ਬਲਦੇਵ ਸਿੰਘ ਬਰਾੜ ਨੇ ਸਹਿ ਇੰਚਾਰਜ ਰਵਿੰਦਰ ਸਿੰਘ ਡਾਲਵੀ ਨਾਲ ਕੀਤੀ ਮੀਟਿੰਗ
ਬਾਘਾ ਪੁਰਾਣਾ, 29 ਸਤੰਬਰ (ਟਿੰਕੂ ਕਾਠਪਾਲ)-ਜ਼ਿਲ੍ਹਾ ਮੋਗਾ ਕਾਂਗਰਸ ਕਮੇਟੀ ਦੇ ਰੂਰਲ ਡਿਵੈਲਪਮੈਂਟ ਸੈੱਲ ਦੇ ਬਲਾਕ ਚੇਅਰਮੈਨ ਬਲਦੇਵ ਸਿੰਘ ਬਰਾੜ ਵਲੋਂ ਕਾਂਗਰਸ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਵਿੰਦਰ ਸਿੰਘ ਡਾਲਵੀ ਨਾਲ ਪਿੰਡਾਂ ਵਿਚ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਦੀ ਜਥੇਬੰਦਕ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ’ਤੇ ਵਰਕਰਾਂ ਨੂੰ ਸਰਗਰਮ ਕਰਨ ਸਬੰਧੀ ਚਰਚਾ ਕੀਤੀ।
ਜ਼
ਜ਼ਿਲ੍ਹਾ ਮੋਗਾ ਕਾਂਗਰਸ ਕਮੇਟੀ ਦੇ ਰੂਰਲ ਡਿਵੈਲਪਮੈਂਟ ਸੈੱਲ ਦੇ ਬਲਾਕ ਚੇਅਰਮੈਨ ਬਲਦੇਵ ਸਿੰਘ ਬਰਾੜ ਕਾਂਗਰਸ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਵਿੰਦਰ ਸਿੰਘ ਡਾਲਵੀ ਨਾਲ| ਤਸਵੀਰ : ਕਾਠਪਾਲ
30-09-2026
ਬਾਘਾ ਪੁਰਾਣਾ, 29 ਸਤੰਬਰ (ਟਿੰਕੂ ਕਾਠਪਾਲ)-ਜ਼ਿਲ੍ਹਾ ਮੋਗਾ ਕਾਂਗਰਸ ਕਮੇਟੀ ਦੇ ਰੂਰਲ ਡਿਵੈਲਪਮੈਂਟ ਸੈੱਲ ਦੇ ਬਲਾਕ ਚੇਅਰਮੈਨ ਬਲਦੇਵ ਸਿੰਘ ਬਰਾੜ ਵਲੋਂ ਕਾਂਗਰਸ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਵਿੰਦਰ ਸਿੰਘ ਡਾਲਵੀ ਨਾਲ ਪਿੰਡਾਂ ਵਿਚ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਦੀ ਜਥੇਬੰਦਕ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ’ਤੇ ਵਰਕਰਾਂ ਨੂੰ ਸਰਗਰਮ ਕਰਨ ਸਬੰਧੀ ਚਰਚਾ ਕੀਤੀ। ਇਸ ਮੌਕੇ ਬਲਦੇਵ ਸਿੰਘ ਬਰਾੜ ਨੇ ਕਿਹਾ ਕਿ ਪਿੰਡਾਂ ਵਿਚ ਕਾਂਗਰਸ ਪਾਰਟੀ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਬਲਦੇਵ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਪਿੰਡਾਂ ਵਿਚ ਲੋਕਾਂ ਨਾਲ ਨਿਰੰਤਰ ਸੰਪਰਕ ਬਣਾ ਕੇ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ।