ਰੋਟਰੀ ਕਲੱਬ ਮੋਗਾ ਸਿਟੀ ਵਲੋਂ 25ਵੀਂ ਵਰ੍ਹੇਗੰਢ ਮੌਕੇ ਸਿਲਵਰ ਜੁਬਲੀ ਸਮਾਗਮ 25 ਨੂੰ
ਕਲੱਬ 25 ਸੰਸਥਾਵਾਂ ਅਤੇ 25 ਸਮਾਜ ਸੇਵੀਆਂ ਨੂੰ ਸਨਮਾਨਿਤ ਕਰੇਗਾ-ਵਿਜੇ ਮਦਨ
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 25 ਅਕਤੂਬਰ ਨੂੰ ਕਲੱਬ ਦੀ 25ਵੀਂ ਵਰ੍ਹੇਗੰਢ ਮੌਕੇ ਵਾਹ ਪੰਜਾਬ ਅਜੀਤਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਲਵਰ ਜੁਬਲੀ ਮਨਾਏਗੀ| ਇਸ ਸਮਾਗਮ ਵਿਚ ਸ਼ਹਿਰ ਦੇ 25 ਸਮਾਜਿਕ ਸੰਗਠਨਾਂ ਅਤੇ 25 ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ| ਸਿਲਵਰ ਜੁਬਲੀ ਸਮਾਰੋਹ ਲਈ ਸੱਦਾ ਭਾਰਤ ਮਾਤਾ ਮੰਦਰ ਵਿਖੇ ਬੀ. ਬੀ.
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 25 ਅਕਤੂਬਰ ਨੂੰ ਕਲੱਬ ਦੀ 25ਵੀਂ ਵਰ੍ਹੇਗੰਢ ਮੌਕੇ ਵਾਹ ਪੰਜਾਬ ਅਜੀਤਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਲਵਰ ਜੁਬਲੀ ਮਨਾਏਗੀ| ਇਸ ਸਮਾਗਮ ਵਿਚ ਸ਼ਹਿਰ ਦੇ 25 ਸਮਾਜਿਕ ਸੰਗਠਨਾਂ ਅਤੇ 25 ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ| ਸਿਲਵਰ ਜੁਬਲੀ ਸਮਾਰੋਹ ਲਈ ਸੱਦਾ ਭਾਰਤ ਮਾਤਾ ਮੰਦਰ ਵਿਖੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੁਆਰਾ ਜਾਰੀ ਕੀਤਾ ਗਿਆ| ਕਲੱਬ ਦੇ ਚੇਅਰਮੈਨ ਵਿਜੇ ਮਦਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਅਤੇ ਖਜ਼ਾਨਚੀ ਵਿਨੋਦ ਗਰਗ ਨੇ ਦੱਸਿਆ ਕਿ ਕਲੱਬ ਦੀ ਸਥਾਪਨਾ 2001 ਵਿਚ ਕੀਤੀ ਗਈ ਸੀ| ਚੇਅਰਮੈਨ ਵਿਜੇ ਮਦਨ ਨੇ ਦੱਸਿਆ ਕਿ ਸਿਲਵਰ ਜੁਬਲੀ ਸਮਾਗਮ ਵਿਚ ਕਲੱਬ ਸ਼ਹਿਰ ਦੀਆਂ 25 ਸਮਾਜਿਕ ਸੰਸਥਾਵਾਂ, 25 ਸਮਾਜ ਸੇਵਕਾਂ, ਵੱਖ-ਵੱਖ ਸਾਲਾਂ ਵਿਚ ਕਲੱਬ ਦੇ 25 ਪ੍ਰਧਾਨਾਂ, 25 ਜ਼ਿਲ੍ਹਾ ਗਵਰਨਰਾਂ ਨੂੰ ਸਨਮਾਨਿਤ ਕਰੇਗਾ| ਸਮਾਗਮ ਦਾ ਉਦਘਾਟਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਕਰਨਗੇ ਅਤੇ ਮੁੱਖ ਮਹਿਮਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਹੋਣਗੇ| ਇਸ ਮੌਕੇ ਚੇਅਰਮੈਨ ਰੋਟੇਰੀਅਨ ਵਿਜੇ ਮਦਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖਜ਼ਾਨਚੀ ਵਿਨੋਦ ਗਰਗ, ਸੰਜੇ ਗਰਗ, ਗੌਰਵ, ਰਾਜਿੰਦਰ ਸਚਦੇਵਾ, ਪ੍ਰਵੇਸ਼ ਗੋਇਲ, ਦਿਨੇਸ਼ ਜਿੰਦਲ, ਰਾਜੇਸ਼ ਗੁਪਤਾ, ਪ੍ਰਦੀਪ ਜਿੰਦਲ, ਮੋਹਿਤ ਸਿੰਗਲਾ, ਰਾਕੇਸ਼ ਧਮੀਜਾ, ਯਸ਼ਪਾਲ ਆਦਿ ਮੈਂਬਰ ਸ਼ਾਮਿਲ ਸਨ|