08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਾਬਕਾ ਐਸ.ਐਮ.ਓ. ਡਾ. ਸਾਧੂ ਰਾਮ ਮਿੱਤਲ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਮੋਗਾ, 7 ਅਕਤੂਬਰ (ਅਸ਼ੋਕ ਬਾਂਸਲ)-ਮੋਗਾ ਸ਼ਹਿਰ ਦੇ ਉੱਘੇ ਡਾ. ਸਾਬਕਾ ਐਸ.

Ad Position 21
No active advertisement
ਅਜੀਤ ਡੈਸਕ 08-10-2026
ਮੋਗਾ, 7 ਅਕਤੂਬਰ (ਅਸ਼ੋਕ ਬਾਂਸਲ)-ਮੋਗਾ ਸ਼ਹਿਰ ਦੇ ਉੱਘੇ ਡਾ. ਸਾਬਕਾ ਐਸ.ਐਮ.ਓ. ਸਾਧੂ ਰਾਮ ਮਿੱਤਲ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ ਉਹ 75 ਵਰ੍ਹਿਆਂ ਦੇ ਸਨ, ਦਾ ਸਸਕਾਰ ਅੱਜ ਮੋਗਾ ਦੇ ਗਾਂਧੀ ਰੋਡ ਸਵਰਗ ਆਸ਼ਰਮ ਵਿਖੇ ਧਾਰਮਿਕ ਰਸਮਾਂ ਨਿਭਾਉਂਦੇ ਹੋਏ ਕੀਤਾ ਗਿਆ। ਇਸ ਮੌਕੇ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਬ੍ਰਹਮ ਮਿੱਤਲ, ਸੁਮਿਤ ਮਿੱਤਲ ਉਨ੍ਹਾਂ ਦੇ ਭਰਾ ਹਰਗੋਪਾਲ ਮਿੱਤਲ, ਬਲਰਾਜ ਮਿੱਤਲ ਤੇ ਹੋਰ ਰਿਸ਼ਤੇਦਾਰਾਂ ਨੇ ਦਿਖਾਈ। ਅੰਤਿਮ ਵਿਦਾਇਗੀ ਦੇਣ ਵਾਲਿਆਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨ ਪੰਜਾਬ, ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਡਾ. ਸੀਮਾਂਤ ਗਰਗ, ਡਾ. ਸੰਜੀਵ ਮਿੱਤਲ, ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਪ੍ਰਿੰਸ ਐਸ.ਪੀ. ਬੈਟਰੀ, ਅਵਿਨਾਸ਼ ਕੁਮਾਰ, ਡਾ. ਰਸ਼ਪਾਲ ਸੰਧੂ, ਡਾ. ਇੰਦਰਜੀਤ ਸਿੰਘ ਗਿੱਲ, ਡਾ. ਹਰਜਿੰਦਰ ਸਿੰਘ ਸਿੱਧੂ, ਡਾ. ਗਗਨਦੀਪ ਸਿੰਘ, ਗੁਰਜੀਤ ਟੱਕਰ, ਸੁਰਿੰਦਰਪਾਲ ਸਿੰਘ, ਡਾ. ਪੀ.ਐਨ. ਮਹਾਜਨ, ਰਾਜੇਸ਼ ਗੋਇਲ, ਏ.ਐਸ. ਗਿੱਲ ਸਾਬਕਾ ਡਿਪਟੀ ਡਾਇਰੈਕਟਰ, ਡਾ. ਸੰਚਿਤ ਬਾਂਸਲ ਡੀ.ਐਮ.ਸੀ. ਲੁਧਿਆਣਾ, ਡਾ. ਸ਼ਾਮ ਸੁੰਦਰ ਗਰਗ, ਡਾ. ਰਜੇਸ਼ਪੁਰੀ, ਅੰਕੁਸ਼ ਬਾਂਸਲ, ਜੋਗਿੰਦਰ ਸਿੰਘ ਮਾਹਲਾ, ਕਸ਼ਿਸ਼ ਬਾਂਸਲ, ਰਾਣਾ, ਵੇਦ ਵਿਆਸ ਕਾਂਸਲ, ਡਾ. ਨਵਰਾਜ ਸਿੰਘ, ਸੰਚਿਤ ਧੀਰ, ਹਰਪਾਲ ਸਿੰਘ, ਓ.ਪੀ.ਕੁਮਾਰ ਉੱਘੇ ਸਮਾਜ ਸੇਵੀ, ਰਾਜ ਕੁਮਾਰ, ਡਾ. ਪਵਨ ਥਾਪਰ, ਡਾ. ਤਨੁਜ ਥਾਪਰ, ਪ੍ਰਵੀਨ ਸ਼ਰਮਾ ਸਾਬਕਾ ਮੇਅਰ, ਡਾ. ਸੁਰੇਸ਼ ਸਿੰਗਲਾ, ਡਾ. ਰਜੇਸ਼ ਗੁਪਤਾ, ਡਾ. ਅਰੁਣ ਸੂਦ, ਰਜਨੀਸ਼ ਸਿੰਗਲਾ, ਵਿਜੇ ਧੀਰ ਐਡਵੋਕੇਟ, ਸੁਰਿੰਦਰ ਕੁਮਾਰ, ਮਣੀਆਂ, ਡਾ. ਮਨਪ੍ਰੀਤ ਧਾਲੀਵਾਲ, ਡਾ. ਭਾਰਦਵਾਜ ਸੀਨੀਅਰ ਫਾਰਮਾਸਿਸਟ, ਡਾ. ਸੁਰਿੰਦਰ ਗੋਇਲ, ਡਾ. ਨਰੇਸ਼ ਗੋਇਲ, ਡਾ. ਅਨੂਪ ਸੂਦ, ਡਾ. ਰਜੇਸ਼ ਅੱਤਰੀ, ਡਾ. ਅਵਤਾਰ ਸਿੰਘ, ਡਾ. ਰੋਹਨ ਗੁਪਤਾ, ਡਾ. ਸਤੀਸ਼ ਕੌੜਾ, ਵਿਜੇ ਗਰਗ, ਡਾ. ਦਰਸ਼ਨ ਸਿੰਗਲਾ, ਮੋਹਿਤ ਸੂਦ ਤੋਂ ਇਲਾਵਾ ਸਮਾਜ ਸੇਵੀ, ਰਾਜਨੀਤਿਕ ਤੇ ਸ਼ਹਿਰ ਦੇ ਧਾਰਮਿਕ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਦੀ ਮੀਟਿੰਗ ਹੋਈ ਅਗਲੀ ਖ਼ਬਰ ਜਬਰ ਜਨਾਹ ਮਾਮਲਿਆਂ ਨੂੰ ਸੈਟਲ ਕਰਨ ਦੇ ਦੋਸ਼ਾਂ ਦੀ ਸੀ.ਬੀ.ਆਈ. ਜਾਂਚ ਹੋਵੇ-ਮਾਲਵਿਕਾ ਸੂਦ ਕਿਹਾ, ਸਿਆਸੀ ਦਖ਼ਲ-ਅੰਦਾਜ਼ੀ ਤੋ...
Ad Position 24