੀ ਕਲੱਬ ਮੋਗਾ ਸਿਟੀ ਵਲੋਂ 25ਵੀਂ ਵਰ੍ਹੇਗੰਢ ’ਤੇ 25 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਚੇਅਰਮੈਨ ਸੰਜੀਵ ਕੁਮਾਰ ਸੈਣੀ ਮੁੱਖ ਮਹਿਮਾਨ ਤੇ ਚਮਨ ਲਾਲ ਸਚਦੇਵਾ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ

ਮੋਗਾ, 22 ਸਤੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਸਿੱਖਿਆ ਖੇਤਰ ਦੇ 25 ਅਧਿਆਪਕਾਂ ਦੇ ਸਨਮਾਨ ਹਿਤ ਆਰੀਆ ਮਾਡਲ ਸਕੂਲ ਮੋਗਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਸਮਾਗਮ ਵਿਚ ਬੀ. ਬੀ.

Ad Position 21
No active advertisement
ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਸ਼ੁਰੂ ਹੋਏ 15 ਰੋਜ਼ਾ ਯੱਗ ਸਮਾਗਮ ਦੌਰਾਨ ਸੇਵਾ ਕਰਦੀਆਂ ਅਤੇ ਲੰਗਰ ਛਕਦੀਆਂ ਸੰਗਤਾਂ| ਤਸਵੀਰਾਂ : ਸੰਜੀਵ ਕੋਛੜ 23-09-2026
ਮੋਗਾ, 22 ਸਤੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਸਿੱਖਿਆ ਖੇਤਰ ਦੇ 25 ਅਧਿਆਪਕਾਂ ਦੇ ਸਨਮਾਨ ਹਿਤ ਆਰੀਆ ਮਾਡਲ ਸਕੂਲ ਮੋਗਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਸਮਾਗਮ ਵਿਚ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਮੁੱਖ ਮਹਿਮਾਨ ਅਤੇ ਐਲ. ਐਲ. ਆਰ. ਕਾਲਜ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਉਨ੍ਹਾਂ ਜੋਤੀ ਜਗਾ ਕੇ ਸਮਾਗਮ ਦਾ ਆਰੰਭ ਕੀਤਾ| ਕਲੱਬ ਦੇ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ ਨੇ ਕਿਹਾ ਕਿ ਕਲੱਬ ਦੀ ਸਥਾਪਨਾ 2001 ਵਿਚ ਹੋਈ ਸੀ ਅਤੇ ਇਸ ਸਾਲ ਰੋਟਰੀ ਕਲੱਬ ਮੋਗਾ ਸਿਟੀ ਆਪਣੀ 25ਵੀਂ ਸਿਲਵਰ ਜੁਬਲੀ ਮਨਾ ਰਿਹਾ ਹੈ| ਇਸ ਇਤਿਹਾਸਕ ਮੌਕੇ ਨੂੰ ਧਿਆਨ ਵਿਚ ਰੱਖਦੇ ਹੋਏ ਕਲੱਬ ਨੇ ਸਮਾਜ ਵਿਚ ਸਿੱਖਿਆ ਦੀ ਰੌਸ਼ਨੀ ਜਗਾਉਣ ਵਾਲੇ 25 ਅਧਿਆਪਕਾਂ ਦੀ ਚੋਣ ਅਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਕਲੱਬ ਵਲੋਂ ਡਾ. ਸੰਜੀਵ ਕੁਮਾਰ ਸੈਣੀ ਅਤੇ ਡਾ. ਚਮਨ ਲਾਲ ਸਚਦੇਵਾ ਨੂੰ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖਜ਼ਾਨਚੀ ਵਿਨੋਦ ਗਰਗ, ਪ੍ਰੋਜੈਕਟ ਚੇਅਰਮੈਨ ਰਾਜੀਵ ਸਿੰਗਲਾ ਨੇ ਫੁਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਿਦਆਂ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਅਧਿਆਪਕ ਸਾਨੂੰ ਚੁਨੌਤੀਆਂ ਨੂੰ ਸਰ ਕਰਨਾ ਸਿਖਾਉਂਦਾ ਹੈ ਤੇ ਸਿੱਖਿਆ ਇਕ ਅਨਮੋਲ ਖਜ਼ਾਨਾ ਹੈ ਜਿਸ ਦੀ ਤੁਲਨਾ ਦੁਨੀਆ ਦੀ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ| ਵਿਸ਼ੇਸ਼ ਮਹਿਮਾਨ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਇਹ ਅਧਿਆਪਕ ਹੀ ਹਨ ਜੋ ਸਾਡੇ ਜੀਵਨ ਵਿਚ ਗਿਆਨ ਦੀ ਰੌਸ਼ਨੀ ਫੈਲਾਉਂਦੇ ਹਨ| ਇਸ ਮੌਕੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਕਲੱਬ ਨੇ ਪਿਛਲੇ 25 ਸਾਲਾਂ ਤੋਂ ਲਗਾਤਾਰ ਸਮਾਜਿਕ ਕਾਰਜ ਕਰਕੇ ਸ਼ਹਿਰ ਵਿਚ ਇਕ ਵੱਖਰੀ ਪਹਿਚਾਣ ਬਣਾਈ ਹੈ| ਉਨ੍ਹਾਂ ਕਿਹਾ ਕਿ ਸਮਾਜ ਭਲਾਈ ਕਾਰਜ ਨਿਰੰਤਰ ਜਾਰੀ ਰਹਿਣਗੇ| ਇਸ ਮੌਕੇ ਡਾ. ਕਿਰਨਪਾਲ ਸਿੰਘ, ਅਧਿਆਪਕ ਤੇ ਸਮਾਜ ਸੇਵੀ ਹਰਸ਼ ਗੋਇਲ, ਮਾਸਟਰ ਜੋਗੀ ਰਾਜ, ਪ੍ਰਿੰਸੀਪਲ ਚੇਤ ਰਾਮ, ਅਧਿਆਪਕਾ ਅਮਨਦੀਪ ਕੌਰ ਸੱਗੂ , ਪ੍ਰੋਫੈਸਰ ਸੰਦੀਪ ਕੌਰ ਸੱਗੂ, ਪ੍ਰੋਫੈਸਰ ਡਾ. ਨਿਧੀ ਸੇਠੀ, ਅਨੀਤਾ ਜੈਨ, ਕਿਰਨ ਗੁਪਤਾ, ਲੈਕਚਰਾਰ ਅਨੂਪ ਕੌਰ, ਪ੍ਰਿੰਸੀਪਲ ਭੁਪਿੰਦਰ ਕੌਰ, ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਚਮਕੌਰ ਸਿੰਘ, ਟੀਨਾ ਗੁਪਤਾ, ਗੀਤੂ ਅਰੋੜਾ, ਪੂਨਮ ਗੋਇਲ, ਪ੍ਰਿੰਸੀਪਲ ਸਮੀਕਸ਼ਾ ਸ਼ਰਮਾ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ| ਕਲੱਬ ਵਲੋਂ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ ਸੈਣੀ, ਵਿਸ਼ੇਸ਼ ਮਹਿਮਾਨ ਡਾ. ਚਮਨ ਲਾਲ ਸਚਦੇਵਾ ਤੇ ਨਰਿੰਦਰ ਸੂਦ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਕੱਤਰ ਗੁਰਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਰਾਜੀਵ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ|
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਭੁੱਲਰ ‘ਅਜੀਤ’ ਉਪ ਦਫ਼ਤਰ ਮੋਗਾ ਪੁੱਜੇ ਕਿਹਾ, ਭਲਕੇ ਹਰਸਿਮਰਤ ਕੌਰ ਬਾ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ-ਜਗਜਿੰਦਰ ਸਿੰਘ ਗਿੱਲ
Ad Position 24