15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਇੰਜੀਨੀਅਰ ਕਰਮ ਸਿੰਘ ਨੇ ਐਸ.ਡੀ.ਓ. ਬੱਧਨੀ ਕਲਾਂ ਵਜੋਂ ਅਹੁਦਾ ਸੰਭਾਲਿਆ

ਬੱਧਨੀ ਕਲਾਂ, 14 ਅਕਤੂਬਰ (ਸੰਜੀਵ ਕੋਛੜ)-ਪੀ. ਐਸ.

Ad Position 21
No active advertisement
ਇੰਜੀਨੀਅਰ ਕਰਮ ਸਿੰਘ ਨੇ ਐਸ.ਡੀ.ਓ. ਬੱਧਨੀ ਕਲਾਂ ਵਜੋਂ ਅਹੁਦਾ ਸੰਭਾਲਿਆ 15-10-2026
ਬੱਧਨੀ ਕਲਾਂ, 14 ਅਕਤੂਬਰ (ਸੰਜੀਵ ਕੋਛੜ)-ਪੀ.ਐਸ.ਪੀ.ਸੀ.ਐਲ. ਉਪ ਮੰਡਲ ਬੱਧਨੀ ਕਲਾਂ ਵਿਖੇ ਇੰਜੀਨੀਅਰ ਕਰਮ ਸਿੰਘ ਨੇ ਐਸ.ਡੀ.ਓ. ਦੀ ਖਾਲੀ ਪਈ ਅਸਾਮੀ ’ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੇ ਸਾਥੀਆਂ ਵਲੋਂ ਵਧਾਈ ਦਿੱਤੀ ਗਈ, ਜਦ ਕਿ ਵਿਭਾਗੀ ਅਧਿਕਾਰੀਆਂ, ਜਥੇਬੰਦੀ ਦੇ ਆਗੂਆਂ ਅਤੇ ਸਬ ਡਵੀਜ਼ਨ ਦੇ ਸਮੂਹ ਸਟਾਫ਼ ਨੇ ਫੁੱਲਾਂ ਦਾ ਬੁੱਕਾ ਦੇ ਕੇ ਤੇ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਇਸ ਦੌਰਾਨ ਅਹੁਦਾ ਸੰਭਾਲਦਿਆਂ ਇੰਜੀਨੀਅਰ ਕਰਮ ਸਿੰਘ ਨੇ ਜਿੱਥੇ ਸਟਾਫ਼ ਮੈਂਬਰਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉੱਥੇ ਹੀ ਖਪਤਕਾਰਾਂ ਦਾ ਕੰਮ ਪਹਿਲ ਦੇ ਅਧਾਰ ’ਤੇ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਇੰਫੋਰਸਮੈਂਟ ਰਾਕੇਸ਼ ਕੁਮਾਰ ਗਰਗ, ਇੰਜੀਨੀਅਰ ਜਗਰੂਪ ਸਿੰਘ ਐਸ.ਡੀ.ਓ. ਨੱਥੂਵਾਲਾ, ਇੰਜੀਨੀਅਰ ਜਗਰੂਪ ਸਿੰਘ ਤਖਾਣਵੱਧ, ਜੇ.ਈ. ਜਗਜੀਤ ਸਿੰਘ ਇਨਫੋਰਸਮੈਂਟ, ਫੈਡਰੇਸ਼ਨ ਜੋਨ ਆਗੂ ਜਸਵੀਰ ਸਿੰਘ, ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਪ੍ਰਧਾਨ ਗੁਰਦੀਪ ਸਿੰਘ, ਜੇ.ਈ. ਅਵਤਾਰ ਸਿੰਘ ਘੋਲੀਆ, ਜਗਦੀਸ਼ ਨਰੈਣ ਜੇ.ਈ., ਸੇਵਕ ਸਿੰਘ ਜੇ.ਈ. ਬੱਧਨੀ ਕਲਾਂ, ਹਰਜੀਤ ਸਿੰਘ ਮਾਣੂੰਕੇ, ਪਰਵਿੰਦਰ ਸਿੰਘ ਘੋਲੀਆ ਖ਼ੁਰਦ ਮੈਂਬਰ ਪੰਚਾਇਤ, ਪੂਜਾ ਸ਼ਰਮਾ ਮਾਲ ਲੇਖਾਕਾਰ, ਹਰਪ੍ਰੀਤ ਸਿੰਘ ਸਹਾਇਕ ਐਸ.ਡੀ.ਓ., ਸੁਖਚੈਨ ਸਿੰਘ, ਅਮਨਦੀਪ ਸਿੰਘ, ਉਤਮ ਸਿੰਘ, ਮੱਖਣ ਸਿੰਘ, ਬਲਜੀਤ ਸਿੰਘ, ਮਨੋਜ ਕੁਮਾਰ, ਜਗਦੀਪ ਕੌਰ, ਬਿੰਦਰਵੰਤ ਕੌਰ, ਕਮਲਜੀਤ ਕੌਰ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਰਕਾਰ ਦੇ ਨਸ਼ਾ ਮੁਕਤੀ ਦਾਅਵਿਆਂ ’ਤੇ ਵੱਡਾ ਸਵਾਲ-ਬਰਜਿੰਦਰ ਸਿੰਘ ਮੱਖਣ ਬਰਾੜ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਨੂੰ ਮਾਨਸਾ ਧਰਨੇ ’ਚ ਜਾਂਦੇ ਸਮੇਂ ਕੀਤਾ ਗ੍ਰਿਫ਼ਤਾਰ
Ad Position 24