ਪ੍ਰਤਿਭਾ ਖੋਜ ਸਹਿ ਵਿੱਦਿਅਕ ਮੁਕਾਬਲੇ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ
ਨੱਥੂਵਾਲਾ ਗਰਬੀ, 20 ਅਕਤੂਬਰ (ਨਵਦੀਪ ਸਿੰਘ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ.) ਅਸ਼ੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਪ੍ਰਤਿਭਾ ਖੋਜ ਸਹਿ ਵਿੱਦਿਅਕ ਮੁਕਾਬਲੇ ਵਿਚ 26 ਵਿਦਿਆਰਥੀਆਂ ਨੇ ਭਾਗ ਲਿਆ| ਸੁੰਦਰ ਲਿਖਾਈ ਮੁਕਾਬਲੇ ਵਿਚ ਹਰਮਨਜੀਤ ਸਿੰਘ ਮਾਹਲਾ ਕਲਾਂ ਨੇ ਪਹਿਲਾ ਸਥਾਨ, ਕਹਾਣੀ ਮੁਕਾਬਲੇ ਵਿਚ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਨੱਥੂਵਾਲਾ ਗਰਬੀ, 20 ਅਕਤੂਬਰ (ਨਵਦੀਪ ਸਿੰਘ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ.) ਅਸ਼ੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਪ੍ਰਤਿਭਾ ਖੋਜ ਸਹਿ ਵਿੱਦਿਅਕ ਮੁਕਾਬਲੇ ਵਿਚ 26 ਵਿਦਿਆਰਥੀਆਂ ਨੇ ਭਾਗ ਲਿਆ| ਸੁੰਦਰ ਲਿਖਾਈ ਮੁਕਾਬਲੇ ਵਿਚ ਹਰਮਨਜੀਤ ਸਿੰਘ ਮਾਹਲਾ ਕਲਾਂ ਨੇ ਪਹਿਲਾ ਸਥਾਨ, ਕਹਾਣੀ ਮੁਕਾਬਲੇ ਵਿਚ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਵਿਭਾਗ ਦੀ ਵਿਦਿਆਰਥਣ ਅਰਸ਼ਵੀਰ ਕੌਰ ਤੇ ਸਾਥਣਾਂ ਨੇ ਕੋਰਿਓਗ੍ਰਾਫੀ ਵਿਚ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਹਾਈ ਵਿਭਾਗ ਦੇ ਵਿਦਿਆਰਥੀ ਮਨਜੋਧ ਸਿੰਘ ਤੇ ਸਾਥੀਆਂ ਨੇ ਕੋਰੀਓਗ੍ਰਾਫੀ ਵਿਚ ਭਾਗ ਲਿਆ| ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ, ਪ੍ਰਿੰਸੀਪਲ ਭੁਪਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਡਮ ਜਸਵੀਰ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ।