08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੰਤ ਰਜਿੰਦਰ ਸਿੰਘ 9 ਨੂੰ ਮੋਗਾ ਵਿਖੇ ਸੰਗਤਾਂ ਨਾਲ ਕਰਨਗੇ ਪ੍ਰਵਚਨ

ਮੋਗਾ, 7 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਸ਼ਵ ਪ੍ਰਸਿੱਧ ਅਧਿਆਤਮਕ ਗੁਰੂ ਅਤੇ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਜਿੰਦਰ ਸਿੰਘ 9 ਅਕਤੂਬਰ ਦਿਨ ਐਤਵਾਰ ਨੂੰ ਮੋਗਾ ਵਿਖੇ ਸਥਾਨਕ ਸ਼ਹਿਰ ਦੇ ਬੁੱਘੀਪੁਰਾ ਚੌਂਕ ਮੋਗਾ ਜਲੰਧਰ ਹਾਈਵੇ ਮਾਰਗ, ਕੈਪੀਟਲ ਹਸਪਤਾਲ ਦੇ ਸਾਹਮਣੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਸੰਗਤਾਂ ਨੂੰ ਪ੍ਰਵਚਨ ਦੇਣ ਦੇ ਨਾਲ ਅਧਿਆਤਮਕ ਰੰਗ ਵਿਚ ਰੰਗਣਗੇ ਅਤੇ ਪ੍ਰਵਚਨਾਂ ਤੋਂ ਬਾਅਦ ਕਰੀਬ 9 ਵਜੇ ਆਪਣੇ ਜਿਗਿਆਸੂਆਂ ਨੂੰ ਨਾਮ ਦਾਨ ਦੀਕਸ਼ਾ ਦੇਣਗੇ। ਜ਼ਿਕਰਯੋਗ ਹੈ ਕਿ ਸੰਤ ਰਜਿੰਦਰ ਸਿੰਘ ਕਰੀਬ 26 ਸਾਲ ਬਾਅਦ ਮੋਗਾ ਦੀ ਧਰਤੀ ‘ਤੇ ਆ ਰਹੇ ਹਨ ਤੇ ਉਨ੍ਹਾਂ ਦੀ ਮੋਗਾ ਆਮਦ ‘ਤੇ ਸੰਗਤਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 08-10-2026
ਮੋਗਾ, 7 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਸ਼ਵ ਪ੍ਰਸਿੱਧ ਅਧਿਆਤਮਕ ਗੁਰੂ ਅਤੇ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਜਿੰਦਰ ਸਿੰਘ 9 ਅਕਤੂਬਰ ਦਿਨ ਐਤਵਾਰ ਨੂੰ ਮੋਗਾ ਵਿਖੇ ਸਥਾਨਕ ਸ਼ਹਿਰ ਦੇ ਬੁੱਘੀਪੁਰਾ ਚੌਂਕ ਮੋਗਾ ਜਲੰਧਰ ਹਾਈਵੇ ਮਾਰਗ, ਕੈਪੀਟਲ ਹਸਪਤਾਲ ਦੇ ਸਾਹਮਣੇ ਸ਼ਾਮ 7 ਵਜੇ ਤੋਂ 9 ਵਜੇ ਤੱਕ ਸੰਗਤਾਂ ਨੂੰ ਪ੍ਰਵਚਨ ਦੇਣ ਦੇ ਨਾਲ ਅਧਿਆਤਮਕ ਰੰਗ ਵਿਚ ਰੰਗਣਗੇ ਅਤੇ ਪ੍ਰਵਚਨਾਂ ਤੋਂ ਬਾਅਦ ਕਰੀਬ 9 ਵਜੇ ਆਪਣੇ ਜਿਗਿਆਸੂਆਂ ਨੂੰ ਨਾਮ ਦਾਨ ਦੀਕਸ਼ਾ ਦੇਣਗੇ। ਜ਼ਿਕਰਯੋਗ ਹੈ ਕਿ ਸੰਤ ਰਜਿੰਦਰ ਸਿੰਘ ਕਰੀਬ 26 ਸਾਲ ਬਾਅਦ ਮੋਗਾ ਦੀ ਧਰਤੀ ‘ਤੇ ਆ ਰਹੇ ਹਨ ਤੇ ਉਨ੍ਹਾਂ ਦੀ ਮੋਗਾ ਆਮਦ ‘ਤੇ ਸੰਗਤਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਵਿਖੇ ਸੰਤ ਰਜਿੰਦਰ ਸਿੰਘ ਦੇ ਪ੍ਰਵਚਨ ਸੁਣਨ ਲਈ ਸੰਗਤਾਂ ਪੰਜਾਬ ਤੋਂ ਹੀ ਨਹੀਂ ਸਗੋਂ ਭਾਰਤ ਦੇ ਦੂਸਰੇ ਰਾਜਾਂ ਅਤੇ ਦੇਸਾਂ ਵਿਦੇਸ਼ਾਂ ਤੋਂ ਵੀ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹਨ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਗ੍ਰੰਥੀ, ਰਾਗੀ ਤੇ ਹੋਰ ਸੇਵਾਦਾਰਾਂ ਦੀਆਂ ਮੰਗਾਂ ਸੰਬੰਧੀ ਐਸ.ਜੀ.ਪੀ.ਸੀ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ 10 ਦੀ ਸੰਗਰੂਰ ਰੈਲੀ ’ਚ ਮੋਗਾ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਹੋਣਗੇ ਸ਼ਾਮਿਲ-ਸੁਰਿੰਦਰ ਕੁਮਾਰ ਸ਼ਰਮਾ
Ad Position 24