01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਿਦੇਸ਼ ਦੀ ਧਰਤੀ ’ਤੇ ਧਰਮ ਦਾ ਪ੍ਰਚਾਰ ਕਰ ਕੇ ਪਹੁੰਚੇ ਭਾਈ ਗੁਰਪ੍ਰੀਤ ਸਿੰਘ ਤੇ ਜਥੇ ਦਾ ਨਗਰ ਨਿਵਾਸੀਆਂ ਕੀਤਾ ਸੁਆਗਤ

ਮੋਗਾ, 30 ਸਤੰਬਰ (ਗੁਰਤੇਜ ਸਿੰਘ ਬੱਬੀ)-ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਵਿਚ ਆਮ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਟੀਮ ਮੋਗਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖਾਣ-ਪੀਣ ਵਾਲੇ ਅਦਾਰਿਆਂ ‘ਤੇ ਛਾਪੇਮਾਰੀ ਕੀਤੀ ਗਈ। ਫੂਡ ਸੇਫ਼ਟੀ ਟੀਮ ਵਲੋਂ ਫ਼ਤਿਹਗੜ੍ਹ ਪੰਜਤੂਰ, ਫ਼ਤਿਹਗੜ੍ਹ ਕੋਰੋਟਾਣਾ, ਧਰਮਕੋਟ, ਕੋਟ ਈਸੇ ਖਾਂ, ਮੋਗਾ ਅਤੇ ਦੱਤ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿਚ ਸਥਿਤ ਫੂਡ ਅਦਾਰਿਆਂ ਦੀ ਚੈਕਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 01-10-2026
ਮੋਗਾ, 30 ਸਤੰਬਰ (ਗੁਰਤੇਜ ਸਿੰਘ ਬੱਬੀ)-ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਵਿਚ ਆਮ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਟੀਮ ਮੋਗਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖਾਣ-ਪੀਣ ਵਾਲੇ ਅਦਾਰਿਆਂ ‘ਤੇ ਛਾਪੇਮਾਰੀ ਕੀਤੀ ਗਈ। ਫੂਡ ਸੇਫ਼ਟੀ ਟੀਮ ਵਲੋਂ ਫ਼ਤਿਹਗੜ੍ਹ ਪੰਜਤੂਰ, ਫ਼ਤਿਹਗੜ੍ਹ ਕੋਰੋਟਾਣਾ, ਧਰਮਕੋਟ, ਕੋਟ ਈਸੇ ਖਾਂ, ਮੋਗਾ ਅਤੇ ਦੱਤ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿਚ ਸਥਿਤ ਫੂਡ ਅਦਾਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਲਈ ਹਲਦੀ, ਲਾਲ ਮਿਰਚ, ਵੱਖ-ਵੱਖ ਮਸਾਲੇ, ਕਾਲੀ ਮਿਰਚ ਅਤੇ ਸਾਬਤ ਮਸਾਲਿਆਂ ਦੇ ਕੁੱਲ 10 ਸੈਂਪਲ ਭਰੇ ਗਏ। ਸਾਰੇ ਸੈਂਪਲ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ ਵਿਖੇ ਭੇਜੇ ਗਏ ਹਨ। ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੀ ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਟੀਮ ਵਲੋਂ ਦੋ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ-ਡੇ ਮੀਲ ਨਾਲ ਸਬੰਧਿਤ 6 ਸੈਂਪਲ ਭਰੇ ਗਏ। ਟੀਮ ਵਲੋਂ ਭੋਜਨ ਦੀ ਤਿਆਰੀ, ਸਟੋਰੇਜ, ਸਫ਼ਾਈ ਅਤੇ ਵਰਤੇ ਜਾ ਰਹੇ ਖਾਣ-ਪੀਣ ਦੇ ਸਮਾਨ ਸਬੰਧੀ ਲੋੜੀਂਦੀ ਜਾਂਚ ਕੀਤੀ ਗਈ। ਚੈਕਿੰਗ ਮੁਹਿੰਮ ਦੌਰਾਨ ਗਾਂਧੀ ਰੋਡ ਅਤੇ ਰਾਈਸ ਮਾਰਕੀਟ ਵਿਖੇ ਵੀ ਵੱਖ-ਵੱਖ ਫੂਡ ਅਦਾਰਿਆਂ ਦੀ ਜਾਂਚ ਕੀਤੀ ਗਈ। ਇਕ ਅਦਾਰੇ ਵਿਚ ਮੌਕੇ ‘ਤੇ ਮਿਆਦ ਪੁੱਗੇ ਹੋਏ ਸਪ੍ਰਾਊਟਸ ਅਤੇ ਮਸ਼ਰੂਮ ਪਾਏ ਗਏ। ਇਹ ਵਸਤਾਂ ਮਨੁੱਖੀ ਖਪਤ ਲਈ ਅਣਉੱਚਿਤ ਹੋਣ ਕਾਰਨ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤੀਆਂ ਗਈਆਂ, ਤਾਂ ਜੋ ਇਨ੍ਹਾਂ ਦੀ ਦੁਬਾਰਾ ਵਰਤੋਂ ਜਾਂ ਵਿੱਕਰੀ ਨਾ ਕੀਤੀ ਜਾ ਸਕੇ। ਇਸੇ ਦੌਰਾਨ ਬੰਦ ਫਾਟਕਾਂ ਦੇ ਨਜ਼ਦੀਕ ਸਥਿਤ ਇਕ ਜੂਸ ਦੀ ਦੁਕਾਨ ਤੋਂ ਵੀ ਸੈਂਪਲ ਭਰਿਆ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਮੋਗਾ ਡਾ. ਸੰਦੀਪ ਸਿੰਘ ਅਤੇ ਯੋਗੇਸ਼ ਗੋਇਲ ਵਲੋਂ ਸਮੂਹ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਹਦਾਇਤ ਕੀਤੀ ਕਿ ਤਿਉਹਾਰੀਂ ਸੀਜ਼ਨ ਦੇ ਮੱਦੇਨਜ਼ਰ ਆਪਣੇ ਅਦਾਰਿਆਂ ਵਿਚ ਸਫ਼ਾਈ ਦੇ ਉੱਚ ਮਿਆਰ ਕਾਇਮ ਰੱਖੇ ਜਾਣ ਅਤੇ ਨਿਰਧਾਰਿਤ ਫੂਡ ਸੇਫ਼ਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਫੂਡ ਸੇਫ਼ਟੀ ਟੀਮ ਵਲੋਂ ਭਰੇ ਗਏ ਸਾਰੇ ਸੈਂਪਲ ਨਿਰਧਾਰਿਤ ਪ੍ਰੋਟੋਕਾਲ ਅਨੁਸਾਰ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ ਵਿਖੇ ਭੇਜੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਨੂੰ ਲੈ ਕੇ ਮਾਰਕੀਟ ਕਮੇਟੀ ਮੋਗਾ ਵਲੋਂ ਪ੍ਰਬੰਧ ਪੂਰੇ-ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਜੀਂਦੜਾ ਸਕੂਲ ਨੇ ਮਾਰੀ ਬਾਜ਼ੀ
Ad Position 24