08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਏਂਜਲ ਹਾਰਟ ਕਾਨਵੈਂਟ ਸਕੂਲ ਦੀ ਸ਼ਾਨਦਾਰ ਪ੍ਰਾਪਤੀ ਸਫਾਈ ਸੇਵਕ ਤੇ ਚੌਕੀਦਾਰਾਂ ਦੀਆਂ ਮੰਗਾਂ ਤੋਂ ਸੈਕਟਰੀ ਸਿੱਖਿਆ ਵਿਭਾਗ ਸੋਨਾਲੀ ਗਿਰੀ ਨੂੰ ਜਾਣੂੰ ਕਰਵਾਇਆ-ਕਰਮ ਚੰਦ ਚਿੰਡਾਲੀਆ

ਮੋਗਾ, 7 ਅਕਤੂਬਰ (ਜਸਪਾਲ ਸਿੰਘ ਬੱਬੀ)-ਦਰਜਾ ਚਾਰ ਕਰਮਚਾਰੀ ਯੂਨੀਅਨ ਸਿੱਖਿਆ ਵਿਭਾਗ ਬੀ. ਐਮ.

Ad Position 21
No active advertisement
ਅਜੀਤ ਡੈਸਕ 08-10-2026
ਮੋਗਾ, 7 ਅਕਤੂਬਰ (ਜਸਪਾਲ ਸਿੰਘ ਬੱਬੀ)-ਦਰਜਾ ਚਾਰ ਕਰਮਚਾਰੀ ਯੂਨੀਅਨ ਸਿੱਖਿਆ ਵਿਭਾਗ ਬੀ.ਐਮ.ਐਸ. ਦੇ ਸੂਬਾ ਪ੍ਰਧਾਨ ਚਿੰਡਾਲੀਆ ਨੇ ਸੈਕਟਰੀ ਸਿੱਖਿਆ ਵਿਭਾਗ ਸੋਨਾਲੀ ਗਿਰੀ ਆਈ.ਏ.ਐਸ. ਨੂੰ ਸਫਾਈ ਸੇਵਕਾਂ ਅਤੇ ਚੌਕੀਦਾਰਾਂ ਨੂੰ ਡੀ.ਸੀ. ਰੇਟ ਅਤੇ ਹੋਰ ਮੰਗਾਂ ਤੋਂ ਜਾਣੂੰ ਕਰਵਾਇਆ| ਉਨ੍ਹਾਂ ਦੱਸਿਆ ਕਿ ਮਿਡਲ ਹਾਈ ਅਤੇ ਸੈਕੰਡਰੀ ਬੀ.ਪੀ.ਓ. ਦਫਤਰਾਂ ਅਤੇ ਡੀ.ਈ.ਓ. ਦਫਤਰਾਂ ਵਿਚ ਜਿੰਨੀਆਂ ਵੀ ਪੋਸਟਾਂ ਖਾਲੀ ਹਨ ਉਨ੍ਹਾਂ ਉੱਪਰ ਇਨ੍ਹਾਂ ਕਰਮਚਾਰੀਆਂ ਨੂੰ ਐਡਜਸਟ ਕੀਤਾ ਜਾਵੇ ਅਤੇ ਪ੍ਰਾਇਮਰੀ ਸਕੂਲਾਂ ਵਿਚ ਜੋ ਸਫਾਈ ਸੇਵਕ ਕੰਮ ਕਰਦੇ ਹਨ ਉਨ੍ਹਾਂ ਲਈ ਨਵੀਆਂ ਪੋਸਟਾਂ ਬਨਾ ਕੇ ਰੈਗੂਲਰ ਕਰ ਦਿੱਤਾ ਜਾਵੇ| ਉਨ੍ਹਾਂ ਦੱਸਿਆ ਕਿ ਜੋ ਕਰਮਚਾਰੀ ਇਸ ਸਮੇਂ ਮਾਣ ਭੱਤਾ ਲੈ ਰਹੇ ਹਨ, ਆਸ਼ਾ ਵਰਕਰ, ਮਿਡ-ਡੇ-ਮੀਲ ਕੁੱਕ, ਆਂਗਣਵਾੜੀ ਵਰਕਰ ਉਨ੍ਹਾਂ ਦੀ ਤਨਖਾਹ ਵਿਚ ਜਲਦ ਹੀ ਵਾਧਾ ਕੀਤਾ ਜਾਵੇ| ਸੈਕਟਰੀ ਸਿੱਖਿਆ ਵਿਭਾਗ ਸੋਨਾਲੀ ਗਿਰੀ ਨੇ ਕਿਹਾ ਕਿ ਸਰਕਾਰ ਵਲੋਂ ਜੋ ਪਾਲਸੀ ਡੀ ਕੈਟਾਗਰੀ ਲਈ ਬਣਾਈ ਗਈ ਹੈ| ਇਨ੍ਹਾਂ ਸਫਾਈ ਸੇਵਕ ਚੌਕੀਦਾਰਾਂ ਨੂੰ ਉਸ ਪਾਲਸੀ ਵਿਚ ਸ਼ਾਮਿਲ ਕਰਕੇ ਜਲਦ ਹੀ ਡੀ.ਸੀ. ਰੇਟ ਲਾਗੂ ਕਰ ਦਿੱਤਾ ਜਾਵੇਗਾ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਸਕੂਲਾਂ ਵਿਚ ਸਫਾਈ ਸੇਵਕ ਅਤੇ ਚੌਂਕੀਦਾਰ ਖਾਲੀ ਪੋਸਟਾਂ ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਮਹਿਕਮੇ ਦੇ ਹੁਕਮਾਂ ਅਨੁਸਾਰ ਰੈਗੂਲਰ ਕਰਨ ਲਈ ਵਿਚਾਰ ਕੀਤਾ ਜਾਵੇਗਾ| ਉਨ੍ਹਾਂ ਕਰਮਚਾਰੀਆਂ ਨੂੰ ਜੋ ਪਹਿਲਾਂ ਪਾਲਸੀ 100 ਬੱਚਿਆਂ ਲਈ ਰੱਖੀ ਗਈ ਸੀ ਉਸ ਨੂੰ ਘਟਾ ਕੇ 50 ਬੱਚਿਆਂ ਤੱਕ ਕਰਨ ਲਈ ਸਰਕਾਰ ਨੂੰ ਭੇਜਿਆ ਜਾਵੇਗਾ|
Ad Position 22
No active advertisement
ਪਿਛਲੀ ਖ਼ਬਰ 10 ਦੀ ਸੰਗਰੂਰ ਰੈਲੀ ’ਚ ਮੋਗਾ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਹੋਣਗੇ ਸ਼ਾਮਿਲ-ਸੁਰਿੰਦਰ ਕੁਮਾਰ ਸ਼ਰਮਾ ਅਗਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਦੀ ਮੀਟਿੰਗ ਹੋਈ
Ad Position 24