25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਹਨ ਲਗਾਤਾਰ ਵੀਜ਼ੇ

ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਗੋਲਡਨ ਐਜੂਕੇਸ਼ਨਸ ਜੋ ਕਿ ਆਈਲਟਸ ਅਤੇ ਇਮੀਗ੍ਰੇਸ਼ਨ ਖੇਤਰ ਵਿਚ ਅੱਵਲ ਹੈ ਅਤੇ ਲੁਧਿਆਣਾ-ਮੋਗਾ ਜੀ. ਟੀ.

Ad Position 21
No active advertisement
ਅਜੀਤ ਡੈਸਕ 25-10-2026
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਗੋਲਡਨ ਐਜੂਕੇਸ਼ਨਸ ਜੋ ਕਿ ਆਈਲਟਸ ਅਤੇ ਇਮੀਗ੍ਰੇਸ਼ਨ ਖੇਤਰ ਵਿਚ ਅੱਵਲ ਹੈ ਅਤੇ ਲੁਧਿਆਣਾ-ਮੋਗਾ ਜੀ.ਟੀ. ਰੋਡ ਦੱਤ ਰੋਡ ਦੇ ਸਾਹਮਣੇ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜ੍ਹਾਈ ਕਰਨ ਦੇ ਚਾਹਵਾਨ ਤੇ ਸਪਾਊਸ ਕੇਸਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਸੰਸਥਾ ਨੇ ਜਗਜੀਤ ਸਿੰਘ ਗਿੱਲ ਤੇ ਸੁਖਜਿੰਦਰ ਕੌਰ ਗਿੱਲ ਦਾ ਕੈਨੇਡਾ ਦਾ ਪੀ.ਆਰ. ਵੀਜ਼ਾ ਲਗਵਾ ਕੇ ਦਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵਲੋਂ ਵਿਦੇਸ਼ ਪੜ੍ਹਾਈ ਕਰਨ ਜਾਣ ਵਾਲੇ ਬੱਚਿਆਂ ਦਾ ਬਹੁਤ ਵਧੀਆ ਕਾਲਜਾਂ ਵਿਚ ਅਤੇ ਬਹੁਤ ਘੱਟ ਖ਼ਰਚੇ ‘ਤੇ ਦਾਖ਼ਲਾ ਕਰਵਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਦੱਸਿਆ ਕਿ ਸਪਾਊਸ ਕੇਸਾਂ ਦੀਆਂ ਫਾਈਲਾਂ ਬਹੁਤ ਤਜਰਬੇਕਾਰ ਸਟਾਫ਼ ਵਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਸਦਕਾ ਬੱਚਿਆਂ ਨੂੰ ਬਹੁਤ ਜਲਦੀ ਵੀਜ਼ੇ ਪ੍ਰਾਪਤ ਹੋ ਰਹੇ ਹਨ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਰਮਨ ਅਰੋੜਾ ਤੇ ਸਟਾਫ਼ ਨੇ ਜਗਜੀਤ ਸਿੰਘ ਗਿੱਲ ਅਤੇ ਸੁਖਜਿੰਦਰ ਕੌਰ ਗਿੱਲ ਨੂੰ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਜਗਜੀਤ ਸਿੰਘ ਗਿੱਲ ਤੇ ਸੁਖਜਿੰਦਰ ਕੌਰ ਗਿੱਲ ਨੇ ਵੀਜ਼ਾ ਲੈਂਦੇ ਹੋਏ ਸੰਸਥਾ ਦੇ ਮੁਖੀ ਅਮਿਤ ਪਲਤਾ, ਰਮਨ ਅਰੋੜਾ ਤੇ ਪੂਰੀ ਟੀਮ ਦਾ ਧੰਨਵਾਦ ਕੀਤਾ। ਸੰਸਥਾ ਦੇ ਮੁਖੀ ਰਮਨ ਅਰੋੜਾ ਨੇ ਦੱਸਿਆ ਕਿ ਸੰਸਥਾ ਵਿਚ ਬਹੁਤ ਹੀ ਵਧੀਆ ਅਤੇ ਆਧੁਨਿਕ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾ ਵਲੋਂ ਲਗਵਾਏ ਗਏ ਮਲਟੀਪਲ, ਸੁਪਰ, ਸਪਾਊਸ ਅਤੇ ਸਟੂਡੈਂਟ ਵੀਜ਼ੇ ਦੇ ਨਤੀਜੇ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਈਨ ਵੀਜ਼ਾ ਅਤੇ ਰਫ਼ਿਊਜਲ ਕੇਸ ਲਗਾਉਣ ਵਿਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਅਕਤੀਆਂ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਫ਼ਿਊਜ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਖਾਟੂ ਸ਼ਿਆਮ ਪ੍ਰਭੂ ਦਾ ਸੰਕੀਰਤਨ ਕਰਵਾਇਆ ਅਗਲੀ ਖ਼ਬਰ ਪਿੰਡ ਡਾਲਾ ਪਹੁੰਚਣ ’ਤੇ ਖਿਡਾਰੀ ਅਰਸ਼ ਦਾ ਸਵਾਗਤ ਅਤੇ ਸਨਮਾਨ
Ad Position 24