16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਰਤ ਦੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਟੀਚੇ ਪ੍ਰਤੀ ਸਮਰਪਿਤ ਸੀ-ਕੋਚ ਸੋਢੀ

ਮੋਗਾ, 15 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਟੀਚੇ ਪ੍ਰਤੀ ਸਮਰਪਿਤ ਸੀ, ਜਿਸ ਸਦਕਾ ਉਹ ਛੋਟੀ ਉਮਰੇ ਮੁੰਡਿਆਂ ਨਾਲ ਖੇਡਦੀ ਖੇਡਦੀ ਇਸ ਮੁਕਾਮ ‘ਤੇ ਪੁੱਜੀ। ਇਹ ਪ੍ਰਗਟਾਵਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੀ ਚੇਅਰਮੈਨ ਤੇ ਹਰਮਨਪ੍ਰੀਤ ਕੌਰ ਦੇ ਕੋਚ ਕਮਲਦੀਸ਼ਪਾਲ ਸਿੰਘ ਸੋਢੀ ਨੇ ‘ਅਜੀਤ’ ਉਪ ਦਫ਼ਤਰ ਮੋਗਾ ਵਿਖੇ ਗੱਲਬਾਤ ਦੌਰਾਨ ਕੀਤਾ।

Ad Position 21
No active advertisement
ਅਜੀਤ, ਬਠਿੰਡਾ 16-10-2026
ਮੋਗਾ, 15 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਟੀਚੇ ਪ੍ਰਤੀ ਸਮਰਪਿਤ ਸੀ, ਜਿਸ ਸਦਕਾ ਉਹ ਛੋਟੀ ਉਮਰੇ ਮੁੰਡਿਆਂ ਨਾਲ ਖੇਡਦੀ ਖੇਡਦੀ ਇਸ ਮੁਕਾਮ ‘ਤੇ ਪੁੱਜੀ। ਇਹ ਪ੍ਰਗਟਾਵਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੀ ਚੇਅਰਮੈਨ ਤੇ ਹਰਮਨਪ੍ਰੀਤ ਕੌਰ ਦੇ ਕੋਚ ਕਮਲਦੀਸ਼ਪਾਲ ਸਿੰਘ ਸੋਢੀ ਨੇ ‘ਅਜੀਤ’ ਉਪ ਦਫ਼ਤਰ ਮੋਗਾ ਵਿਖੇ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ-ਪਤਨੀ ਪ੍ਰੈਜ਼ੀਡੈਂਟ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਤੇ ਆਪਣੇ ਸਮੇਂ ’ਚ ਉੱਘੀ ਖਿਡਾਰਨ ਸੁਖਮਿੰਦਰ ਕੌਰ ਸੋਢੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਕਮਲਦੀਸ਼ਪਾਲ ਸਿੰਘ ਸੋਢੀ ਨੇ ਦੱਸਿਆ ਕਿ ਉਹ ਆਪਣੇ ਸਕੂਲ ਵਿਚ ਬੱਚਿਆਂ ਨੂੰ ਕ੍ਰਿਕਟ ਦੀ ਸਿਖਲਾਈ ਦਿੰਦੇ ਰਹੇ ਹਨ ਤੇ ਜਦੋਂ ਉਹ ਗੁਰੂ ਨਾਨਕ ਕਾਲਜ ਮੋਗਾ ਦੀਆਂ ਖੇਡ ਗਰਾਊਂਡਾਂ ਵਿਚ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਸਨ ਤਾਂ ਉੱਥੇ ਉਨ੍ਹਾਂ ਹਰਮਨਪ੍ਰੀਤ ਕੌਰ ਨੂੰ ਲੜਕਿਆਂ ਨਾਲ ਕ੍ਰਿਕਟ ਖੇਡਦਿਆਂ ਵੇਖਿਆ। ਉਸ ਦੀ ਖੇਡ ਤੇ ਜਜ਼ਬੇ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਤੇ ਉਨ੍ਹਾਂ ਦੇ ਮਨ ਵਿਚ ਲੜਕੀਆਂ ਦੀ ਕ੍ਰਿਕਟ ਟੀਮ ਬਣਾਉਣ ਦਾ ਵਿਚਾਰ ਆਇਆ ਜਿਸ ‘ਤੇ ਉਨ੍ਹਾਂ ਨੇ ਹਰਮਨਪ੍ਰੀਤ ਕੌਰ ਦੇ ਮਾਪਿਆਂ ਨਾਲ ਸੰਪਰਕ ਕੀਤਾ। ਕੋਚ ਅਨੁਸਾਰ ਹਰਮਨਪ੍ਰੀਤ ਕੌਰ ਖੇਡ ਪ੍ਰਤੀ ਇੰਨੀ ਸਮਰਪਿਤ ਸੀ ਕਿ ਅਭਿਆਸ ਦੌਰਾਨ ਥਕਾਵਟ ਦੀ ਪ੍ਰਵਾਹ ਕੀਤੇ ਬਿਨਾਂ ਵਾਰ-ਵਾਰ ਕੈਚ ਫੜਨ ਤੇ ਬੱਲੇਬਾਜ਼ੀ ਦਾ ਅਭਿਆਸ ਕਰਨ ਦੀ ਮੰਗ ਕਰਦੀ ਸੀ। ਕੋਚ ਸੋਢੀ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਦੀ ਟੀਮ ਨੇ ਸ਼ੁਰੂਆਤੀ ਦੌਰ ਵਿਚ ਹੀ ਪੰਜਾਬ ਪੱਧਰ ‘ਤੇ ਚੰਗਾ ਪ੍ਰਦਰਸ਼ਨ ਕਰ ਕੇ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ। ਜਦੋਂ 12ਵੀਂ ਦੀ ਵਿਦਿਆਰਥਣ ਸੀ ਤਾਂ ਉਸ ਨੇ ਬੰਗਲੌਰ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਲਗਾਏ ਕੈਂਪ ਵਿਚ ਹਿੱਸਾ ਲਿਆ। ਉੱਥੇ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਦਾ ਭਾਰਤੀ ਟੀਮ ਵਿਚ ਚੋਣ ਦਾ ਰਾਹ ਖੁੱਲ੍ਹਿਆ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ਤੋਂ ਇੰਨੇ ਥੋੜ੍ਹੇ ਸਮੇਂ ਵਿਚ ਭਾਰਤੀ ਟੀਮ ਵਿਚ ਪਹੁੰਚਣਾ ਉਸ ਦੀ ਪ੍ਰਤਿਭਾ ਤੇ ਮਿਹਨਤ ਦਾ ਸਬੂਤ ਹੈ। ਮੈਡਮ ਸੁਖਮਿੰਦਰ ਕੌਰ ਸੋਢੀ ਨੇ ਕਿਹਾ ਕਿ ਧੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਪਰਿਵਾਰਕ ਸਹਿਯੋਗ ਤੇ ਚੰਗੇ ਮਾਹੌਲ ਦੀ ਲੋੜ ਹੁੰਦੀ ਹੈ। ਇਸ ਲਈ ਸਰਕਾਰ ਤੇ ਵਿੱਦਿਅਕ ਸੰਸਥਾਵਾਂ ਨੂੰ ਮਿਲ ਕੇ ਬੱਚਿਆਂ ਲਈ ਵਧੀਆ ਸਹੂਲਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਹਰਮਨਪ੍ਰੀਤ ਕੌਰ ਦੀ ਵਿਸ਼ਵ ਕੱਪ ਵਿਚ 171 ਦੌੜਾਂ ਦੀ ਯਾਦਗਾਰੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਡੀ.ਐਸ.ਪੀ. ਦਾ ਵੱਕਾਰੀ ਅਹੁਦਾ ਮਿਲਿਆ। ਸੋਢੀ ਨੇ ਕਿਹਾ ਕਿ ਕੋਚਾਂ ਦਾ ਸਤਿਕਾਰ ਤੇ ਖਿਡਾਰੀਆਂ ਨੂੰ ਸਹੂਲਤਾਂ ਦੇਣਾ ਸਮੇਂ ਦੀ ਮੁੱਖ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਲੰਗੇਆਣਾ ਵਿਖੇ ਚੌਥੇ ਦਿਨ ਦੇ ਦੀਵਾਨ ਸਜਾਏ ਅਗਲੀ ਖ਼ਬਰ ਪਿੰਡ ਬੁੱਧ ਸਿੰਘ ਵਾਲਾ ਵਿਖੇ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਦੇ ਘਰ ’ਤੇ ਕੀਤੀ ਫਾਇਰਿੰਗ
Ad Position 24