16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕੇ.ਐਸ. ਮਾਨ, ਮਹਿੰਦਰਪਾਲ ਲੂੰਬਾ, ਬਿਕਰਮ ਬਿੱਲਾ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਕੇ.ਐਸ. ਮਾਨ ਤੇ ਮਹਿੰਦਰਪਾਲ ਸਿੰਘ ਲੂੰਬਾ ਉੱਪਰ ਮੁੜ ਮੁਕੱਦਮਾ ਦਰਜ

ਕੋਟ ਈਸੇ ਖਾਂ, 15 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)- ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਕੇ. ਐਸ.

Ad Position 21
No active advertisement
ਅਜੀਤ ਡੈਸਕ 16-10-2026
ਕੋਟ ਈਸੇ ਖਾਂ, 15 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)- ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਕੇ.ਐਸ. ਮਾਨ ਜਿੰਮ ਸੰਚਾਲਕ ਅਤੇ ਕੌਂਸਲਰ ਸਿਮਰਨਜੀਤ ਕੌਰ ਦੇ ਪਤੀ ਆਪ ਆਗੂ ਬਿਕਰਮ ਸ਼ਰਮਾ ਬਿੱਲਾ ਦਰਮਿਆਨ ਲੰਘੀ 13 ਅਕਤੂਬਰ ਮੰਗਲਵਾਰ ਦੀ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਮੁੱਖ ਚੌਂਕ ਬਾਬਾ ਨਿਧਾਨ ਸਿੰਘ ਦੇ ਨਜ਼ਦੀਕ ਜ਼ੀਰਾ ਰੋਡ ‘ਤੇ ਹੋਈ ਇਕ ਲੜਾਈ ਦੇ ਸਬੰਧ ਵਿਚ ਬਿਕਰਮਜੀਤ ਸ਼ਰਮਾ ਪੁੱਤਰ ਸੁਰਿੰਦਰਪਾਲ ਸਿੰਘ ਸਾਬਕਾ ਇੰਸਪੈਕਟਰ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਤੇ ਹਸਪਤਾਲ ਦੀ ਰਿਪੋਰਟ ਨੂੰ ਆਧਾਰ ਬਣਾਉਂਦਿਆਂ ਕੁਲਵਿੰਦਰ ਸਿੰਘ ਮਾਨ ਪੁੱਤਰ ਹਰਪ੍ਰਤਾਪ ਸਿੰਘ ਵਾਸੀ ਧਰਮਕੋਟ ਰੋਡ, ਕੋਟ ਈਸੇ ਖਾਂ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਖੇ ਬੀ.ਐਨ.ਐਸ. ਦੀ ਧਾਰਾ 109, 115, 126, 61, ਆਰਮਜ਼ ਐਕਟ ਦੀ ਧਾਰਾ 25, 27, 54, 59 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਾਂਝੀਵਾਲਤਾ ਦੇ ਦਲ ਦੇ ਆਗੂ ਮਹਿੰਦਰਪਾਲ ਸਿੰਘ ਲੂੰਬਾ ਖ਼ਿਲਾਫ਼ ਵੀ ਇਸ ਮਾਮਲੇ ਵਿਚ ਬਿਕਰਮ ਸ਼ਰਮਾ ਵਲੋਂ ਸਾਜ਼ਿਸ਼ ਕਰਨ ਦੇ ਦਿੱਤੇ ਬਿਆਨਾਂ ਤਹਿਤ ਇਹ ਮੁਕੱਦਮਾ ਦਰਜ ਹੋਇਆ ਹੈ। ਦੱਸਣਾ ਬਣਦਾ ਹੈ ਕੇ.ਐਸ. ਮਾਨ ਵਲੋਂ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਸਨ, ਜਿਸ ਦੇ ਜਵਾਬ ਵਿਚ ਬਿਕਰਮ ਸ਼ਰਮਾ ਬਿੱਲਾ ਆਪ ਆਗੂ ਵਲੋਂ ਵੀ ਕੇ.ਐਸ. ਮਾਨ ਖ਼ਿਲਾਫ਼ ਬੋਲਿਆ ਜਾਂਦਾ ਸੀ ਤੇ ਦੋਹਾਂ ਦਰਮਿਆਨ ਲਗਾਤਾਰ ਰੰਜਸ਼ ਬਣਦੀ ਰਹੀ ਤੇ ਇਸ ਰੰਜਸ਼ ਵਿਚ ਹੀ ਕਈ ਹੋਰ ਮੁੱਦੇ ਵੀ ਲਗਾਤਾਰ ਭਖੇ ਤੇ ਸਿਆਸਤ ਗਰਮਾਉਂਦੀ ਰਹੀ। ਇਨ੍ਹਾਂ ਹਾਲਾਤਾਂ ਵਿਚ ਕੇ.ਐਸ ਮਾਨ ‘ਤੇ ਪੁਲਿਸ ਵਲੋਂ ਦਰਜ ਕੀਤੇ ਗਏ ਮੁਕੱਦਮਿਆਂ ਨੂੰ ਲੈ ਕੇ ਵੀ ਮਾਨ ਅਤੇ ਹੋਰਨਾਂ ਲੋਕਾਂ ਵਲੋਂ ਸਤਾਧਿਰ ‘ਤੇ ਧੱਕੇਸ਼ਾਹੀ ਦੇ ਦੋਸ਼ ਲੱਗਦੇ ਰਹੇ ਹਨ, ਜਿਸ ਕਾਰਣ ਹਲਕਾ ਧਰਮਕੋਟ ‘ਚ ਚਰਚਾਵਾਂ ਦਾ ਮਾਹੌਲ ਲਗਾਤਾਰ ਬਣਿਆ ਰਿਹਾ। ਦੂਜੇ ਪਾਸੇ ਸਿਆਸੀ ਤੇ ਸਮਾਜਿਕ ਆਗੂ ਮਹਿੰਦਰਪਾਲ ਸਿੰਘ ਲੂੰਬਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਲੋਂ ਵੀ ਆਪਣੇ ‘ਤੇ ਦਰਜ ਹੋਏ ਇਸ ਮੁਕੱਦਮੇ ਸਬੰਧੀ ਆਪਣੇ ਫ਼ੇਸਬੁੱਕ ਅਕਾਊਂਟ ਤੇ ਇਕ ਪੋਸਟ ਪਾ ਕੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਧਰਨੇ ਦੌਰਾਨ ਕਈ ਕਿਸਾਨ ਆਗੂ ਗ੍ਰਿਫ਼ਤਾਰ, ਬਾਅਦ ਵਿਚ ਰਿਹਾਅ ਅਗਲੀ ਖ਼ਬਰ ਜਬਰਜੰਗ ਸਿੰਘ ਬਰਾੜ ਵਲੋਂ ਬ੍ਰਿਜ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਅਪੀਲ
Ad Position 24