29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੇਲੇ ਮਈਆ ਦੇ ਸਮਾਗਮ ਲਈ ਅਨਮੋਲ ਵੈੱਲਫੇਅਰ ਕਲੱਬ ਵਲੋਂ ਮਾਲਵਿਕਾ ਸੂਦ ਤੇ ਹੋਰਨਾਂ ਨੂੰ ਸੱਦਾ ਪੱਤਰ ਭੇਟ

ਮੋਗਾ, 29 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਵਰਾਤਰਿਆਂ ਦੇ ਪਾਵਨ ਮੌਕੇ ‘ਤੇ ਪੁਰਾਣੀ ਦਾਣਾ ਮੰਡੀ ਵਿਚ 11 ਤੋਂ 20 ਅਕਤੂਬਰ ਤੱਕ ‘ਮੇਲੇ ਮਈਆ ਦੇ’ ਸਮਾਗਮ ਕਰਵਾਇਆ ਜਾਵੇਗਾ। ਇਸ ਸਬੰਧੀ ਕਲੱਬ ਦੇ ਮੈਂਬਰਾਂ ਵਲੋਂ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਅਯੋਧਿਆ ਧਾਮ ਰਾਮ ਮੰਦਰ ਦੇ ਮੁੱਖ ਸੇਵਾਦਾਰ ਰਾਜਕੁਮਾਰ ਅਰੋੜਾ, ਸਮਾਜ ਸੇਵੀ ਸੰਜੀਵ ਕੁਮਾਰ ਲੱਡੂ ਆਰੇ ਵਾਲੇ, ਵਾਤਾਵਰਨ ਪ੍ਰੇਮੀ ਪ੍ਰਥਮ ਬਾਂਸਲ, ਬਾਲਾ ਜੀ ਸਟੂਡੀਓ ਦੇ ਐਮ.

Ad Position 21
No active advertisement
ਅਜੀਤ ਡੈਸਕ 30-09-2026
ਮੋਗਾ, 29 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਵਰਾਤਰਿਆਂ ਦੇ ਪਾਵਨ ਮੌਕੇ ‘ਤੇ ਪੁਰਾਣੀ ਦਾਣਾ ਮੰਡੀ ਵਿਚ 11 ਤੋਂ 20 ਅਕਤੂਬਰ ਤੱਕ ‘ਮੇਲੇ ਮਈਆ ਦੇ’ ਸਮਾਗਮ ਕਰਵਾਇਆ ਜਾਵੇਗਾ। ਇਸ ਸਬੰਧੀ ਕਲੱਬ ਦੇ ਮੈਂਬਰਾਂ ਵਲੋਂ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਅਯੋਧਿਆ ਧਾਮ ਰਾਮ ਮੰਦਰ ਦੇ ਮੁੱਖ ਸੇਵਾਦਾਰ ਰਾਜਕੁਮਾਰ ਅਰੋੜਾ, ਸਮਾਜ ਸੇਵੀ ਸੰਜੀਵ ਕੁਮਾਰ ਲੱਡੂ ਆਰੇ ਵਾਲੇ, ਵਾਤਾਵਰਨ ਪ੍ਰੇਮੀ ਪ੍ਰਥਮ ਬਾਂਸਲ, ਬਾਲਾ ਜੀ ਸਟੂਡੀਓ ਦੇ ਐਮ.ਡੀ. ਆਨੰਦ ਜੈਨ, ਅਮਿਤ ਮਿੱਤਲ, ਸਮਾਜ ਸੇਵੀ ਅਸ਼ਵਨੀ ਮਨੀਆਂ, ਜੈ ਸ਼੍ਰੀ ਸ਼ਿਆਮ ਸੇਵਾ ਮੰਡਲ ਦੇ ਰਾਜਿੰਦਰ ਮਿੱਡਾ ਅਤੇ ਭਜਨ ਗਾਇਕ ਧਰਮਿੰਦਰ ਸ਼ਰਮਾ ਸਮੇਤ ਹੋਰ ਪਤਵੰਤਿਆਂ ਨੂੰ ਸੱਦਾ ਪੱਤਰ ਭੇਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸੁਰਿੰਦਰ ਤਾਇਲ ਪਿੰਟੂ, ਰਮੀਕਾਂਤ ਜੈਨ, ਐਡਵੋਕੇਟ ਪ੍ਰਵੀਨ ਸਚਦੇਵਾ, ਗੌਰਵ ਜਿੰਦਲ, ਅਕਸ਼ੈ ਗੁਲਾਟੀ, ਪ੍ਰਿੰਸ ਗਾਬਾ, ਕਪਿਲ ਕਪੂਰ, ਅਮਨ ਮਹਿੰਦੀ ਅਤੇ ਰਾਜੇਸ਼ ਧੀਮਾਨ ਕਾਕੂ ਮੌਜੂਦ ਸਨ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਮਾਤਾ ਦੀ ਚੌਕੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੇ ਦਰਸ਼ਨਾਂ ਲਈ 26 ਸ਼ਕਤੀਪੀਠਾਂ ਅਤੇ ਪ੍ਰਮੁੱਖ ਧਾਰਮਿਕ ਧਾਮਾਂ ਤੋਂ ਪਾਵਨ ਜੋਤੀਆਂ ਲਿਆਂਦੀਆਂ ਜਾਣਗੀਆਂ। ਪਾਵਨ ਜੋਤੀਆਂ ਦੇ ਆਗਮਨ ਸਬੰਧੀ 10 ਅਕਤੂਬਰ ਨੂੰ ਦੁਪਹਿਰ 3 ਵਜੇ ਗੀਤਾ ਭਵਨ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਮੈਰੀ ਕਾਨਵੈਂਟ ਸਕੂਲ ਵਿਖੇ ਪੁਲਿਸ ਨੇ ਵਿਦਿਆਰਥੀਆਂ ਨਾਲ ਰੂ-ਬਰੂ ਸੰਵਾਦ ਰਚਾਇਆ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੁਲਿਸ... ਅਗਲੀ ਖ਼ਬਰ ਬਾਰ ਐਸੋਸੀਏਸ਼ਨ ਮੋਗਾ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਵਿਖੇ ਪੰਜਾਬੀ ਭਾਸ਼ਾ ਦਿ...
Ad Position 24