12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਣਕ ਦੀ ਫਸਲ ’ਚ ਨਦੀਨ ਪ੍ਰਬੰਧਨ ਲਈ ਆਧੁਨਿਕ ਹੱਲ ਅਪਣਾ ਰਹੇ ਨੇ ਕਿਸਾਨ

ਮੋਗਾ, 12 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 13-11-2026
ਮੋਗਾ, 12 ਨਵੰਬਰ (ਅ.ਬ.)- ਖੇਤੀਬਾੜੀ ’ਚ ਮਜ਼ਦੂਰਾਂ ਦੀ ਘੱਟਦੀ ਉਪਲਬਧਤਾ ਤੇ ਫਸਲਾਂ ਦੇ ਕੰਮ ਸਮੇਂ ਸਿਰ ਪੂਰੇ ਕਰਨ ਦੀ ਲੋੜ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨ ਹੁਣ ਨਦੀਨ ਪ੍ਰਬੰਧਨ ਸਮੇਤ ਖੇਤੀ ਦੇ ਵੱਖ-ਵੱਖ ਕੰਮਾਂ ਲਈ ਆਧੁਨਿਕ ਤਕਨੀਕਾਂ ਤੇ ਹੱਲਾਂ ਵੱਲ ਰੁਖ ਕਰ ਰਹੇ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਲਡਿਆਵਾ ਸ਼ਰਕੀ ਦੇ ਕਿਸਾਨ ਵੀ ਕਣਕ ਦੀ ਫਸਲ ਵਿੱਚ ਗੁੱਲੀ-ਡੰਡੇ ਦੀ ਸਮੱਸਿਆ ਨਾਲ ਨਜਿੱਠਣ ਲਈ ਆਧੁਨਿਕ ਨਦੀਨ ਪ੍ਰਬੰਧਨ ਤਰੀਕਾ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਦੀਨਾਂ ਨੂੰ ਹੱਥੀਂ ਕੱਢਣ ਲਈ ਵਧੇਰੇ ਮਜ਼ਦੂਰੀ ਅਤੇ ਸਮਾਂ ਲੱਗਦਾ ਸੀ ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਐੱਫਐੱਮਸੀ ਇੰਡੀਆ ਦੇ ਅੰਬਰੀਵਾ ਨੂੰ ਨਦੀਨ ਪ੍ਰਬੰਧਨ ਲਈ ਅਪਣਾਇਆ। ਕਣਕ ਦੀ ਫਸਲ ਵਿੱਚ ਗੁੱਲੀ-ਡੰਡਾ ਇੱਕ ਗੰਭੀਰ ਨਦੀਨ ਸਮੱਸਿਆ ਹੈ, ਜੋ ਫਸਲ ਨਾਲ ਪਾਣੀ, ਪੌਸ਼ਟਿਕ ਤੱਤਾਂ, ਧੁੱਪ ਅਤੇ ਜਗ੍ਹਾ ਲਈ ਮੁਕਾਬਲਾ ਕਰਦਾ ਹੈ। ਅੰਬਰੀਵਾ ਦੀ ਵਰਤੋਂ ਨਾਲ ਕਣਕ ਦੀ ਫਸਲ ਵਿੱਚ ਗੁੱਲੀ-ਡੰਡੇ ਦੇ ਪ੍ਰਬੰਧਨ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਫਸਲ ਸੁਰੱਖਿਆ ਹੱਲ ਕਿਸਾਨਾਂ ਨੂੰ ਮਜ਼ਦੂਰੀ ’ਤੇ ਨਿਰਭਰਤਾ ਘਟਾਉਣ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮ ਵਧੇਰੇ ਕੁਸ਼ਲਤਾ ਨਾਲ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਅਨੁਸਾਰ, ਸਮੇਂ ਸਿਰ ਨਦੀਨ ਪ੍ਰਬੰਧਨ ਕਣਕ ਦੀ ਫਸਲ ਦੀ ਸਿਹਤਮੰਦ ਵਾਧ ਅਤੇ ਬਿਹਤਰ ਖੇਤੀ ਪ੍ਰਬੰਧਨ ਲਈ ਮਹੱਤਵਪੂਰਨ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਵਿਖੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਿੰਸੀਪਲ ਮੋਨਾ ਠਾਕੁਰ ਤੇ ਹੋਰ ਪ... ਅਗਲੀ ਖ਼ਬਰ ਅਕਾਲੀ ਆਗੂ ਮਿਹਰਬਾਨ ਸਿੰਘ ਬਿੱਟੂ ਨੂੰ ਸਦਮਾ , ਚਾਚੀ ਦਾ ਦਿਹਾਂਤ
Ad Position 24