ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ-ਪ੍ਰਧਾਨ ਧਾਲੀਵਾਲ
ਬੱਧਨੀ ਕਲਾਂ, 10 ਨਵੰਬਰ (ਸੰਜੀਵ ਕੋਛੜ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੱਢੀ ਜਾ ਰਹੀ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ 15 ਨਵੰਬਰ ਨੂੰ ਹਲਕਾ ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲਾਂ ਵਿਖੇ ਪਹੁੰਚਣ ’ਤੇ ਭਰਵਾਂ ਸੁਆਗਤ ਕੀਤਾ ਜਾਵੇਗਾ| ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ’ਚ ਹਲਕੇ ਦੇ ਪਿੰਡ ਡਾਲਾ ਦੇ ਕੋਲ ਯਾਤਰਾ ਦਾ ਸਵਾਗਤ ਕਰਨ ਉਪਰੰਤ ਡਾਲਾ, ਧੂੜਕੋਟ ਕਲਾਂ, ਬੁੱਟਰ ਹੁੰਦੇ ਹੋਏ ਦੋ ਹਜ਼ਾਰ ਤੋਂ ਵਧੇਰੇ ਸਾਈਕਲਾਂ ਸਮੇਤ ਵਰਕਰ ਬੱਧਨੀ ਕਲਾਂ ਸ਼ਹਿਰ ’ਚ ਪਹੁੰਚਣਗੇ, ਜਿਨ੍ਹਾਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਇਕਾਈ ਬੱਧਨੀ ਕਲਾਂ ਵਲੋਂ ਕੀਤਾ ਗਿਆ ਹੈ| ਇਸ ਯਾਤਰਾ ’ਚ ਹਲਕਾ ਨਿਹਾਲ ਸਿੰਘ ਵਾਲਾ ਦੇ ਆਗੂ ਤੇ ਵਰਕਰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ| ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ|