04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਐਲ.ਬੀ. ਕਾਨਵੈਂਟ ਸਕੂਲ ਮਾਣੂੰਕੇ ਨੇ ਡਲਹੌਜ਼ੀ ਦਾ ਟੂਰ ਲਗਾਇਆ

ਬਾਘਾ ਪੁਰਾਣਾ, 4 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਐਲ. ਬੀ.

Ad Position 21
No active advertisement
ਅਜੀਤ ਡੈਸਕ 05-11-2026
ਬਾਘਾ ਪੁਰਾਣਾ, 4 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਐਲ.ਬੀ. ਕਾਨਵੈਂਟ ਸਕੂਲ ਮਾਣੂੰਕੇ ਵਲੋਂ ਬੱਚਿਆਂ ਦਾ ਡਲਹੌਜ਼ੀ ਟੂਰ ਲਗਾਇਆ ਗਿਆ। ਇਸ ਦੌਰਾਨ ਕੁਦਰਤ ਦੀ ਗੋਦ ‘ਚ ਬੱਚਿਆਂ ਨੇ ਖ਼ੂਬਸੂਰਤ ਵਾਦੀਆਂ ਦਾ ਆਨੰਦ ਮਾਣਿਆ। ਇਸ ਟੂਰ ਬਾਰੇ ਗੱਲਬਾਤ ਕਰਦਿਆਂ ਸਕੂਲ ਚੇਅਰਮੈਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਅਨੁਭਵ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਕੂਲ ਵਲੋਂ ਡਲਹੌਜ਼ੀ ਦਾ ਵਿੱਦਿਅਕ ਅਤੇ ਮਨੋਰੰਜਕ ਟੂਰ ਕਰਵਾਇਆ ਗਿਆ। ਇਸ ਟੂਰ ਦੌਰਾਨ ਬੱਚਿਆਂ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ। ਯਾਤਰਾ ਦੌਰਾਨ ਬੱਚਿਆਂ ਨੇ ਡਲਹੌਜ਼ੀ ਦੇ ਪਹਾੜਾਂ ਅਤੇ ਕੁਦਰਤੀ ਸੁੰਦਰਤਾ ਰੂਪ ਖਜ਼ਿਆਰ ਅਤੇ ਬੀਜੀ ਪਾਰਕ ਸੁੰਦਰ ਵਾਤਾਵਰਣ ਵਿਚ ਯਾਦਗਾਰੀ ਪਲਾਂ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਚੰਬਾ ਸ਼ਹਿਰ ਦੀਆਂ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਬੱਚਿਆਂ ਨੇ ਕੁਦਰਤ ਨੂੰ ਨੇੜਿਉਂ ਦੇਖਿਆ ਅਤੇ ਨਵੀਆਂ ਚੀਜ਼ਾਂ ਸਿੱਖਿਆ ਅਤੇ ਅਧਿਆਪਕਾਂ ਦੀ ਦੇਖ-ਰੇਖ ਹੇਠ ਅਨੁਸ਼ਾਸਨ, ਆਪਸੀ ਸਾਂਝ ਅਤੇ ਟੀਮ ਵਰਕ ਦੀ ਭਾਵਨਾ ਨਾਲ ਇਸ ਟੂਰ ਦਾ ਆਨੰਦ ਮਾਣਿਆ। ਸਕੂਲ ਚੇਅਰਮੈਨ ਪਰਮਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸਮਾਜਿਕ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਸਟਾਫ਼ ਮੈਂਬਰ ਸੁਖਜੀਤ ਕੌਰ, ਅਮਨਜੋਤ ਕੌਰ, ਕਮਲਪ੍ਰੀਤ ਕੌਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਭੋਲਾ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸ ਦੀ ਇਨਸਾਫ ਰੈਲੀ ਲਈ ਸਮਰਥਕਾਂ ਦਾ ਵੱਡਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਮਹਿਕਦੀਪ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ
Ad Position 24