ਸੋਨੀਆ ਗਾਂਧੀ 84 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਬੋਲ ਕੇ ਸਿਆਸੀ ਲਾਹਾ ਲੈਣ ਦੀ ਤਾਕ ’ਚ-ਸਨੀ ਗਿੱਲ
ਮੋਗਾ, 11 ਨਵੰਬਰ (ਸੁਰਿੰਦਰਪਾਲ ਸਿੰਘ)-ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਆਪਣੀ ਸਵੈ ਜੀਵਨੀ ‘ਬਿਲੌਂਗਿੰਗ ਏ ਜਰਨੀ ਆਫ਼ ਲਵ’ ਬਾਰੇ ਕਿ ਇਤਿਹਾਸ ਦਾ ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਅਧਿਆਇ ਹੈ 84 ਦੇ ਸਿੱਖ ਵਿਰੋਧੀ ਦੰਗੇ ਆਖ ਕੇ ਹੁਣ ਕਾਂਗਰਸ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵਿਚ ਹੈ ਕਿਉਂਕਿ ਸੋਨੀਆ ਗਾਂਧੀ ਇਹ ਵੀ ਦੱਸਣ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 84 ਦੀ ਸਿੱਖ ਨਸਲਕੁਸ਼ੀ ਦਾ ਹੁਕਮ ਕਿਸ ਨੇ ਦਿੱਤਾ ਸੀ ਤੇ ਹੱਤਿਆ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪਦ ‘ਤੇ ਕੌਣ ਸਨ ਅਤੇ ਇਕੱਲੀ ਦਿੱਲੀ ਵਿਚ ਸਿੱਖ ਬੀਬੀਆਂ ਸਮੇਤ 2700 ਦੇ ਕਰੀਬ ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ, ਸਿੱਖਾਂ ਦੇ ਘਰ ਸਾੜ ਦਿੱਤੇ ਗਏ, ਸਿੱਖ ਗੁਰਦੁਆਰਿਆਂ ‘ਤੇ ਹਮਲੇ ਹੋਏ, ਉਸ ਵਕਤ (ਬਾਕੀ ਸਫ਼ਾ 7 ’ਤੇ)
ਅਜੀਤ ਡੈਸਕ
12-11-2026