ਜੈ ਮਾਂ ਭਗਵਤੀ ਜਾਗਰਣ ਕਲੱਬ ਤਿੰਨ ਨਿਊ ਟਾਊਨ ਦੇ 24ਵੇਂ ਸਾਲਾਨਾ ਜਾਗਰਣ ਦੀਆਂ ਤਿਆਰੀਆਂ ਸ਼ੁਰੂ
ਮੋਗਾ, 12 ਅਕਤੂਬਰ (ਅਸ਼ੋਕ ਬਾਂਸਲ)-ਜੈ ਮਾਂ ਭਗਵਤੀ ਜਾਗਰਣ ਕਲੱਬ ਤਿੰਨ ਨਿਊ ਟਾਊਨ ਦੀ ਇਕ ਵਿਸ਼ੇਸ਼ ਮੀਟਿੰਗ ਪੰਕਜ ਬਾਂਸਲ ਦੇ ਨਿਵਾਸ ਸਥਾਨ ‘ਤੇ ਹੋਈ। ਮੀਟਿੰਗ ਵਿਚ ਕਲੱਬ ਦੇ 24ਵੇਂ ਸਾਲਾਨਾ ਜਾਗਰਣ ਦੀਆਂ ਤਿਆਰੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਅਤੇ ਜਾਗਰਣ ਦੀ ਰੂਪ-ਰੇਖਾ ਤਿਆਰ ਕੀਤੀ ਗਈ।
ਮੋਗਾ, 12 ਅਕਤੂਬਰ (ਅਸ਼ੋਕ ਬਾਂਸਲ)-ਜੈ ਮਾਂ ਭਗਵਤੀ ਜਾਗਰਣ ਕਲੱਬ ਤਿੰਨ ਨਿਊ ਟਾਊਨ ਦੀ ਇਕ ਵਿਸ਼ੇਸ਼ ਮੀਟਿੰਗ ਪੰਕਜ ਬਾਂਸਲ ਦੇ ਨਿਵਾਸ ਸਥਾਨ ‘ਤੇ ਹੋਈ। ਮੀਟਿੰਗ ਵਿਚ ਕਲੱਬ ਦੇ 24ਵੇਂ ਸਾਲਾਨਾ ਜਾਗਰਣ ਦੀਆਂ ਤਿਆਰੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਅਤੇ ਜਾਗਰਣ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਕਲੱਬ ਵਲੋਂ ਜਾਗਰਣ 24 ਅਕਤੂਬਰ ਨੂੰ ਸ਼ਰਧਾ ਨਾਲ ਕਰਵਾਇਆ ਜਾਵੇਗਾ। ਰਜਤ ਮਿੱਡਾ ਅਤੇ ਉਨ੍ਹਾਂ ਦੀ ਟੀਮ, ਜੋ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਤੋਂ ਪਹੁੰਚ ਰਹੇ ਹਨ ਜੋ ਭਜਨਾਂ ਰਾਹੀਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਪੰਕਜ ਬਾਂਸਲ, ਡਾ. ਨਵੀਨ ਸੂਦ, ਨੀਰੂ ਮਿੱਤਲ, ਰਾਜੀਵ ਗੁਪਤਾ, ਰੋਮੀ ਸਿੰਗਲਾ, ਰਾਮਪਤ ਗੋਇਲ, ਅਜੈ ਵਰਮਾ, ਦੀਪਕ ਖੁਰਾਣਾ, ਅਜੈ ਗੁਪਤਾ, ਵਿਵੇਕ ਮਜੀਠੀਆ, ਅਮਿਤ ਬੇਰੀ, ਸੰਚਿਤ ਗੋਇਲ ਅਤੇ ਅਰਹਮ ਬਾਂਸਲ ਸਮੇਤ ਹੋਰ ਮੈਂਬਰਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ। ਮੈਂਬਰਾਂ ਨੇ ਸਫਲ ਜਾਗਰਣ ਲਈ ਆਪਣੀਆਂ ਜ਼ਿੰਮੇਵਾਰੀਆਂ ਅਤੇ ਤਿਆਰੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਕਲੱਬ ਮੈਂਬਰਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮਾਂ ਭਗਵਤੀ ਦੇ ਇਸ ਪਵਿੱਤਰ ਜਾਗਰਣ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ।