ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਦੇ ਰਵੱਈਏ ਖ਼ਿਲਾਫ਼ ਕੋਰਟ ਜਾਣ ਦੀ ਤਿਆਰੀ ’ਚ ਪਟਵਾਰੀ ਵੈਲਫੇਅਰ ਐਸੋਸੀਏਸ਼ਨ
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਵਲੋਂ ਰਿਟਾਇਰਡ ਕਾਨੂੰਗੋਆਂ ਪਟਵਾਰੀਆਂ ਦੇ 2026 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਸਰਕਾਰ ਦੇ ਪੱਤਰ ਅਨੁਸਾਰ ਰਿਵਾਇਜਡ ਪੈਨਸ਼ਨ ਦਾ ਏਰੀਅਲ 01 ਅਪ੍ਰੈਲ 2026 ਤੋਂ ਬਰਾਬਰ ਕਿਸ਼ਤਾਂ ਵਿਚ ਅਦਾਇਗੀ ਕਰਨ ਦੇ ਆਦੇਸ਼ ਹੋਏ ਸਨ, ਜੋ ਸਬੰਧਿਤ ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਵਲੋਂ ਲਾਗੂ ਨਹੀਂ ਕੀਤੇ ਗਏ। ਇਹ ਭੁਗਤਾਨ ਅਪ੍ਰੈਲ ਤੋਂ ਹਰ ਮਹੀਨੇ ਦੀ ਪੈਨਸ਼ਨ ਨਾਲ ਬਰਾਬਰ ਕਿਸ਼ਤਾਂ ਵਿਚ ਬੈਂਕ ਖਾਤਿਆਂ ਵਿਚ ਜਾਣਾ ਸੀ ਜੋ ਸਬੰਧਿਤ ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਵਲੋਂ ਅਪ੍ਰੈਲ ਤੋਂ ਸਤੰਬਰ ਤੱਕ 6 ਮਹੀਨਿਆਂ ਦਾ ਤਿਆਰ ਹੀ ਨਹੀਂ ਕੀਤਾ ਗਿਆ।
ਦ
ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਅਹੁਦੇਦਾਰ ਆਪਣੀਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ
25-10-2026
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਵਲੋਂ ਰਿਟਾਇਰਡ ਕਾਨੂੰਗੋਆਂ ਪਟਵਾਰੀਆਂ ਦੇ 2026 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਸਰਕਾਰ ਦੇ ਪੱਤਰ ਅਨੁਸਾਰ ਰਿਵਾਇਜਡ ਪੈਨਸ਼ਨ ਦਾ ਏਰੀਅਲ 01 ਅਪ੍ਰੈਲ 2026 ਤੋਂ ਬਰਾਬਰ ਕਿਸ਼ਤਾਂ ਵਿਚ ਅਦਾਇਗੀ ਕਰਨ ਦੇ ਆਦੇਸ਼ ਹੋਏ ਸਨ, ਜੋ ਸਬੰਧਿਤ ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਵਲੋਂ ਲਾਗੂ ਨਹੀਂ ਕੀਤੇ ਗਏ। ਇਹ ਭੁਗਤਾਨ ਅਪ੍ਰੈਲ ਤੋਂ ਹਰ ਮਹੀਨੇ ਦੀ ਪੈਨਸ਼ਨ ਨਾਲ ਬਰਾਬਰ ਕਿਸ਼ਤਾਂ ਵਿਚ ਬੈਂਕ ਖਾਤਿਆਂ ਵਿਚ ਜਾਣਾ ਸੀ ਜੋ ਸਬੰਧਿਤ ਤਹਿਸੀਲਦਾਰਾਂ ਤੇ ਬਿੱਲ ਕਲਰਕਾਂ ਵਲੋਂ ਅਪ੍ਰੈਲ ਤੋਂ ਸਤੰਬਰ ਤੱਕ 6 ਮਹੀਨਿਆਂ ਦਾ ਤਿਆਰ ਹੀ ਨਹੀਂ ਕੀਤਾ ਗਿਆ। ਜੋ ਤਿਆਰ ਕੀਤਾ ਗਿਆ ਹੈ, ਉਹ ਇਕ ਦੋ ਮਹੀਨਿਆਂ ਦਾ ਹੀ ਅਧੂਰਾ ਤਿਆਰ ਕੀਤਾ ਗਿਆ ਹੈ। ਅਪ੍ਰੈਲ ਤੋ ਸਤੰਬਰ ਤੱਕ 6 ਮਹੀਨਿਆਂ ਦਾ ਤਿਆਰ ਹੋਣਾ ਚਾਹੀਦਾ ਸੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਜਿਸ ਸਬੰਧੀ ਤਹਿਸੀਲਦਾਰਾਂ ਤੇ ਡਿਪਟੀ ਕਮਿਸ਼ਨਰ ਨੂੰ ਵਾਰ-ਵਾਰ ਬਕਾਏ ਦੇ ਬਿੱਲ ਬਣਾਉਣ ਸਬੰਧੀ ਕਿਹਾ ਗਿਆ। ਪਹਿਲਾਂ 17 ਅਗਸਤ, 7 ਸਤੰਬਰ, 21 ਸਤੰਬਰ ਲਿਖਤੀ ਤੌਰ ‘ਤੇ ਅਤੇ ਅਖੀਰ 12 ਅਕਤੂਬਰ ਨੂੰ ਵੀ ਕਿਹਾ ਗਿਆ। ਜੁਲਾਈ ਮਹੀਨੇ ਤੋਂ ਪਾਸ ਹੋਏ ਮੈਡੀਕਲ ਬਿੱਲ ਵੀ ਕਿਸੇ ਤਣ ਪੱਤਣ ਨਹੀਂ ਲੱਗੇ। 3 ਅਗਸਤ ਤੋਂ ਹੁਣ ਤੱਕ ਦਫ਼ਤਰਾਂ ਵਿਚ ਰੁਲ ਰਹੇ ਹਨ ਅਤੇ ਮੈਡੀਕਲ ਕਲੇਮ ਦੀ ਅਦਾਇਗੀ ਨਹੀਂ ਹੋ ਰਹੀ ਜੋ ਅਦਾਲਤ ਦੇ ਹੁਕਮ ਅਨੁਸਾਰ ਇਕ ਮਹੀਨੇ ਵਿਚ ਹੋਣੀ ਚਾਹੀਦੀ ਹੈ। ਪੈਨਸ਼ਨਰਜ਼ ਕੋਰਟ ਦਾ ਸਹਾਰਾ ਲੈਣ ਦੀ ਸੋਚ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ, ਲਖਵੀਰ ਸਿੰਘ ਸਹਾਇਕ ਸਕੱਤਰ, ਸੁਖਦੇਵ ਸਿੰਘ ਸਹਾਇਕ ਖ਼ਜ਼ਾਨਚੀ, ਗੁਰਦੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ, ਮੱਘਰ ਸਿੰਘ ਚਹਿਲ ਮੀਤ ਪ੍ਰਧਾਨ, ਗੁਰਤੇਜ ਸਿੰਘ ਗਿੱਲ ਕਾਨੂੰਨੀ ਸਕੱਤਰ, ਚਮਕੌਰ ਸਿੰਘ ਸੰਗਠਨ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ ਹਾਜ਼ਰ ਸਨ।