24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪੰਜਾਬ ਮੰਡੀ ਬੋਰਡ ਮੋਹਾਲੀ ਦੇ ਡੀ.ਜੀ.ਐਮ. ਗੌਰਵ ਸ਼ਰਮਾ ਵਲੋਂ ਮੋਗਾ ਮੰਡੀ ਦਾ ਦੌਰਾ

ਮੋਗਾ, 24 ਅਕਤੂਬਰ (ਅਸ਼ੋਕ ਬਾਂਸਲ)- ਅੱਜ ਮੋਗਾ ਮੰਡੀ ਵਿਖੇ ਪੰਜਾਬ ਮੰਡੀ ਬੋਰਡ ਮੋਹਾਲੀ ਦੇ ਡੀ. ਜੀ.

Ad Position 21
No active advertisement
ਜ਼ਿਲ੍ਹਾ ਮੰਡੀ ਦਫ਼ਤਰ ਮੋਗਾ ਵਿਖੇ ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ ਬਰਾੜ ਤੇ ਮਾਰਕੀਟ ਕਮੇਟੀ ਸਕੱਤਰਾਂ ਨਾਲ ਮੀਟਿੰਗ ਕਰਦੇ ਹੋਏ ਡੀ.ਜੀ.ਐਮ. ਗੌਰਵ ਸ਼ਰਮਾ ਮੋਹਾਲੀ। ਤਸਵੀਰ: ਅਸ਼ੋਕ ਬਾਂਸਲ 25-10-2026
ਮੋਗਾ, 24 ਅਕਤੂਬਰ (ਅਸ਼ੋਕ ਬਾਂਸਲ)- ਅੱਜ ਮੋਗਾ ਮੰਡੀ ਵਿਖੇ ਪੰਜਾਬ ਮੰਡੀ ਬੋਰਡ ਮੋਹਾਲੀ ਦੇ ਡੀ.ਜੀ.ਐਮ. ਗੌਰਵ ਸ਼ਰਮਾ ਵਲੋਂ ਮੋਗਾ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਉਪਰੰਤ ਉਨ੍ਹਾਂ ਦਫ਼ਤਰ ਜ਼ਿਲ੍ਹਾ ਮੰਡੀ ਅਫ਼ਸਰ ਮੋਗਾ ਵਿਖੇ ਵੱਖ-ਵੱਖ ਕਮੇਟੀਆਂ ਦੇ ਸਕੱਤਰਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਮੰਡੀਆਂ ਵਿਚ ਸਾਰੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਮੰਡੀਆਂ ਵਿਚ ਹੋ ਰਹੇ ਕੰਮ ਕਾਰ ਦਾ ਜਾਇਜ਼ਾ ਲਿਆ ਤੇ ਅੱਗੇ ਤੋਂ ਕੋਈ ਵੀ ਸੀਜ਼ਨ ਦੌਰਾਨ ਮੁਸ਼ਕਿਲ ਨਾ ਆਵੇ, ਇਸ ਸਬੰਧੀ ਸਕੱਤਰ ਮਾਰਕੀਟ ਕਮੇਟੀਆਂ ਨੂੰ ਹਦਾਇਤਾਂ ਦਿੱਤੀਆਂ। ਡੀ.ਜੀ.ਐਮ. ਗੌਰਵ ਸ਼ਰਮਾ ਮੋਹਾਲੀ ਵਲੋਂ ਮੰਡੀਆਂ ਦਾ ਦੌਰਾ ਕਰਨ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਝੋਨਾ ਮੰਡੀ ਵਿਚ ਸੁਕਾ ਕੇ ਹੀ ਲਿਆਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਜਾਂ ਆੜ੍ਹਤੀਏ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਨਾਲ ਸਬੰਧਿਤ ਅਧਿਕਾਰੀ ਦੇ ਧਿਆਨ ਵਿਚ ਲਿਆਂਦੀ ਜਾਵੇ ਜਿਸ ਦਾ ਮੌਕੇ ‘ਤੇ ਹੀ ਹੱਲ ਕੱਢਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ ਬਰਾੜ, ਸਕੱਤਰ ਮਾਰਕੀਟ ਕਮੇਟੀ ਮੋਗਾ ਹਰਸ਼ਵੰਤ ਸਿੰਘ, ਸਕੱਤਰ ਮਾਰਕੀਟ ਕਮੇਟੀ ਅਜੀਤਵਾਲ ਜਸਮੇਲ ਸਿੰਘ, ਸੁਪਰਡੈਂਟ ਮਾਰਕੀਟ ਕਮੇਟੀ ਮੋਗਾ ਪਰਮਿੰਦਰ ਸਿੰਘ, ਲੇਖਾਕਾਰ ਮਾਰਕੀਟ ਕਮੇਟੀ ਮੋਗਾ ਜਸਪ੍ਰੀਤ ਸਿੰਘ, ਮੰਡੀ ਸੁਪਰਵਾਈਜ਼ਰ ਬਲਵੰਤ ਸਿੰਘ, ਨਿਰਮਲ ਸਿੰਘ, ਜਗਰੂਪ ਸਿੰਘ, ਅਕਸ਼ਰ ਰਿਕਾਰਡਰ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਡਾਲਾ ਪਹੁੰਚਣ ’ਤੇ ਖਿਡਾਰੀ ਅਰਸ਼ ਦਾ ਸਵਾਗਤ ਅਤੇ ਸਨਮਾਨ ਅਗਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਿੰਡ ਬਹੋਨਾ ਵਿਖੇ 7ਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਵਿਚ ਕੀਤੀ ਸ਼ਿਰਕਤ
Ad Position 24