ਪੰਜਾਬ ਮਹਾਂਵੀਰ ਦਲ ਵਲੋਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਸੰਕੀਰਤਨ 28 ਨਵੰਬਰ ਨੂੰ
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਮਹਾਂਵੀਰ ਦਲ (ਰਜਿ:) ਮੋਗਾ ਦੀ ਮੀਟਿੰਗ ਪਾਠਸ਼ਾਲਾ ਮੰਦਰ ਵਿਚ ਹੋਈ। ਮੀਟਿੰਗ ਦੌਰਾਨ 28 ਨਵੰਬਰ ਨੂੰ ਹੋਣ ਵਾਲੇ ਸ੍ਰੀ ਬਾਲਾ ਜੀ ਦੇ ਵਿਸ਼ਾਲ ਸੰਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਮਹਾਂਵੀਰ ਦਲ (ਰਜਿ:) ਮੋਗਾ ਦੀ ਮੀਟਿੰਗ ਪਾਠਸ਼ਾਲਾ ਮੰਦਰ ਵਿਚ ਹੋਈ। ਮੀਟਿੰਗ ਦੌਰਾਨ 28 ਨਵੰਬਰ ਨੂੰ ਹੋਣ ਵਾਲੇ ਸ੍ਰੀ ਬਾਲਾ ਜੀ ਦੇ ਵਿਸ਼ਾਲ ਸੰਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਵਿਚ ਦਲ ਦੇ ਪ੍ਰਧਾਨ ਮੰਗਤ ਰਾਮ ਸਿੰਘਲਾ, ਉਪ ਪ੍ਰਧਾਨ ਕੁਲਭੂਸ਼ਣ ਜੈਦਕਾ, ਸਕੱਤਰ ਗੌਰਵ ਗੋਇਲ, ਪ੍ਰਮੋਦ ਜੈਨ, ਸੁਨੀਲ ਕਟਾਰੀਆ, ਭਾਰਤ ਭੂਸ਼ਨ ਜੈਦਕਾ, ਅਸ਼ਵਨੀ ਸ਼ਰਮਾ, ਨਕਸ਼ ਜੈਦਕਾ, ਮੋਹਨ ਲਾਲ, ਨਵੀਨ ਗੋਇਲ ਅਤੇ ਰਾਜੀਵ ਚੋਪੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸ੍ਰੀ ਬਾਲਾ ਜੀ ਦੇ ਵਿਸ਼ਾਲ ਸੰਕੀਰਤਨ ਨੂੰ ਸਫਲ ਬਣਾਉਣ ਲਈ ਮਿਲਜੁਲ ਕੇ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਸੰਕਲਪ ਲਿਆ।