08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬਾਬਾ ਸਾਧੂ ਸ਼ਾਹ ਦੀ ਯਾਦ ’ਚ ਸੱਭਿਆਚਾਰਕ ਮੇਲਾ ਕਰਵਾਇਆ

ਕਿਸ਼ਨਪੁਰਾ ਕਲਾਂ, 7 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੀਰਾਂ ਦੀ ਦਰਗਾਹ ਬਾਬਾ ਬਸੰਤ ਅਲੀ ਸ਼ਾਹ ਕਸਬਾ ਕਿਸ਼ਨਪੁਰਾ ਕਲਾਂ ਦੀ ਖ਼ਾਨਗਾਹ ਵਿਖੇ ਬਾਬਾ ਸਾਧੂ ਸ਼ਾਹ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਭਿਆਚਾਰਕ ਮੇਲਾ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਦੀ ਸਰਪ੍ਰਸਤੀ ਹੇਠ ਬਾਬਾ ਬਸੰਤ ਅਲੀ ਸ਼ਾਹ ਸਭਿਆਚਾਰਕ ਮੰਚ, ਗਰਾਮ ਪੰਚਾਇਤ, ਐਨ. ਆਰ.

Ad Position 21
No active advertisement
ਅਜੀਤ ਡੈਸਕ 08-10-2026
ਕਿਸ਼ਨਪੁਰਾ ਕਲਾਂ, 7 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੀਰਾਂ ਦੀ ਦਰਗਾਹ ਬਾਬਾ ਬਸੰਤ ਅਲੀ ਸ਼ਾਹ ਕਸਬਾ ਕਿਸ਼ਨਪੁਰਾ ਕਲਾਂ ਦੀ ਖ਼ਾਨਗਾਹ ਵਿਖੇ ਬਾਬਾ ਸਾਧੂ ਸ਼ਾਹ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਭਿਆਚਾਰਕ ਮੇਲਾ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਦੀ ਸਰਪ੍ਰਸਤੀ ਹੇਠ ਬਾਬਾ ਬਸੰਤ ਅਲੀ ਸ਼ਾਹ ਸਭਿਆਚਾਰਕ ਮੰਚ, ਗਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਬਾਬੇ ਦੀ ਮਜ਼ਾਰ ‘ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਰਾਜੂ ਹਾਂਸ, ਦਿਲਬਰ ਸੰਦਲੀ, ਜਸਪ੍ਰੀਤ, ਸਤਨਾਮ, ਜਸਵਿੰਦਰ ਘਾਰੂ, ਗੁਰਮੇਲ ਬੁੱਟਰ ਆਦਿ ਕਲਾਕਾਰਾਂ ਨੇ ਆਪਣੇ ਅਨੇਕਾਂ ਸਭਿਆਚਾਰਕ ਗੀਤ ਪੇਸ਼ ਕੀਤੇ। ਮੇਲੇ ਦੌਰਾਨ ਪੰਜਾਬ ਦੀ ਬੁਲੰਦ ਆਵਾਜ਼ ਹਰਜੀਤ ਸਿੱਧੂ-ਪ੍ਰਦੀਪ ਦਰਦੀ ਨੇ ਆਪਣੇ ਸੁਪਰਹਿੱਟ ਗੀਤਾਂ ਰਾਹੀਂ ਸਾਰਾ ਮੇਲਾ ਹੀ ਆਪਣੇ ਨਾਂਅ ਕਰਵਾ ਲਿਆ। ਇਸ ਮੇਲੇ ਵਿਚ ਗੱਦੀ ਨਸ਼ੀਨ ਬਾਬਾ ਨੇਕ ਸ਼ਾਹ ਅਤੇ ਪ੍ਰਬੰਧਕਾਂ ਵਲੋਂ ਆਏ ਹੋਏ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਪ੍ਰਧਾਨ ਅਮਰਜੀਤ ਅੰਬਾ ਨੇ ਬਾਖ਼ੂਬੀ ਨਿਭਾਈ। ਇਸ ਮੇਲੇ ਚ ਸਰਪੰਚ ਪ੍ਰਿੰਸ ਚਾਵਲਾ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਇਕਬਾਲ ਸਿੰਘ ਘਾਲਾ, ਪੰਚ ਅਵਤਾਰ ਸਿੰਘ ਮਾਨ, ਦਵਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਗੁਰੂ ਸਾਬਕਾ ਪੰਚ, ਗੋਲੂ ਮਾਨ, ਡਾ. ਬਬਲੂ, ਨੰਬਰਦਾਰ ਛਿੰਦਰ ਸਿੰਘ, ਮਨਜਿੰਦਰ ਸਿੰਘ ਡਿਪਟੀ ਔਲਖ, ਅੰਗਰੇਜ਼ ਸਿੰਘ ਗੇਜਾ, ਇਕਬਾਲ ਖ਼ਾਨ, ਕਾਕਾ ਮਾਨ, ਸਤਪਾਲ ਸੱਤੀ, ਮਨਪ੍ਰੀਤ ਸਿੰਘ, ਕਰਮ ਕਲਸੀ, ਨਿਰਮਲ ਸਿੰਘ ਔਲਖ ਆਦਿ ਵੱਡੀ ਗਿਣਤੀ ਪਿੰਡ ਵਾਸੀ, ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੱਤਵੀਂ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਨੇ ‘ਪੰਜਾਬ ਬਚਾਓ’ ਦੇ ਨਾਅਰੇ ਤਹਿਤ ਘਰ-ਘਰ ਜਾ ਕੇ ਕੀਤਾ ਪ੍ਰਚਾਰ ਕਿਹਾ,...
Ad Position 24