07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਸਰਕਾਰੀ ਹਾਈ ਸਕੂਲ ਸਾਫ਼ੂਵਾਲਾ ਦੇ ਵਿਦਿਆਰਥੀਆਂ ਦੀ ਵਿਲੱਖਣ ਪਹਿਲ

ਮੋਗਾ, 7 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਰਕਾਰੀ ਹਾਈ ਸਕੂਲ ਸਾਫ਼ੂਵਾਲਾ ਦੇ ਵਿਦਿਆਰਥੀਆਂ ਵਲੋਂ ਆਪਣੀ ਗਾਈਡ ਅਧਿਆਪਕਾ ਰੁਪਿੰਦਰਜੀਤ ਕੌਰ, ਸਾਇੰਸ ਮਿਸਟ੍ਰੈੱਸ ਦੀ ਅਗਵਾਈ ਹੇਠ ਸਥਾਨਕ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਇਕ ਸ਼ਲਾਘਾਯੋਗ ਪਹਿਲ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੇ ਪੰਛੀਆਂ ਲਈ ਨਕਲੀ ਆਲ੍ਹਣੇ ਤਿਆਰ ਕਰਕੇ ਸਕੂਲ ਅਤੇ ਆਸ-ਪਾਸ ਦੇ ਖੇਤਰ ਵਿਚ ਲਗਾਏ ਹਨ, ਤਾਂ ਜੋ ਪੰਛੀਆਂ ਨੂੰ ਸੁਰੱਖਿਅਤ ਥਾਂ ਅਤੇ ਪ੍ਰਜਲਨ ਲਈ ਢੁਕਵਾਂ ਆਵਾਸ ਮਿਲ ਸਕੇ।

Ad Position 21
No active advertisement
ਅਜੀਤ ਡੈਸਕ 08-10-2026
ਮੋਗਾ, 7 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਰਕਾਰੀ ਹਾਈ ਸਕੂਲ ਸਾਫ਼ੂਵਾਲਾ ਦੇ ਵਿਦਿਆਰਥੀਆਂ ਵਲੋਂ ਆਪਣੀ ਗਾਈਡ ਅਧਿਆਪਕਾ ਰੁਪਿੰਦਰਜੀਤ ਕੌਰ, ਸਾਇੰਸ ਮਿਸਟ੍ਰੈੱਸ ਦੀ ਅਗਵਾਈ ਹੇਠ ਸਥਾਨਕ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਇਕ ਸ਼ਲਾਘਾਯੋਗ ਪਹਿਲ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੇ ਪੰਛੀਆਂ ਲਈ ਨਕਲੀ ਆਲ੍ਹਣੇ ਤਿਆਰ ਕਰਕੇ ਸਕੂਲ ਅਤੇ ਆਸ-ਪਾਸ ਦੇ ਖੇਤਰ ਵਿਚ ਲਗਾਏ ਹਨ, ਤਾਂ ਜੋ ਪੰਛੀਆਂ ਨੂੰ ਸੁਰੱਖਿਅਤ ਥਾਂ ਅਤੇ ਪ੍ਰਜਲਨ ਲਈ ਢੁਕਵਾਂ ਆਵਾਸ ਮਿਲ ਸਕੇ। ਇਸ ਉਪਰਾਲੇ ਦੇ ਨਾਲ ਵਿਦਿਆਰਥੀਆਂ ਵਲੋਂ ਸਥਾਨਕ ਅਤੇ ਦੇਸੀ ਰੁੱਖਾਂ ਨੂੰ ਤਰਜੀਹ ਦਿੰਦਿਆਂ ਵੱਖ-ਵੱਖ ਪੌਦੇ ਵੀ ਲਗਾਏ ਜਾ ਰਹੇ ਹਨ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਦੇਸੀ ਰੁੱਖ ਨਾ ਸਿਰਫ਼ ਵਾਤਾਵਰਣ ਨੂੰ ਸਾਫ਼ ਰੱਖਣ ਵਿਚ ਸਹਾਇਕ ਹਨ, ਸਗੋਂ ਇਹ ਪੰਛੀਆਂ, ਤਿਤਲੀਆਂ, ਮਧੂ ਮੱਖੀਆਂ, ਕੀੜੇ-ਮਕੌੜਿਆਂ ਅਤੇ ਹੋਰ ਜੀਵਾਂ ਨੂੰ ਭੋਜਨ ਅਤੇ ਆਸਰਾ ਵੀ ਪ੍ਰਦਾਨ ਕਰਦੇ ਹਨ। ਵਿਦਿਆਰਥੀਆਂ ਨੇ ਆਲ੍ਹਣਿਆਂ ਦੀ ਨਿਗਰਾਨੀ, ਪੰਛੀਆਂ ਦੀ ਆਮਦ, ਰੁੱਖਾਂ ਦੇ ਵਿਕਾਸ ਅਤੇ ਆਲੇ-ਦੁਆਲੇ ਮਿਲਣ ਵਾਲੀਆਂ ਵੱਖ-ਵੱਖ ਜੀਵ-ਪ੍ਰਜਾਤੀਆਂ ਦਾ ਅਧਿਐਨ ਕਰਨ ਨੂੰ ਵੀ ਆਪਣੀ ਗਤੀਵਿਧੀ ਦਾ ਹਿੱਸਾ ਬਣਾਇਆ ਹੈ। ਗਾਈਡ ਅਧਿਆਪਕਾ ਰੁਪਿੰਦਰਜੀਤ ਕੌਰ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਦੀ ਸੰਭਾਲ ਸਿਰਫ਼ ਸਰਕਾਰੀ ਜਾਂ ਕਿਸੇ ਇਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਵਿਅਕਤੀ ਅਤੇ ਵਿਦਿਆਰਥੀ ਇਸ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘’ਇਕ ਆਲ੍ਹਣਾ ਇਕ ਪੰਛੀ ਲਈ ਘਰ ਬਣ ਸਕਦਾ ਹੈ ਅਤੇ ਇਕ ਦੇਸੀ ਰੁੱਖ ਅਨੇਕਾਂ ਜੀਵਾਂ ਲਈ ਆਸਰਾ।’’
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਨਾਲ ਐਡ: ਧਰਮਪਾਲ ਸਿੰਘ ਡੀ.ਪੀ. ਨੇ ਕੀਤੀ ਵਿਸ਼ੇਸ਼ ਮੀਟਿੰਗ * ਸੂਬਾ ਪ੍ਰਧਾ... ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਏਂਜਲ ਹਾਰਟ ਕਾਨਵੈਂਟ ਸਕੂਲ ਦੀ ਸ਼ਾਨਦ...
Ad Position 24