01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਕਾਨਫ਼ਰੰਸ ਸਮਾਪਤ-ਚੇਅਰਮੈਨ ਗਰਗ

ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 01-11-2026
ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਆਯੋਜਿਤ ਤਿੰਨ ਰੋਜ਼ਾ 22ਵੀਂ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਕਾਨਫ਼ਰੰਸ ਵਿਸ਼ਵ ਪੱਧਰ ‘ਤੇ ਆਪਣੀ ਅਮਿੱਟ ਛਾਪ ਛੱਡਦੀ ਹੋਈ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਈ। ਇਸ ਮੌਕੇ ਕਾਨਫ਼ਰੰਸ ਦੇ ਅੰਤ ਵਿਚ ਸ਼ਾਨਦਾਰ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਵੀ.ਆਰ. ਸਿਨ੍ਹਾ ਪ੍ਰੋਫੈਸਰ ਯੂ.ਆਈ.ਪੀ.ਐਸ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸ਼ਿਰਕਤ ਕੀਤੀ ਜਦ ਕਿ ਸਮਾਰੋਹ ਦੀ ਪ੍ਰਧਾਨਗੀ ਆਈ.ਐਸ.ਐਫ. ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪ੍ਰਸਿੱਧ ਵਿਗਿਆਨੀਆਂ ਅਤੇ ਖੋਜ ਮਾਹਿਰਾਂ ਪ੍ਰੋ. ਫਰਾਂਸਿਸਕੋ ਟਰੋਟਾ ਇਟਲੀ, ਪ੍ਰੋ. ਬੈਰੋਨਿਕ ਬੋਨੇਟ ਫਰਾਂਸ, ਪ੍ਰੋ. ਥੋਰੇਸਟੀਨ ਲੋਫਸਨ ਆਈਸਲੈਂਡ, ਪ੍ਰੋ. ਲਾਜ਼ਲੋ ਬਿਗਜੋ ਹੰਗਰੀ, ਜੁਆਨ ਮੈਨੁਅਲ ਬੇਨੀਟੋ ਸਪੇਨ, ਪ੍ਰੋ. ਰੌਬਰਟ ਕੈਵਾਲੀ ਇਟਲੀ, ਪ੍ਰੋ. ਐਂਟੋਨੀਨੋ ਮੈਗਜ਼ਾਲੀਆ ਇਟਲੀ, ਡਾ. ਐਰਿਕ ਕੋਸਟਨਰ ਅਮਰੀਕਾ, ਡਾ. ਜਿਉਸੇਪੇ ਨੋਸੀਟੋ ਇਟਲੀ, ਡਾ. ਫ੍ਰਾਂਸਕੋ ਐਸਟਰ ਫਰਾਂਸ, ਡਾ. ਮੇਹਦੀ ਇਰਾਨੀ ਈਰਾਨ, ਡਾ. ਫੈਬਰਜ਼ਿਓ ਕੈਲਡੇਰਾ ਇਟਲੀ ਅਤੇ ਡਾ. ਐਲੈਕਸ ਫੈਰੋਗੇਸੋ ਸਪੇਨ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦੇਸ਼ੀ ਵਿਗਿਆਨੀਆਂ ਨੇ ਆਪਣੇ ਸੰਬੋਧਨ ਵਿਚ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਅਤੇ ਸਮੁੱਚੀ ਪ੍ਰਬੰਧਕੀ ਟੀਮ ਵਲੋਂ 22ਵੀਂ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦੇ ਸ਼ਾਨਦਾਰ ਆਯੋਜਨ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਗਿਆਨਕ ਪੱਖੋਂ ਬੇਹੱਦ ਉੱਚ ਪੱਧਰੀ ਹੋਣ ਦੇ ਨਾਲ-ਨਾਲ ਅੰਤਰ-ਰਾਸ਼ਟਰੀ ਮਾਪਦੰਡਾਂ ਅਨੁਸਾਰ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ ਹੈ। ਸੰ ਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਇਸ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ 15 ਦੇਸ਼ਾਂ ਅਤੇ ਭਾਰਤ ਦੇ 26 ਰਾਜਾਂ ਤੋਂ ਪ੍ਰੋਫੈਸਰਾਂ, ਵਿਗਿਆਨੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ 150 ਤੋਂ ਵੱਧ ਮਾਹਿਰਾਂ ਨੇ ਰਿਸੋਰਸ ਪਰਸਨ ਵਜੋਂ ਆਪਣਾ ਯੋਗਦਾਨ ਪਾਇਆ। ਇਨ੍ਹਾਂ ਵਿਚ ਸਨ ਫਾਰਮਾ ਤੋਂ ਡਾ. ਵੈਭਵ ਦੂਬੇ, ਸੈਂਟਰਲ ਯੂਨੀਵਰਸਿਟੀ ਸਾਗਰ ਤੋਂ ਡਾ. ਸੰਜੇ ਜੈਨ, ਨਾਈਪਰ ਮੋਹਾਲੀ ਤੋਂ ਡਾ. ਪ੍ਰਵੀਨ ਛਿੰਦੇ ਅਤੇ ਤ੍ਰਿਪਤੀ ਗਰੁੱਪ ਪਾਉਂਟਾ ਸਾਹਿਬ ਤੋਂ ਪ੍ਰਿਥਵੀ ਪਾਲ ਸਿੰਘ ਸਮੇਤ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੌਕੇ ਯੂਨੀਵਰਸਿਟੀ ਆਫ਼ ਟਿਊਰਿਨ ਇਟਲੀ ਦੇ ਪ੍ਰੋ. ਫਰਾਂਸਿਸਕੋ ਟਰੋਟਾ ਜੋ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸੁਸਾਇਟੀ ਦੇ ਮੁਖੀ ਵਜੋਂ ਵੀ ਸ਼ਾਮਿਲ ਹੋਏ, ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਸਿੰਪੋਜ਼ੀਅਮ ਕਾਨਫ਼ਰੰਸਾਂ ਵਿਚੋਂ ਇਕ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲਗ-ਪਗ ਸਾਰੇ ਰਾਜਾਂ ਤੋਂ ਵਿਗਿਆਨੀਆਂ ਅਤੇ ਖੋਜਕਰਤਾਵਾਂ ਦੀ ਸ਼ਮੂਲੀਅਤ ਅਤੇ ਵੱਖ-ਵੱਖ ਦੇਸ਼ਾਂ ਦੇ ਮਾਹਿਰਾਂ ਦੀ ਹਾਜ਼ਰੀ ਨੇ ਇਸ ਸਮਾਗਮ ਨੂੰ ਵਿਸ਼ੇਸ਼ ਅੰਤਰ-ਰਾਸ਼ਟਰੀ ਪਛਾਣ ਦਿਵਾਈ ਹੈ। ਇਸ ਮੌਕੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੰਸਥਾ ਨੇ ਵਿਸ਼ਵ ਭਰ ਦੇ ਪ੍ਰਸਿੱਧ ਵਿਗਿਆਨੀਆਂ ਅਤੇ ਖੋਜ ਮਾਹਿਰਾਂ ਨੂੰ ਇਕ ਮੰਚ ‘ਤੇ ਇਕੱਠਾ ਕਰ ਕੇ ਭਾਰਤ ਵਿਚ ਵਿਗਿਆਨਕ ਖੋਜ, ਨਵੀਨਤਾ ਅਤੇ ਅੰਤਰ-ਰਾਸ਼ਟਰੀ ਸਹਿਯੋਗ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਇਸ ਤਰ੍ਹਾਂ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਵਿਗਿਆਨਕ ਸਮਾਗਮ ਨਵੀਆਂ ਯਾਦਾਂ, ਗਿਆਨ ਅਤੇ ਖੋਜ ਸਹਿਯੋਗ ਦੇ ਸੰਕਲਪ ਨਾਲ ਸਫਲਤਾ ਪੂਰਵਕ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਐਸ.ਸੀ. ਵਿੰਗ ਦੀ ਮੀਟਿੰਗ ’ਚ ਪੁੱਜੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਜਥੇਦਾਰ ਮਾਹਲਾ ਨੇ ਧੰਨਵਾਦ ਕੀਤਾ ਅਗਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24