10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਬਕਾ ਸਰਪੰਚ ਅਮਰਜੀਤ ਸਿੰਘ ਗਿੱਲ ਭੁੱਟੋ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਸਮਾਧ ਭਾਈ, 10 ਨਵੰਬਰ (ਜਗਰੂਪ ਸਿੰਘ ਸਰੋਆ)-ਸਾਬਕਾ ਸਰਪੰਚ ਅਤੇ ਬਾਬਾ ਬਚਨ ਸਿੰਘ ਯੂਥ ਯੁਵਕ ਸੇਵਾਵਾਂ ਕਲੱਬ ਘੋਲੀਆ ਖੁਰਦ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਭੁੱਟੋ (52 ਸਾਲ) ਪੁੱਤਰ ਮਾ. ਤਾਰਾ ਸਿੰਘ ਗਿੱਲ ਘੋਲੀਆ ਖੁਰਦ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ।

Ad Position 21
No active advertisement
ਸਵ: ਅਮਰਜੀਤ ਸਿੰਘ ਭੁੱਟੋ ਦੀ ਪੁਰਾਣੀ ਤਸਵੀਰ। 11-11-2026
ਸਮਾਧ ਭਾਈ, 10 ਨਵੰਬਰ (ਜਗਰੂਪ ਸਿੰਘ ਸਰੋਆ)-ਸਾਬਕਾ ਸਰਪੰਚ ਅਤੇ ਬਾਬਾ ਬਚਨ ਸਿੰਘ ਯੂਥ ਯੁਵਕ ਸੇਵਾਵਾਂ ਕਲੱਬ ਘੋਲੀਆ ਖੁਰਦ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਭੁੱਟੋ (52 ਸਾਲ) ਪੁੱਤਰ ਮਾ. ਤਾਰਾ ਸਿੰਘ ਗਿੱਲ ਘੋਲੀਆ ਖੁਰਦ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਗ੍ਰਹਿ ਵਿਖੇ ਸਵੇਰ ਵੇਲੇ ਤੋਂ ਰਾਗੀ ਭਾਈ ਸਤਨਾਮ ਸਿੰਘ ਘੋਲੀਆ ਦੇ ਜਥੇ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ। ਪਿੰਡ ਦੇ ਹਰਮਨ ਪਿਆਰੇ ਸਰਪੰਚ ਤੇ ਕਾਬਲ ਆਗੂ ਅਮਰਜੀਤ ਸਿੰਘ ਦੇ ਅਚਾਨਕ ਚਲੇ ਜਾਣ ਨਾਲ ਪਿੰਡ ਤੇ ਪੂਰੇ ਇਲਾਕੇ ਅੰਦਰ ਭਾਰੀ ਸੋਗ ਦੀ ਲਹਿਰ ਹੈ ਅਤੇ ਅੱਜ ਹਰੇਕ ਦੀਆਂ ਨਮ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵੱਡੇ ਭਰਾ ਕਰਮਜੀਤ ਸਿੰਘ ਕੈਨੇਡਾ ਤੇ ਪੁੱਤਰ ਐਡਵੋਕੇਟ ਪ੍ਰਭਜੋਤ ਸਿੰਘ ਨੇ ਅਗਨੀ ਦਿਖਾਈ। ਇਸ ਸਮੇਂ ਹਲਕਾ ਨਿਹਾਲ ਸਿੰਘ ਵਾਲਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਸ਼੍ਰੋ.ਅ. ਦਲ (ਬ), ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਸ਼੍ਰੋ.ਅ.ਦਲ (ਬ) ਨਿਹਾਲ ਸਿੰਘ ਵਾਲਾ, ਯੂਥ ਆਗੂ ਕਮਲਜੀਤ ਸਿੰਘ ਬਰਾੜ, ਅਕਾਲੀ ਆਗੂ ਖਣਮੁੱਖ ਭਾਰਤੀ ਪੱਤੋ, ਕਾਂਗਰਸੀ ਆਗੂ ਕੁਲਵੰਤ ਸਿੰਘ ਮਲੂਕਾ, ਵਾਰਸ ਪੰਜਾਬ ਦੇ ਆਗੂ ਜਗਤਾਰ ਸਿੰਘ ਰਾਜੇਆਣਾ, ਧਰਮਪਾਲ ਸਿੰਘ ਡੀ.ਪੀ., ਸਾਬਕਾ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਕਰਨਲ ਦਰਸ਼ਨ ਸਿੰਘ, ਜਗਦੀਪ ਸਿੰਘ ਗਟਰਾ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਸਰਪੰਚ ਅਮਨਦੀਪ ਭੀਮਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ ਲਵਲੀ, ਗੁਰਤੇਜ ਸਿੰਘ ਮੱਦਾ, ਨਿਰਮਲ ਸਿੰਘ ਮੋਠਾ ਕੈਨੇਡਾ, ਪਟਵਾਰੀ ਦੀਪ ਸਿੰਘ, ਸੁਸਾਇਟੀ ਪ੍ਰਧਾਨ ਸੁਖਪਾਲ ਗਿੱਲ, ਸੰਮਤੀ ਮੈਂਬਰ ਦਵਿੰਦਰ ਗਿੱਲ, ਸਰਪੰਚ ਰਵਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਸੰਗਤਪੁਰਾ, ਸਰਪੰਚ ਜਗਦੀਸ਼ ਸਿੰਘ ਚੋਟੀਆਂ, ਸਰਪੰਚ ਇੰਦਰਜੀਤ ਰਾਮਾ, ਬਲਦੇਵ ਸਿੰਘ ਮਾਣੂੰਕੇ, ਜਸਵਿੰਦਰ ਸਿੰਘ, ਮਾ. ਨਾਹਰ ਸਿੰਘ, ਪ੍ਰਿੰ. ਇੰਦਰਜੀਤ ਸਿੰਘ, ਅਮਨਦੀਪ ਸਿੰਘ ਮਟਵਾਣੀ, ਮਾ. ਰਾਜਵੰਤ ਸਿੰਘ, ਸੇਵਕ ਸਿੰਘ ਸੈਕਟਰੀ, ਪ੍ਰਧਾਨ ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ, ਕਿਸਾਨ ਆਗੂ ਪੰਚ ਮੇਜਰ ਸਿੰਘ, ਲੈਕਚਰਾਰ ਜਤਿੰਦਰ ਸਿੰਘ, ਪੰਚ ਪ੍ਰਗਟ ਸਿੰਘ, ਐਡਵੋਕੇਟ ਅਨੀਸ਼ ਕਾਂਤ ਸ਼ਰਮਾ, ਸ਼ਿਵਚਰਨ ਸਿੰਘ ਗਿੱਲ, ਸਮੀਰ ਗੁਪਤਾ (ਸਾਰੇ ਐਡਵੋਕੇਟ), ਦਲਜੀਤ ਮੋਠਾ, ਅਮਨ ਘੋਲੀਆ, ਦੀਸ਼ਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਪੰਚਾਂ-ਸਰਪੰਚ, ਸਕੇ ਸਬੰਧੀ ਤੇ ਮਿੱਤਰਾਂ ਨੇ ਸਰਪੰਚ ਅਮਰਜੀਤ ਸਿੰਘ ਗਿੱਲ ਨੂੰ ਅੰਤਿਮ ਵਿਦਾਇਗੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮੋਗਾ ਸਥਿਤ ਆਸ਼ਰਮ ’ਚ ਮਨਾਈ ਗਰੀਨ ਦੀਵਾਲੀ
Ad Position 24