ਡੀ.ਐਮ. ਕਾਲਜ ਮੋਗਾ ਵਿਖੇ ਸੈਮੀਨਾਰ ਕਰਵਾਇਆ
ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)-ਡੀ. ਐਮ.
ਮੋਗਾ, 22 ਅਕਤੂਬਰ (ਜਸਪਾਲ ਸਿੰਘ ਬੱਬੀ)-ਡੀ.ਐਮ. ਕਾਲਜ ਮੋਗਾ ਵਿਖੇ ਬ੍ਰੇਕਥਰੂ ਸੰਗਠਨ ਵਲੋਂ ‘‘ਲੀਡ ਵਿਦਾਊਟ ਲੇਬਲ’’ ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ| ਇਸ ਮੌਕੇ ਬੋਲਦਿਆਂ ਮੈਡਮ ਨਿਸ਼ਾ, ਬਬੀਤਾ, ਵਿਪਾਸ਼ਾ ਅਤੇ ਫਾਹੀਮ ਨੇ ਦੱਸਿਆ ਕਿ ਬ੍ਰੇਕ ਥਰੂ ਵਲੋਂ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਂਦੇ ਹਨ| ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿਚ ਲਿੰਗ ਸਮਾਨਤਾ, ਬਰਾਬਰ ਅਧਿਕਾਰਾਂ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਪ੍ਰਤਿਭਾਵਾਂ ਦੇ ਅਧਾਰ ’ਤੇ ਸਤਿਕਾਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ| ਇਸ ਮੌਕੇ ਉਨ੍ਹਾਂ ਕਾਲਜ ਪ੍ਰਿੰਸੀਪਲ ਲਲਿਤ ਮੋਹਨ ਗਰਗ ਦਾ ਧੰਨਵਾਦ ਕੀਤਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ| ਸੈਸ਼ਨ ਦਾ ਸੰਚਾਲਨ ਅੰਗਰੇਜ਼ੀ ਵਿਭਾਗ ਦੇ ਚੇਅਰਪਰਸਨ ਡਾ. ਸੰਦੀਪ ਕੁਮਾਰ ਸ਼ਰਮਾ ਨੇ ਕੀਤਾ| ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਚੇਅਰਪਰਸਨ ਡਾ. ਦਵਿੰਦਰ ਕੌਰ ਨੇ ਵਿਦਿਆਰਥੀਆਂ ਵਿਚ ਸਮਾਨਤਾ, ਸਤਿਕਾਰ ਤੇ ਬਰਾਬਰ ਮੌਕਿਆਂ ਬਾਰੇ ਵਿਚਾਰ ਰੱਖੇ| ਬ੍ਰੇਕ ਥਰੂ ਟੀਮ ਵਲੋਂ ਪ੍ਰੇਰਨਾਦਾਇਕ ਨਾਟਕ ਤੇ ਗੀਤ ਪੇਸ਼ ਕੀਤਾ ਗਿਆ| ਇਸ ਮੌਕੇ ਪ੍ਰੋ: ਰਸ਼ਮੀ ਜੋਸ਼ੀ, ਸੁਰਿੰਦਰ ਅਰੋੜਾ, ਗੁਰਜੀਤ ਕੌਰ, ਪ੍ਰਿਆ ਅਰੋੜਾ, ਮੋਹਿਨੀ ਗੁਪਤਾ, ਕਮਲਜੀਤ ਕੌਰ, ਡਾ. ਸੋਨੂੰ ਚੁੱਘ, ਸੁਰਜੀਤ ਕੁਮਾਰ, ਰਚਨਾ, ਨੇਹਾ ਗਰਗ ਅਤੇ ਪ੍ਰਭਦੀਪ ਸਿੰਘ ਸ਼ਾਮਲ ਸਨ।