08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਕੈਰੀਅਰ ਅਤੇ ਭਵਿੱਖੀ ਮੌਕਿਆਂ ਸਬੰਧੀ ਵਿਖਿਆਨ ਦਾ ਆਯੋਜਨ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਵੀਰਵਾਰ, 8 ਅਕਤੂਬਰ, 2026 08-10-2026
ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਫਾਰਮਾਂ ਇੰਡਸਟਰੀ ਇਨਸਾਈਟਸ, ਸਕਿੱਲਜ਼, ਕੈਰੀਅਰ ਅਤੇ ਫ਼ਿਊਚਰ ਅਪੋਰਚਿਊਨਿਟੀਜ਼ ਵਿਸ਼ੇ ‘ਤੇ ਵਿਖਿਆਨ ਦਾ ਆਯੋਜਨ ਕੀਤਾ ਗਿਆ। ਪਲੇਸਮੈਂਟ ਹੈੱਡ ਡਾ. ਅਮਨਦੀਪ ਸਿੰਘ ਨੇ ਸੰਸਥਾ ਦੇ ਡਾਇਰੈਕਟਰ ਡਾ. ਜੀ . ਡੀ. ਗੁਪਤਾ ਅਤੇ ਮੁੱਖ ਵਕਤਾ ਗੁਰਦੇਵ ਸਿੰਘ ਰੈਨਾ, ਸੀਨੀਅਰ ਮੈਨੇਜਰ ਜੀ. ਰੈਗੂਲੇਟਰੀ ਲਿਮਟਿਡ, ਕਰਨਾਲ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵਿਖਿਆਨ ਐਮ.ਫਾਰਮ. ਦੇ ਵਿਦਿਆਰਥੀਆਂ ਨੂੰ ਫਾਰਮਾਂ ਇੰਡਸਟਰੀ ਵਿਚ ਪਲੇਸਮੈਂਟ ਲਈ ਤਿਆਰ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ, ਸੁਭਾਅ ਅਤੇ ਤਕਨਾਲੋਜੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ, ਨਿਯਮਾਂ ਅਤੇ ਰੈਗੂਲੇਸ਼ਨਾਂ ਅਤੇ ਭਾਰਤ ਸਰਕਾਰ ਦੀਆਂ ਗਾਈਡ ਲਾਈਨਾਂ ‘ਤੇ ਵੀ ਪੂਰਾ ਧਿਆਨ ਦੇਣਾ ਸਮੇਂ ਦੀ ਲੋੜ ਹੈ। ਗੁਰਦੇਵ ਸਿੰਘ ਰੈਨਾ ਨੇ ਆਪਣੇ ਸੰਬੋਧਨ ਵਿਚ ਫਾਰਮਾਸਿਊਟੀਕਲ ਕੰਪਨੀਆਂ ਵਿਚ ਵੱਖ-ਵੱਖ ਅਹੁਦਿਆਂ ‘ਤੇ ਕਰੀਅਰ ਬਣਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸਿਰਫ਼ ਤਕਨੀਕੀ ਸਕਿੱਲਜ਼ ਹੀ ਕਾਫ਼ੀ ਨਹੀਂ ਹਨ, ਸਗੋਂ ਉਨ੍ਹਾਂ ਵਿਚ ਆਧੁਨਿਕ ਤਕਨਾਲੋਜੀ ਦੀ ਸਮਝ, ਚੰਗਾ ਵਿਵਹਾਰ, ਕੰਮ ਕਰਨ ਦੀ ਕੁਸ਼ਲਤਾ ਅਤੇ ਨਵੀਆਂ ਮਸ਼ੀਨਾਂ ਨੂੰ ਚਲਾਉਣ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਮੁੱਖ ਵਕਤਾ ਗੁਰਦੇਵ ਸਿੰਘ ਰੈਨਾ ਨੇ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ। ਪ੍ਰੋਗਰਾਮ ਦੇ ਅੰਤ ਵਿਚ ਕੋਆਰਡੀਨੇਟਰ ਡਾ. ਨਵਜੋਤ ਕੌਰ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਆਯੋਜਨ ਵਿਚ ਨੀਤਿਕਾ ਨੇ ਅਹਿਮ ਭੂਮਿਕਾ ਨਿਭਾਈ। ਇਸ ਵਿਖਿਆਨ ਦੇ ਸਫਲ ਆਯੋਜਨ ‘ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਪ੍ਰਬੰਧਕਾ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਨੇ ‘ਪੰਜਾਬ ਬਚਾਓ’ ਦੇ ਨਾਅਰੇ ਤਹਿਤ ਘਰ-ਘਰ ਜਾ ਕੇ ਕੀਤਾ ਪ੍ਰਚਾਰ ਕਿਹਾ,... ਅਗਲੀ ਖ਼ਬਰ ਜੈਵਲਿਨ ਥ੍ਰੋ ’ਚ ਗੁਰਸਿਫਥ ਕੌਰ ਨੇ ਲਹਿਰਾਇਆ ਕਿਚਲੂ ਸਕੂਲ ਦਾ ਪਰਚਮ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਵੀ ਹਾਸਲ ਕੀਤਾ ਚਾ...
Ad Position 24