03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਿਸ਼ਵ ਪੱਧਰੀ ਵਿਗਿਆਨਕ ਸਮਾਗਮ ‘ਚ ਸਰਕਾਰੀ ਹਾਈ ਸਕੂਲ ਸਾਫ਼ੂਵਾਲਾ ਦੇ ਬਾਲ ਵਿਗਿਆਨੀਆਂ ਨੇ ਕੀਤੀ ਸ਼ਮੂਲੀਅਤ

ਮੋਗਾ, 2 ਨਵੰਬਰ (ਗੁਰਤੇਜ ਸਿੰਘ ਬੱਬੀ)- ਡਾ. ਨਰਿੰਦਰ ਸਿੰਘ ਕਪਾਨੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਅਤੇ ਯਾਦਗਾਰੀ ਗੈਲਰੀ ਦਾ ਆਯੋਜਨ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਮੋਗਾ, 2 ਨਵੰਬਰ (ਗੁਰਤੇਜ ਸਿੰਘ ਬੱਬੀ)- ਡਾ. ਨਰਿੰਦਰ ਸਿੰਘ ਕਪਾਨੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਅਤੇ ਯਾਦਗਾਰੀ ਗੈਲਰੀ ਦਾ ਆਯੋਜਨ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦਾ ਵਿਸ਼ਾ ਵਿਗਿਆਨ ਦੀਆਂ ਹੱਦਾਂ ਤੋਂ ਪਾਰ, ਰੌਸ਼ਨੀ ਤੋਂ ਜੀਵਨ ਤੱਕ, ਧਰਤੀ ਤੋਂ ਪੁਲਾੜ ਤੱਕ, ਰਿਹਾ। ਇਸ ਦਾ ਮੁੱਖ ਉਦੇਸ਼ ਮਹਾਨ ਵਿਗਿਆਨੀ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਸਨਮਾਨ ਦੇਣਾ ਅਤੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਤੇ ਨਵੀਨਤਾ ਦੀ ਭਾਵਨਾ ਪੈਦਾ ਕਰਨਾ ਸੀ । ਇਸ ਵਿਸ਼ਵ ਪੱਧਰੀ ਅਤੇ ਯਾਦਗਾਰੀ ਸਮਾਗਮ ਵਿਚ ਸਰਕਾਰੀ ਹਾਈ ਸਕੂਲ ਸਾਫ਼ੂਵਾਲਾ ਦੇ ਬਾਲ ਵਿਗਿਆਨੀਆਂ ਲਵਪ੍ਰੀਤ ਸਿੰਘ ਨੌਵੀਂ, ਖੁਸ਼ਪ੍ਰੀਤ ਕੌਰ ਨੌਵੀਂ ਅਤੇ ਅਮਨਦੀਪ ਕੌਰ ਛੇਵੀਂ ਨੇ ਭਾਗ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੇ ਨਾਲ ਗਾਈਡ ਅਧਿਆਪਕਾ ਸਟੇਟ ਐਵਾਰਡੀ ਮੈਡਮ ਰੁਪਿੰਦਰਜੀਤ ਕੌਰ ਅਤੇ ਪੰਜਾਬੀ ਮਾਸਟਰ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ 31 ਅਕਤੂਬਰ 1926 ਨੂੰ ਮੋਗਾ ਦੀ ਧਰਤੀ ‘ਤੇ ਜਨਮੇ ਡਾ. ਕਪਾਨੀ ਨੇ ਲਚਕੀਲੇ ਕੱਚ ਦੇ ਰੇਸ਼ਿਆਂ ਰਾਹੀਂ ਤਸਵੀਰਾਂ ਅਤੇ ਰੌਸ਼ਨੀ ਦੇ ਸੰਚਾਰ ਦੀ ਤਕਨੀਕ ਵਿਕਸਿਤ ਕਰਕੇ ਵਿਗਿਆਨ ਜਗਤ ਵਿਚ ਕ੍ਰਾਂਤੀ ਲਿਆਂਦੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਸ਼ੀਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇਸ ਮਾਣਮੱਤੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਮੁੱਖ ਅਧਿਆਪਕ ਚਰਨਜੀਤ ਸਿੰਘ ਅਤੇ ਸਮੂਹ ਸਟਾਫ਼ ਨੇ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਅਜਿਹੇ ਵਿਸ਼ਵ ਪੱਧਰੀ ਸਮਾਗਮ ਦਾ ਹਿੱਸਾ ਬਣਨਾ ਬੇਹੱਦ ਪ੍ਰੇਰਨਾਦਾਇਕ ਹੈ। ਇਸ ਮੌਕੇ ਮੁੱਖ ਅਧਿਆਪਕ ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ, ਮੈਡਮ ਨੀਤੂ, ਰਮਨਦੀਪ ਕੌਰ ਅਰੋੜਾ, ਰਮਨਦੀਪ ਕੌਰ ਬਰਾੜ, ਸੰਤੋਖ ਕੌਰ, ਪੂਨਮ ਸਚਦੇਵਾ, ਮੈਡਮ ਅਮਨਦੀਪ, ਹਰਸ਼ ਬਿੰਦਰਾ, ਬਲਬੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੌਲੇਵਾਲਾ ਵਿਖੇ ਨਸ਼ਾ ਸੇਵਨ ਦਾ ਅੱਡਾ ਬਣ ਚੁੱਕੀ ਇਮਾਰਤ ਨੂੰ ਮਾਲਕ ਦੀ ਸਹਿਮਤੀ ਨਾਲ ਢਾਹਿਆ ਅਗਲੀ ਖ਼ਬਰ ਗੁਰੂ ਰਵਿਦਾਸ ਦੇ ਜੀਵਨ ਬਾਰੇ ਫਿਲਮ ਦਿਖਾਈ
Ad Position 24