ਕਾਨੂੰਨ ਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਕਾਏ ਦੇ ਬਿੱਲ ਬਣਾਉਣ ਲਈ 28 ਤੱਕ ਦਾ ਅਲਟੀਮੇਟਮ
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨ ਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ| ਜਿਸ ’ਚ ਡਿਪਟੀ ਕਮਿਸ਼ਨਰ ਮੋਗਾ ਨੂੰ ਬਕਾਏ ਦੇ ਬਿੱਲ ਤਿਆਰ ਕਰਵਾਉਣ ਸਬੰਧੀ ਨੋਟਿਸ ਭੇਜਿਆ ਗਿਆ ਕਿ ਜੇ 28 ਸਤੰਬਰ ਤੱਕ 1. 1.
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨ ਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ| ਜਿਸ ’ਚ ਡਿਪਟੀ ਕਮਿਸ਼ਨਰ ਮੋਗਾ ਨੂੰ ਬਕਾਏ ਦੇ ਬਿੱਲ ਤਿਆਰ ਕਰਵਾਉਣ ਸਬੰਧੀ ਨੋਟਿਸ ਭੇਜਿਆ ਗਿਆ ਕਿ ਜੇ 28 ਸਤੰਬਰ ਤੱਕ 1.1.2016 ਤੋਂ 30.6.2021 ਤੱਕ ਪੇ ਸਕੇਲ ਦੇ ਬਕਾਇਆਂ ਦੇ ਬਿੱਲ ਜੋ ਸਰਕਾਰ ਦੇ ਪੱਤਰ ਅਨੁਸਾਰ ਰਿਵਾਇਜਡ ਪੈਨਸ਼ਨ ਦਾ ਏਰੀਅਲ 1.4.2026 ਤੋਂ ਬਰਾਬਰ ਕਿਸ਼ਤਾਂ ਵਿਚ ਅਦਾਇਗੀ ਕਰਨ ਦੇ ਆਦੇਸ਼ ਹੋਏ ਹਨ, ਉਹ ਸੰਬੰਧਿਤ ਤਹਿਸੀਲਦਾਰਾਂ ਵਲੋਂ ਬਿੱਲ ਬਣਾ ਕੇ ਅਦਾਇਗੀ ਨਹੀਂ ਕੀਤੀ ਗਈ। ਕਿਸ਼ਤਾਂ ਅਨੁਸਾਰ ਭੁਗਤਾਨ ਬੈਂਕ ਖਾਤਿਆਂ ਵਿਚ ਕਰਨ ਸਬੰਧੀ ਨੋਟਿਸ ਦੀ ਰਿਟਾਇਰਡ ਰੈਵੀਨਿਊ ਕਾਨੂੰਨ ਗੋ, ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦੌਰਾਨ ਪਾਸ ਕੀਤਾ ਗਿਆ ਕਿ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਦਾ ਬਕਾਇਆ, ਜੋ 1 ਜਨਵਰੀ 2016 ਤੋਂ 30 ਜੂਨ 2021 ਤੱਕ ਕਿਸ਼ਤਾਂ ਵਿਚ ਤਿਆਰ ਹੋ ਕੇ ਰਿਟਾਇਰਡ ਮੁਲਾਜ਼ਮਾਂ ਨੂੰ ਅਪ੍ਰੈਲ ਦੀ ਪੈਨਸ਼ਨ ਨਾਲ ਮਿਲਣਾ ਸੀ, ਉਹ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਤਹਿਸੀਲਦਾਰਾਂ ਵਲੋਂ ਬਣਾਇਆ ਹੀ ਨਹੀਂ ਗਿਆ, ਜੋ ਹਰ ਮਹੀਨੇ ਦੀ ਪੈਨਸ਼ਨ ਨਾਲ ਬਰਾਬਰ ਕਿਸ਼ਤਾਂ ’ਚ ਮਿਲਣਾ ਸੀ। ਤਹਿਸੀਲਦਾਰ ਮੋਗਾ, ਬਾਘਾ ਪੁਰਾਣਾ, ਧਰਮਕੋਟ ਤੇ ਨਿਹਾਲ ਸਿੰਘ ਵਾਲਾ ਵਲੋਂ ਅਜੇ ਤੱਕ ਬਿੱਲ ਤਿਆਰ ਕਰਵਾ ਕੇ ਖਜ਼ਾਨਾ ਦਫਤਰ ਨਹੀਂ ਭੇਜੇ ਗਏ। ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਦੌਰਾਨ ਅੱਕ ਕੇ ਨਿਰਣਾ ਲਿਆ ਗਿਆ ਕਿ ਜੇ 28 ਸਤੰਬਰ ਤੱਕ ਬਕਾਇਆ ਬੈਂਕ ਖਾਤਿਆਂ ’ਚ ਨਹੀਂ ਪਾਇਆ ਜਾਂਦਾ ਤਾਂ ਸਬੰਧਿਤ ਤਹਿਸੀਲਦਾਰਾਂ ਖਿਲਾਫ 30 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ’ਤੇ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖਜ਼ਾਨਚੀ, ਗੁਰਦੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮੱਘਰ ਸਿੰਘ ਚਹਿਲ, ਜਸਵੰਤ ਸਿੰਘ, ਜਗਰਾਜ ਸਿੰਘ ਮੀਤ ਪ੍ਰਧਾਨ, ਲਖਵੀਰ ਸਿੰਘ ਸਹਾਇਕ ਸਕੱਤਰ, ਸੁਖਦੇਵ ਸਿੰਘ ਸਹਾਇਕ ਖਜ਼ਾਨਚੀ, ਮੱਖਣਜੀਤ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਚਮਕੌਰ ਸਿੰਘ ਆਡੀਟਰ, ਚੰਦ ਸਿੰਘ ਦਫਤਰ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਨਾਇਬ ਸਿੰਘ ਮੱਲ੍ਹੀ ਪ੍ਰਚਾਰ ਸਕੱਤਰ ਤੇ ਰਸ਼ਪਾਲ ਸਿੰਘ ਕਪੂਰੇ ਸ਼ਾਮਿਲ ਹੋਏ।