ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਵਲੋਂ ਇਕ ਰੋਜ਼ਾ ਟੂਰ ਲਗਾਇਆ
ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦਾ ਇਕ ਰੋਜਾ ਟੂਰ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਛੱਤਬੀੜ ਚਿੜੀਆਘਰ ਵੇਖਣ ਲਈ ਰਵਾਨਾ ਹੋਇਆ। ਟੂਰ ਦਾ ਪ੍ਰਬੰਧ ਗੁਰਚਰਨ ਸਿੰਘ ਸੁਪਰਡੈਂਟ ਵਲੋਂ ਕੀਤਾ ਗਿਆ ਅਤੇ ਚਿੜੀਆ ਘਰ ਵਿਖਾਉਣ ਦਾ ਪ੍ਰਬੰਧ ਸਾਬਕਾ ਪ੍ਰਧਾਨ ਵਣ ਰੇਂਜ ਅਫ਼ਸਰ ਜਗਦੀਪ ਸਿੰਘ ਢਿੱਲੇ ਵਲੋਂ ਕੀਤਾ ਗਿਆ।
ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦਾ ਇਕ ਰੋਜਾ ਟੂਰ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਛੱਤਬੀੜ ਚਿੜੀਆਘਰ ਵੇਖਣ ਲਈ ਰਵਾਨਾ ਹੋਇਆ। ਟੂਰ ਦਾ ਪ੍ਰਬੰਧ ਗੁਰਚਰਨ ਸਿੰਘ ਸੁਪਰਡੈਂਟ ਵਲੋਂ ਕੀਤਾ ਗਿਆ ਅਤੇ ਚਿੜੀਆ ਘਰ ਵਿਖਾਉਣ ਦਾ ਪ੍ਰਬੰਧ ਸਾਬਕਾ ਪ੍ਰਧਾਨ ਵਣ ਰੇਂਜ ਅਫ਼ਸਰ ਜਗਦੀਪ ਸਿੰਘ ਢਿੱਲੇ ਵਲੋਂ ਕੀਤਾ ਗਿਆ। ਉਨ੍ਹਾਂ ਦਾ ਜੋ ਮਾਣ ਸਤਿਕਾਰ ਉੱਥੋਂ ਦੇ ਸਟਾਫ਼ ਵਲੋਂ ਕੀਤਾ ਗਿਆ ਉਹ ਕਾਬਲੇ ਤਾਰੀਫ਼ ਸੀ। ਜਿਸ ਦਾ ਸਾਰੇ ਟੂਰ ਮੈਂਬਰਾਂ ਨੇ ਪ੍ਰਸ਼ੰਸਾ ਕੀਤੀ ਤੇ ਜੋ ਆਨੰਦ ਮਾਣਿਆ ਉਸ ਦਾ ਸਾਰੇ ਮੈਂਬਰਾਂ ਵਲੋਂ ਜਗਦੀਪ ਸਿੰਘ ਦਾ ਧੰਨਵਾਦ ਕੀਤਾ। ਉਪਰੰਤ ਫ਼ਤਿਹਗੜ੍ਹ ਸਾਹਿਬ ਪਹੁੰਚ ਕੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਟੂਰ ਵਿਚ ਇਕਬਾਲ ਸਿੰਘ ਲੋਹਾਮ, ਅਵਤਾਰ ਸਿੰਘ ਸਕੱਤਰ, ਪ੍ਰੀਤਮ ਸਿੰਘ ਗਿੱਲ, ਵਿਜੇ ਸੂਦ, ਜਗਾ ਸਿੰਘ, ਪ੍ਰਦੀਪ ਰਾਜ ਗਰਗ, ਬਲਵਿੰਦਰ ਸਿੰਘ, ਬਿੱਟੂ, ਛਾਬੜਾ, ਜਗਰਾਜ ਸਿੰਘ, ਕ੍ਰਿਸ਼ਨ ਚੰਦ, ਕੁਲਦੀਪ ਰਾਏ ਅਰੋੜਾ ਵੀ ਸ਼ਾਮਿਲ ਸਨ।